ਸੁਖਜਿੰਦਰ ਮਾਨ
ਮੋਹਾਲੀ, ਮਈ 23:ਆਪਣੀਆਂ ਪ੍ਰਾਪਤੀਆਂ ਦੀ ਸੂਚੀ ਹੋਰ ਲੰਮੇਰੀ ਕਰਦੇ ਹੋਏ ਅਤੇ ਮੋਹਾਲੀ ਸ਼ਹਿਰ ਦਾ ਨਾਂ ਇਕ ਵਾਰ ਫਿਰ ਰੌਸ਼ਨ ਕਰਦਿਆਂ 31 ਵਰ੍ਹਿਆਂ ਦੇ ਬਾਡੀ ਬਿਲਡਰ ਨਕੁਲ ਕੌਂਸ਼ਲ ਦੀ ਚੋਣ ਮਿਸਟਰ ਏਸ਼ੀਆ ਅਤੇ ਮਿਸਟਰ ਵਰਲਡ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਕੀਤੀ ਗਈ ਹੈ। ਇਹ ਨਾਮਬਰ ਬਾਡੀ ਬਿਲਡਰ ਪਿਛਲੇ 11 ਵਰ੍ਹਿਆਂ ਤੋਂ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਆ ਰਿਹਾ ਹੈ ਅਤੇ ਬੀਤੇ 13 ਵਰ੍ਹਿਆਂ ਤੋਂ ਇਸ ਖੇਤਰ ਵਿੱਚ ਸਰਗਰਮ ਹੈ। ਇੰਨਾ ਹੀ ਨਹੀਂ, ਇਹ ਬਾਡੀ ਬਿਲਡਰ ਨੇਪਾਲ ਵਿਖੇ ਸਾਲ 2019 ਵਿੱਚ ਹੋਈ ਮਿਸਟਰ ਸਾਊਥ ਏਸ਼ੀਆ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਵੀ ਜਿੱਤ ਚੁੱਕਿਆ ਹੈ।
ਇਸ ਵਾਰ ਮਿਸਟਰ ਏਸ਼ੀਆ ਅਤੇ ਮਿਸਟਰ ਵਰਲਡ ਮੁਕਾਬਲਿਆਂ ਲਈ ਟਰਾਇਲ ਪਾਉਂਟਾ ਸਾਹਿਬ ਵਿਖੇ 22 ਮਈ, 2022 ਨੂੰ ਭਾਰਤ ਸਰਕਾਰ ਦੇ ਕੌਮੀ ਖੇਡ ਅਤੇ ਯੂਬਾ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਬਾਡੀ ਬਿਲਡਿੰਗ ਦੀ ਇਕੋ-ਇਕ ਪ੍ਰਵਾਨਿਤ ਕੌਮੀ ਖੇਡ ਫੈਡਰੇਸ਼ਨ-ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ ਦੁਆਰਾ ਲਏ ਗਏ ਸਨ।
ਮਿਸਟਰ ਏਸ਼ੀਆ ਲਈ ਮੁਕਾਬਲੇ 22 ਜੁਲਾਈ, 2022 ਨੂੰ ਮਾਲਦੀਵਜ਼ ਵਿਖੇ ਅਤੇ ਮਿਸਟਰ ਵਰਲਡ ਮੁਕਾਬਲੇ ਨਵੰਬਰ ਮਹੀਨੇ ਦੌਰਾਨ ਇੰਡੋਨੇਸ਼ੀਆ ਵਿਖੇ ਹੋਣਗੇ। ਇਥੇ ਇਹ ਜ਼ਿਕਰਯੋਗ ਹੈ ਕਿ ਨਕੁਲ ਕੌਸ਼ਲ ਵੱਲੋਂ ਮੋਹਾਲੀ ਦੇ ਫੇਜ਼-1 ਵਿਖੇ ਆਇਰਨ ਹੱਬ ਨਾਂ ਦਾ ਇਕ ਜਿੰਮ ਵੀ ਚਲਾਇਆ ਜਾ ਰਿਹਾ ਹੈ ਜੋ ਕਿ ਅਜੋਕੀ ਪੀੜ੍ਹੀ ਦੀ ਨੌਜਵਾਨੀ ਨੂੰ ਸਿਹਤਮੰਦ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।
Share the post "ਮਸ਼ਹੂਰ ਬਾਡੀ ਬਿਲਡਰ ਨਕੁਲ ਕੌਸ਼ਲ ਦੀ ਮਿਸਟਰ ਏਸ਼ੀਆ ਅਤੇ ਮਿਸਟਰ ਵਰਲਡ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਚੋਣ"