ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਅਤੇ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਦੀ 28ਵੀਂ ਸਾਲਾਨਾ ਐਥਲੈਟਿਕਸ ਮੀਟ ਸਨੀਵਾਰ ਨੂੰ ਇੱਥੇ ਐਥਲੈਟਿਕਸ ਗਰਾਊਂਡ ਵਿਖੇ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਈ। ਇਸ ਐਥਲੈਟਿਕਸ ਮੀਟ ਵਿਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ। ਸ੍ਰੀ ਨਿਤਿਨ ਸਰਮਾ (ਬੀ.ਫਾਰਮ 2019 ਬੈਚ) ਅਤੇ ਮਿਸ ਫੁਲਬੀਤਾ ਥੋਸੇਨ (ਟੈਕਸਟਾਇਲ 2020 ਬੈਚ) ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਇਸੇ ਤਰ੍ਹਾਂ ਅਥਲੈਟਿਕ ਮੀਟ ਦੌਰਾਨ ਸ੍ਰੀ ਮੋਹਿਤ (ਬੀ.ਕਾਮ-ਪੁਰਸ ਵਰਗ) ਅਤੇ ਮਿਸ ਮਹਿਕ ਜਟਾਣਾ (ਸੀ.ਐਸ.ਈ. ਮਹਿਲਾ ਸ੍ਰੇਣੀ) ਨੂੰ ਕ੍ਰਮਵਾਰ ਸਪੋਰਟਸ ਕੈਪਟਨ ਐਲਾਨਿਆ ਗਿਆ।ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ (ਸਹਿਰੀ) ਨੇ ਝੰਡਾ ਲਹਿਰਾ ਕੇ ਕੀਤਾ ਜਦੋਂ ਕਿ ਕੇ.ਪੀ.ਐਸ ਬਰਾੜ (ਆਈ.ਆਰ.ਐਸ.) ਡਿਪਟੀ ਕਮਿਸਨਰ ਇਨਕਮ ਟੈਕਸ ਨੇ ਜੇਤੂਆਂ ਨੂੰ ਇਨਾਮ ਵੰਡੇ।ਇਸ ਮੌਕੇ ਸੰਬੋਧਨ ਕਰਦਿਆਂ ਸ. ਗਿੱਲ ਨੇ ਕਿਹਾ ਕਿ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਅਕਤੀ ਦੀ ਸਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਵਿਦਿਆਰਥੀਆਂ ‘ਤੇ ਮਾਣ ਹੈ, ਜਿਨ੍ਹਾਂ ਨੇ ਰਾਸਟਰੀ ਪੱਧਰ ‘ਤੇ ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸਾਨਦਾਰ ਪ੍ਰਦਰਸਨ ਕੀਤਾ ਹੈ।ਸਮਾਗਮ ਦੇ ਮੁੱਖ ਕੋਆਰਡੀਨੇਟਰ ਡਾ.ਜੀ.ਐਸ. ਬਾਠ, ਕੋਆਰਡੀਨੇਟਰ ਇੰਜ. ਸਿਕੰਦਰ ਸਿੰਘ ਸਿੱਧੂ, ਕੋਆਰਡੀਨੇਟਰ ਡਾ. ਸੁਖਵਿੰਦਰ ਸਿੰਘ, ਡੀ.ਪੀ.ਈ., ਡਾ. ਹਰਮਨਜੋਤ ਕੌਰ, ਡੀ.ਪੀ.ਈ. ਦੀ ਲੀਡ ਟੀਮ ਨੇ ਸਮਾਗਮ ਦੀ ਸਫਲਤਾ ਲਈ ਬਹੁਤ ਮਿਹਨਤ ਕੀਤੀ
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ 28ਵੀਂ ਸਲਾਨਾ ਐਥਲੈਟਿਕ ਮੀਟ ਸ਼ਾਨੋ ਸ਼ੋਕਤ ਨਾਲ ਸਮਾਪਤ"