Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਮੁੱਖ ਮੰਤਰੀ ਨੇ ਮਾਰਕਫੈੱਡ ਦੁਆਰਾ ਤਿਆਰ ਕੀਤੇ ਸ਼ਹਿਦ ਕੋਟੇਡ ‘ਕੌਰਨ ਫਲੇਕਸ’ ਲਾਂਚ ਕੀਤੇ

7 Views

ਰਾਜ ਦੀ ਸਹਿਕਾਰੀ ਲਹਿਰ ਅਤੇ ਖੇਤੀਬਾੜੀ ਆਧਾਰਤ ਅਰਥਚਾਰੇ ਨੂੰ ਮਜ਼ਬੂਤ ਕਰਨ ਵਾਲਾ ਕਦਮ ਦੱਸਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 2 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਰਕਫੈੱਡ ਵੱਲੋਂ ਤਿਆਰ ਕੀਤੇ ਸ਼ਹਿਦ ਕੋਟੇਡ ‘ਕੌਰਨ ਫਲੇਕਸ’ ਲਾਂਚ ਕੀਤੇ। ਇੱਥੇ ਸਹਿਕਾਰਤਾ ਦਿਵਸ ਮੌਕੇ ਸ਼ਨਿੱਚਰਵਾਰ ਨੂੰ ਕੌਰਨ ਫਲੇਕਸ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਸੂਬੇ ਵਿੱਚ ਉੱਚ ਗੁਣਵੱਤਾ ਵਾਲੇ ਉਤਪਾਦ ਬਣਾਉਣ ਲਈ ਮਾਰਕਫੈੱਡ ਦੀ ਇੱਕ ਇਤਿਹਾਸਕ ਅਤੇ ਮਾਰਗ ਦਰਸਕ ਪਹਿਲ ਗਰਦਾਨਿਆ। ਉਨ੍ਹਾਂ ਕਿਹਾ ਕਿ ਆਪਣੀ ਗੁਣਵੱਤਾ ਅਤੇ ਸਵਾਦ ਕਾਰਨ ਮਾਰਕਫੈੱਡ ਦੇ ਉਤਪਾਦ ਵਿਸਵ ਭਰ ਵਿੱਚ ਪ੍ਰਸਿੱਧ ਹਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਲਈ ਮਾਰਕਫੈੱਡ ਨੇ ਹੁਣ ਸ਼ਹਿਦ ਕੋਟੇਡ ‘ਕੌਰਨ ਫਲੇਕਸ’ ਲਾਂਚ ਕੀਤੇ ਹਨ, ਜੋ ਕਿਸਾਨਾਂ ਅਤੇ ਖਪਤਕਾਰਾਂ ਦੋਵਾਂ ਲਈ ਲਾਹੇਵੰਦ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਬ੍ਰਾਂਡ ਅਤੇ ਅਥਾਹ ਸੰਭਾਵਨਾਵਾਂ ਕਾਰਨ ਮਾਰਕਫੈੱਡ ਸੂਬੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਦੇਣ ਲਈ ਅਜਿਹੀਆਂ ਪਹਿਲਕਦਮੀਆਂ ਰਾਹੀਂ ਸਾਰੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਜਨਤਕ ਖੇਤਰ ਦੇ ਅਦਾਰੇ ਮਾਰਕਫੈੱਡ ਨੇ ਆਪਣੀਆਂ ਮਿਆਰੀ ਖੁਰਾਕੀ ਵਸਤਾਂ ਨਾਲ ਵਿਸਵ ਮੰਡੀ ਵਿੱਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਨਵਾਂ ਲਾਂਚ ਕੀਤਾ ਗਿਆ ਗੁਣਵੱਤਾ ਭਰਪੂਰ ਉਤਪਾਦ ਵਿਸਵ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਮਿਆਰੀ ਖੁਰਾਕੀ ਜਰੂਰਤਾਂ ਨੂੰ ਪੂਰਾ ਕਰੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਸਵਾਦਲਾ ਉਤਪਾਦ ਸਿਰਫ਼ ਸੂਬੇ ਵਿੱਚ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਖਪਤਕਾਰਾਂ ਦੇ ਵੱਡੇ ਹਿੱਸੇ ਨੂੰ ਪਸੰਦ ਆਏਗਾ।
ਮੁੱਖ ਮੰਤਰੀ ਨੇ ਇਸ ਪਹਿਲਕਦਮੀ ਲਈ ਮਾਰਕਫੈੱਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੂਬੇ ਦੀ ਸਹਿਕਾਰੀ ਲਹਿਰ ਅਤੇ ਖੇਤੀਬਾੜੀ ਆਧਾਰਤ ਅਰਥਚਾਰੇ ਨੂੰ ਮਜ਼ਬੂਤ ਕਰਨ ਵੱਲ ਇਕ ਵੱਡੀ ਪੁਲਾਂਘ ਹੈ। ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਉਤਪਾਦਾਂ ਨੇ ਪਹਿਲਾਂ ਹੀ ਦੇਸ਼ ਵਿਆਪੀ ਬਾਜ਼ਾਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ ਅਤੇ ਹੁਣ ਇਸ ਉਤਪਾਦ ਰਾਹੀਂ ਅਦਾਰਾ ਆਪਣੀ ਸਥਿਤੀ ਨੂੰ ਹੋਰ ਮਜਬੂਤ ਕਰਨ ਦੇ ਯੋਗ ਹੋਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਈਆਂ ਵਸਤਾਂ ਤੋਂ ਤਿਆਰ ਇਹ ਉਤਪਾਦ ਜਲਦੀ ਹੀ ਹੋਰ ਉਤਪਾਦਾਂ ਵਾਂਗ ਲੋਕਾਂ ਵਿੱਚ ਹਰਮਨ ਪਿਆਰਾ ਹੋਵੇਗਾ।

Related posts

ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਡੀਸੀਜ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਦਾ ਜਾਇਜਾ ਲਿਆ

punjabusernewssite

ਪੰਜਾਬ ‘ਚ ‘ਆਪ’ ਤੇ ਕਾਂਗਰਸ ਦੇ ਗੱਠਜੋੜ ਤੇ ਬੋਲੇ ਵੜਿੰਗ, ਸਿੱਧੂ ਨੂੰ ਲੈ ਕੇ ਕਹਿ ਵੱਡੀ ਗੱਲ

punjabusernewssite

ਪੰਜਾਬ ਦੀਆਂ ਜੇਲ੍ਹਾਂ ਵਿੱਚ ਨਹੀਂ ਰੱਖੇ ਜਾਣਗੇ ਅੰਤਰਰਾਸ਼ਟਰੀ ਨਸ਼ਾ ਤਸਕਰ !

punjabusernewssite