ਅਗਾਓ ਜਮਾਨਤ ਦੀ ਅਰਜੀ ਸੁਣਵਾਈ ਤੋਂ ਪਹਿਲਾਂ ਲਈ ਵਾਪਸ
ਰਾਜੀਵ ਤੇ ਅਮਨਦੀਪ ਨੇ ਕੀਤੇ ਅਹਿਮ ਖੁਲਾਸੇ
ਸੁਖਜਿੰਦਰ ਮਾਨ
ਬਠਿੰਡਾ, 26 ਸਤੰਬਰ: ਪੰਜਾਬ ਦੇ ਸਾਬਕਾ ਵਿਤ ਮੰਤਰੀ ਅਤੇ ਭਾਜਪਾ ਦੇ ਆਗੂ ਮਨਪ੍ਰੀਤ ਬਾਦਲ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਾਧਾ ਹੁੰਦਾ ਦਿਖ਼ਾਈ ਦੇ ਰਿਹਾ ਹੈ। ਇਕ ਪਾਸੇ ਜਿੱਥੇ ਵਿਜੀਲੈਂਸ ਪਰਚਾ ਦਰਜ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਦੂਜੇ ਪਾਸੇ ਉਨ੍ਹਾਂ ਨੂੰ ਵਿਦੇਸ ਭੱਜਣ ਤੋਂ ਰੋਕਣ ਲਈ ਮੰਗਲਵਾਰ ਨੂੰ ਜਾਂਚ ਏਜੰਸੀ ਦੀ ਸਿਫ਼ਾਰਿਸ ’ਤੇ ਲੁੱਕ ਆਊਟ ਸਰਕੂਲਰ (ਐਲ.ਓ.ਸੀ) ਜਾਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਕਾਂਗਰਸ ਦੌਰਾਨ ਲੰਮਾ ਸਮਾਂ ਬਠਿੰਡਾ ’ਚ ਕਈ-ਕਈ ਅਹਿਮ ਪੋਸਟਾਂ ’ਤੇ ਕੰਮ ਕਰਨ ਵਾਲੇ ਪੀਸੀਐਸ ਅਧਿਕਾਰੀ ਬਿਕਰਮ ਸ਼ੇਰਗਿੱਲ ਵੀ ਫ਼ਰਾਰ ਹੋ ਗਏ ਹਨ। ਉਨ੍ਹਾਂ ਨੂੰ ਫ਼ੜਣ ਲਈ ਵਿਜੀਲੈਂਸ ਟੀਮਾਂ ਨੇ ਮੁਹਿੰਮ ਚਲਾ ਦਿੱਤੀ ਹੈ ਤੇ ਨਾਲ ਬੀਡੀਏ ਦੇ ਸੁਪਰਡੈਂਟ ਪ੍ਰਦੀਪ ਕਾਲੀਆ ਨੂੰ ਵੀ ਕਾਬੂ ਕਰਨ ਲਈ ਕੋਸਿਸਾਂ ਕੀਤੀਆਂ ਜਾ ਰਹੀ ਹੈ।
ਵਿੱਤ ਮੰਤਰੀ ਚੀਮਾ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਦੁਆਰਾ ਕਰਜ਼ੇ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਦਾ ਕਰੜਾ ਜਵਾਬ
ਇਸਤੋਂ ਇਲਾਵਾ ਲੰਘੀ 22 ਸਤੰਬਰ ਨੂੰ ਮਨਪ੍ਰੀਤ ਬਾਦਲ ਦੁਆਰਾ ਆਪਣੇ ਵਕੀਲਾਂ ਰਾਹੀਂ ਬਠਿੰਡਾ ਦੇ ਜ਼ਿਲ੍ਹੇ ਤੇ ਸੈਸਨ ਜੱਜ ਦੀ ਅਦਾਲਤ ਵਿਚ ਦਾਈਰ ਕੀਤੀ ਅਗਾਓ ਜਮਾਨਤ ਦੀ ਅਰਜੀ ਨੂੰ ਅੱਜ ਸੁਣਵਾਈ ਤੋਂ ਪਹਿਲਾਂ ਹੀ ਵਾਪਸ ਲੈ ਲਿਆ ਗਿਅ ਹੈ। ਸ: ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਇਹ ਅਰਜੀ ਪਰਚਾ ਦਰਜ਼ ਹੋਣ ਤੋਂ ਪਹਿਲਾਂ ਪਾਈ ਸੀ, ਜਿਸ ਵਿਚ ਪਰਚਾ ਦਰਜ ਕਰਨ ਅਤੇ ਗ੍ਰਿਫਤਾਰੀ ਬਾਰੇ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਹੁਣ ਪਰਚਾ ਦਰਜ਼ ਹੋ ਚੁੱਕਿਆ ਹੈ, ਜਿਸਦੇ ਚੱਲਦੇ ਉਸਦੇ ਹਿਸਾਬ ਨਾਲ ਨਵੀਂ ਅਰਜੀ ਦਾਈਰ ਕੀਤੀ ਜਾਵੇਗੀ। ’’
ਸੁਖਬੀਰ ਬਾਦਲ ਨੇ ਅਗਲੀ ਸਰਕਾਰ ਬਣਾਉਣ ਲਈ ਖੇਤਰੀ ਪਾਰਟੀਆਂ ਨੂੰ ਇਕ ਸਾਂਝੇ ਮੰਚ ’ਤੇ ਇਕਜੁੱਟ ਹੋਣ ਦਾ ਦਿੱਤਾ ਸੱਦਾ
