ਸੁਖਜਿੰਦਰ ਮਾਨ
ਬਠਿੰਡਾ, 11 ਅਪੈਰਲ:-ਚੋਣਾਂ ਦੌਰਾਨ ਢੇਰ ਸਾਰੇ ਵਾਅਦੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵਲੋਂ ਭਾਰੀ ਬਹੁਮਤ ਤੋਂ ਬਾਅਦ ਮੁੱਖ ਬਣੇ ਭਗਵੰਤ ਮਾਨ ਨੇ ਚੋਣ ਵਾਅਦੇ ਪੂਰੇ ਕਰਨ ਲਈ ਲੋਕਾਂ ਤੋਂ ਸਮਾਂ ਮੰਗਿਆ ਹੈ। ਅੱਜ ਜਾਰੀ ਕੀਤੇ ਟਵੀਟ ਅਤੇ ਫ਼ੇਸਬੁੁੱਕ ਪੋਸਟ ’ਤੇ ਸ਼: ਮਾਨ ਨੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਹਰ ਇੱਕ ਵਾਅਦਾ ਯਾਦ ਹੈ ਤੇ ਇਸਨੂੰ ਹਰ ਹਾਲਾਤ ਵਿਚ ਪੂਰਾ ਕੀਤਾ ਜਾਵੇਗਾ ਪ੍ਰੰਤੂ ਇਸਦੇ ਲਈ ਸਮਾਂ ਚਾਹੀਦਾ ਹੈ। ਉਨ੍ਹਾਂ ਸੋਸਲ ਮੀਡੀਆ ’ਤੇ ਲਿਖਿਆ ਕਿ ‘‘ਪੰਜਾਬੀਓ ਥੋੜ੍ਹਾ ਸਮਾਂ ਦਿਓ। ਥੋੜ੍ਹਾ ਸਬਰ ਰੱਖੋ। ਕੋਈ ਵੀ ਚੀਜ ਅਜਿਹੀ ਨਹੀਂ ਹੈ ਜੋ ਮੈਨੂੰ ਮੂੰਹ ਜੁਬਾਨੀ ਯਾਦ ਨਾ ਹੋਵੇ। ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਵਿਚ ਜਲਦਬਾਜੀ ਨਾ ਕਰੀਏ। ਥੋੜ੍ਹਾ ਸਮਾਂ ਤਾਂ ਲੱਗੇਗਾ।’’ ਗੌਰਤਲਬ ਹੈ ਕਿ ਚੋਣਾਂ ਵਿਚ ਵੱਖ ਵੱਖ ਗਰੰਟੀਆਂ ਦਿੰਦਿਆਂ ਆਮ ਆਦਮੀ ਪਾਰਟੀ ਨੇ 300 ਯੂਨਿਟ ਤੱਕ ਮੁਫਤ ਬਿਜਲੀ, 18 ਸਾਲ ਤੋਂ ਉਪਰ ਹਰੇਕ ਔਰਤ ਨੂੰ 1000 ਰੁਪਏ ਮਹੀਨਾ ਦੇਣ ਆਦਿ ਦੇ ਵਾਅਦੇ ਕੀਤੇ ਸਨ। ਗੌਰਤਲਬ ਹੈ ਕਿ ਭਗਵੰਤ ਮਾਨ ਨੇ ਹੁਣ ਹਰ ਜਿਲ੍ਹੇ ਵਿੱਚ ਮੁੱਖ ਮੰਤਰੀ ਦਫਤਰ ਖੋਲਣ ਦਾ ਐਲਾਨ ਕੀਤਾ ਹੈ। ਜਿਸ ਵਿਚ ਨੋਡਲ ਅਫ਼ਸਰ ਬੈਠਣਗੇ ਤੇ ਲੋਕਾਂ ਦੀਆਂ ਸਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦੇ ਪੂਰੇ ਕਰਨ ਲਈ ਮੰਗਿਆ ਸਮਾਂ
8 Views