ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 18 ਨਵੰਬਰ – ਪੰਜਾਬ ਦੇ ਭਾਜਪਾ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਪਰਾਧ ਦਰ ਦੇ ਮਾਮਲੇ ਵਿੱਚ ਯੂ.ਪੀ ਅਤੇ ਬਿਹਾਰ ਦੀ ਤੁਲਨਾ ਪੰਜਾਬ ਨਾਲ ਕਰਨ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਮੰਤਰੀ ਵੱਲੋਂ ਅਜਿਹਾ ਬਿਆਨ ਦੇਣਾ ਅਫ਼ਸੋਸਜਨਕ ਹੈ।ਸਿੱਧੂ ਨੇ ਕਿਹਾ ਕਿ ਇਹ ਸਾਰੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ‘ਆਪ’ ਸਰਕਾਰ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ‘ਚ ਨਾਕਾਮ ਰਹੀ ਹੈ ਅਤੇ ਹੁਣ ਉਹ ਯੂ.ਪੀ ਅਤੇ ਬਿਹਾਰ ਨਾਲ ਤੁਲਨਾ ਕਰ ਰਹੀ ਹੈ, ਜਿੱਥੇ ਬੀਤੇ ਸਮੇਂ ‘ਚ ਘਿਨਾਉਣੇ ਅਪਰਾਧਾਂ ਦਾ ਲੰਬਾ ਇਤਿਹਾਸ ਰਿਹਾ ਹੈ।ਬਲਬੀਰ ਸਿੰਘ ਸਿੱਧੂ ਵੱਲੋਂ ਪੰਜਾਬ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਉਚੇਰੀ ਸਿੱਖਿਆ ਮੰਤਰੀ ਦੀ ਨਿਖੇਧੀ ਕੀਤੀ ਗਈ। ਉਸਨੇ ਅੱਗੇ ਕਿਹਾ, “ਮੰਤਰੀ ਨੂੰ ਸ਼ੁਰੂ ਤੋਂ ਹੀ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਸੀ ਕਿ ਬਦਲਾਅ (ਤਬਦੀਲੀ) ਰਾਹੀਂ ਉਹਨਾਂ ਦਾ ਮਤਲਬ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਯੂ.ਪੀ ਅਤੇ ਬਿਹਾਰ ਦੇ ਪ੍ਰਤੀਸ਼ਤ ਤੋਂ ਘੱਟ ਕਰਨਾ ਹੈ, ਜਿਨ੍ਹਾਂ ਰਾਜਾਂ ਦੀ ਆਲੋਚਨਾ ਵੱਧ ਅਪਰਾਧ ਦਰ ਹੋਣ ਕਾਰਣ ਲਗਾਤਾਰ ਹੁੰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਇਸ ਬਿਆਨ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਕੋਲ ਦੂਰਅੰਦੇਸ਼ੀ ਦੀ ਕਮੀ ਹੈ ਕਿਉਂਕਿ ਉਹ ਪੰਜਾਬ ਦੀ ਤੁਲਨਾ ਦੇਸ਼ ਦੇ ਹੋਰ ਦੂਜੇ ਸੂਬਿਆਂ ਜਿਵੇਂ ਕਿ ਗੁਜਰਾਤ ਅਤੇ ਮੱਧ ਪ੍ਰਦੇਸ਼ ਨਾਲ ਨਹੀਂ ਕਰ ਰਹੇ ਹਨ, ਜੋ ਕਿ ਵਪਾਰ, ਸੈਰ-ਸਪਾਟਾ, ਰੁਜ਼ਗਾਰ ਅਤੇ ਸਿਹਤ ਵਿੱਚ ਪੰਜਾਬ ਤੋਂ ਕੀਤੇ ਅੱਗੇ ਲੰਘ ਗਏ ਹਨ।ਸਚਾਈ ਇਹ ਹੈ ਕਿ ‘ਆਪ’ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ ਅਤੇ ਇਸ ਨੂੰ ਲੁਕਾਉਣ ਲਈ ਯਤਨ ਕਰ ਰਹੀ ਹੈ। ਉਹ ਤੱਥਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹੋਏ ਕੇਂਦਰ ਸਰਕਾਰ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਅਜਿਹੀਆਂ ਨਿੰਦਾਯੋਗ ਬਿਆਨ ਉਨ੍ਹਾਂ ਨੂੰ ਗੰਭੀਰ ਮੁਸੀਬਤ ਵਿਚ ਪਾ ਸਕਦੇ ਹਨ।ਸਿੱਧੂ ਨੇ ਕਿਹਾ ਕਿ ਅਜਿਹੇ ਅਸਪਸ਼ਟ ਤੁਲਨਾਤਮਕ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਯੂਪੀ ਅਤੇ ਬਿਹਾਰ ਦੀ ਆਬਾਦੀ ਬਾਰੇ ਪਤਾ ਹੋਣਾ ਚਾਹੀਦਾ ਹੈ। ਮੈਂ ਉਚੇਰੀ ਸਿੱਖਿਆ ਮੰਤਰੀ ਨੂੰ ਇੱਕ ਵਿਹਾਰਕ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਦੀ 3 ਕਰੋੜ ਆਬਾਦੀ ਦੇ ਮੁਕਾਬਲੇ 23 ਕਰੋੜ ਦੀ ਆਬਾਦੀ ਵਾਲੇ ਯੂਪੀ ਨਾਲ ਪੰਜਾਬ ਦੀ ਕਿਸ ਤਰ੍ਹਾਂ ਨਾਲ ਤੁਲਨਾ ਕੀਤੀ ਜਾ ਸਕਦੀ ਹੈ।
Share the post "ਮੀਤ ਹੇਅਰ ਵੱਲੋਂ ਦਿੱਤਾ ਬਿਆਨ ਪੰਜਾਬ ਦੀ ਸਾਖ ਨੂੰ ਠੇਸ ਪਹੁੰਚਾਉਣ ਵਾਲਾ:ਬਲਬੀਰ ਸਿੰਘ ਸਿੱਧੂ"