ਵਿਜੀਲੈਂਸ ਦੇ ਸੂੁਤਰਾਂ ਮੁਤਾਬਕ ਇਸ ਮਾਮਲੇ ਵਿਚ ਇਕੱਲੀਆਂ ਪੰਜਾਬ ਦੀਆਂ ਹੀ ਏਜੰਸੀਆਂ ਨਹੀਂ, ਬਲਕਿ ਦੂਜੇ ਸੂਬਿਆਂ ਦੀਆਂ ਏਜੰਸੀਆਂ ਨਾਲ ਵੀ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ। ਬੀਤੇ ਕੱਲ ਵਿਜੀਲੈਂਸ ਦੀ ਟੀਮ ਵਲੋਂ ਮਨਪ੍ਰੀਤ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਸਥਿਤ ਘਰ ਦੀ ਵੀ ਤਲਾਸੀ ਲਈ ਗਈ ਸੀ। ਉਧਰ ਬੀਤੇ ਕੱਲ ਹਿਮਾਚਲ ਪ੍ਰਦੇਸ਼ ਦੇ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ ਤੀਜੇ ਮੁਜਰਮ ਵਿਕਾਸ ਅਰੋੜਾ ਨੂੰ ਵੀ ਅੱਜ ਵਿਜੀਲੈਂਸ ਵਲੋਂ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਜਦ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੋ ਮੁਜਰਮ ਰਾਜੀਵ ਕੁਮਾਰ ਅਤੇ ਅਮਨਦੀਪ ਸਿੰਘ ਪਹਿਲਾਂ ਹੀ ਵਿਜੀਲੈਂਸ ਕੋਲ 28 ਸਤੰਬਰ ਤੱਕ ਰਿਮਾਂਡ ’ਤੇ ਚੱਲ ਰਹੇ ਹਨ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇੰਨ੍ਹਾਂ ਦੋਨਾਂ ਮੁਜਰਮਾਂ ਨੇ ਰਿਮਾਂਡ ਦੌਰਾਨ ਮੁਢਲੀ ਪੁਛਗਿਛ ਵਿਚ ਹੀ ਕਾਫ਼ੀ ਅਹਿਮ ਖੁਲਾਸੇ ਕੀਤੇ ਹਨ, ਜਿੰਨ੍ਹਾਂ ਵਿਚ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਰਾਜੀਵ ਤੇ ਅਮਨਦੀਪ ਨੇ ਵਿਜੀਲੈਂਸ ਅਧਿਕਾਰੀਆਂ ਕੋਲ ਮੰਨਿਆ ਹੈ ਕਿ ਵਿਵਾਦਤ ਪਲਾਟ ਦੀ ਬੋਲੀ ਉਨ੍ਹਾਂ ਮਨਪ੍ਰੀਤ ਬਾਦਲ ਦੇ ਇੱਕ ਨਜਦੀਕੀ ਨਾਲ ਦੋਸਤੀ ਹੋਣ ਕਾਰਨ ਹੀ ਦਿੱਤੀ ਸੀ ਪ੍ਰੰਤੂ ਇਸਦੇ ਪਿੱਛੇ ਉਨ੍ਹਾਂ ਦਾ ਆਪਣਾ ਕੋਈ ਗਲਤ ਇਰਾਦਾ ਨਹੀਂ ਸੀ। ਵਿਜੀਲੈਂਸ ਅਧਿਕਾਰੀਆਂ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਪਲਾਟ ਦੀ ਬੋਲੀ ਦੇਣ ਤੋਂ ਪਹਿਲਾਂ ਬਕਾਇਦਾ ਮੀਟਿੰਗ ਕੀਤੀ ਗਈ ਸੀ।
ਮਨਪ੍ਰੀਤ ਪਲਾਟ ਮਾਮਲੇ ’ਚ ਅਦਾਲਤ ਨੇ ਰਾਜੀਵ ਤੇ ਅਮਨਦੀਪ ਨੂੰ ਭੇਜਿਆ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ
ਇਸਦੇ ਵਿਚ ਮਨਪ੍ਰੀਤ ਦੇ ਨਜਦੀਕ ਰਹਿਣ ਵਾਲੀ ਤਿੱਕੜੀ ਤੋਂ ਇਲਾਵਾ ਸਹਿਰ ਦੀ ਇੱਕ ਚੁਣੀ ਹੋਈ ਸੰਸਥਾ ਦੇ ਦੋ ਨੁਮਾਇੰਦੇ ਵੀ ਸ਼ਾਮਲ ਸਨ, ਜਿੰਨ੍ਹਾਂ ਨੂੰ ਸ਼ਹਿਰ ਦੇ ਪਾਸ ਇਲਾਕਿਆਂ ਨਾਲ ਸਬੰਧਤ ਪਲਾਟਾਂ ਦਾ ਕਾਫ਼ੀ ਹਿਸਾਬ ਕਿਤਾਬ ਹੈ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਇੰਨ੍ਹਾਂ ਦੋਨਾਂ ਮੁਜਰਮਾਂ ਵਲੋਂ ਹੁਣ ਤੱਕ ਕੀਤੇ ਖੁਲਾਸਿਆਂ ਦੇ ਆਧਾਰ ’ਤੇ ਕਾਫ਼ੀ ਅਹਿਮ ਸੁਰਾਗ ਹੱਥ ਲੱਗੇ ਹਨ, ਜਿਸਦੇ ਆਧਾਰ ’ਤੇ ਕਈ ਹੋਰ ਵਿਅਕਤੀਆਂ ਨੂੰ ਵੀ ਇਸ ਕੇਸ ਵਿਚ ਪੁਛਗਿਛ ਲਈ ਬੁਲਾਇਆ ਜਾ ਸਕਦਾ ਹੈ।
Share the post "ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਖਿਲਾਫ਼ ਲੁੱਕ ਆਊਟ ਸਰਕੂਲਰ (ਐਲ.ਓ.ਸੀ) ਜਾਰੀ"