ਨਵੀਂ ਦਿੱਲੀ: ਲਗਾਤਾਰ ਵੱਧਦੀ ਮਹਿੰਗਾਈ ਵਿਚਾਲੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਮੂੜ ਤੋਂ ਰਾਹਤ ਦਿੱਤੀ ਹੈ। ਸਤੰਬਰ ਮਹੀਨੇ ਦੇ ਪਹਿਲੇ ਦਿਨ ਅੱਜ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਰੇਟ ਕਟੋਤੀ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਚਹਿਰੇ ਤੇ ਖੁਸ਼ੀ ਦੇਖਣ ਨੂੰ ਮਿੱਲ ਰਹੀ ਜੋ ਜੋ ਆਪਣਾ ਕੋਈ ਰੈਸਟੋਰੈਂਟ ਜਾਂ ਫਿਰ ਖਾਮ-ਪੀਣਦਾ ਢਾਬਾ ਚਲਾਉਂਦੇ ਹਨ।
‘ਕੌਣ ਬਣੇਗਾ ਕਰੋੜਪਤੀ 15’ ਟੀਵੀ ਸ਼ੋਅ ਵਿਚ ਪੰਜਾਬੀ ਨੌਜਵਾਨ ਨੇ ਜਿਤੇ 1 ਕਰੋੜ ਰੁਪਏ, ਹੁਣ 7 ਕਰੋੜ ਤੋਂ ਇਕ ਸਵਾਲ ਦੂਰ
ਹੁਣ ਸਿਲੰਡਰ ਦੇ ਰੇਟ 158 ਰੁਪਏ ਤੱਕ ਘੱਟ ਕੀਤੇ ਗਏ ਹਨ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਮੁਤਾਬਕ 158 ਰੁਪਏ ਦੀ ਕਟੌਤੀ ਦੇ ਬਾਅਦ ਹੁਣ ਨਵੀਂ ਦਿੱਲੀ ਵਿਚ 19 ਕਿਲੋਗ੍ਰਾਮ ਕਮਰਸ਼ੀਅਲ LPG ਗੈਸ ਸਿਲੰਡਰ ਲਈ ਉਪਭੋਗਤਾਵਾਂ ਨੂੰ 1522 ਰੁਪਏ ਚੁਕਾਉਣੇ ਹੋਣਗੇ। ਕੋਲਕਾਤਾ ਵਿਚ 19 ਕਿਲੋਗ੍ਰਾਮ ਕਮਰਸ਼ੀਅਲ ਵਾਲੇ LPG ਗੈਸ ਸਿਲੰਡਰ ਲਈ 1636 ਰੁਪਏ, ਮੁੰਬਈ ਵਿਚ 1482 ਰੁਪਏ ਤੇ ਚੇਨਈ ਵਿਚ ਇਸ ਲਈ 1695 ਰੁਪਏ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਰੱਖੜੀ ਮੌਕੇ ‘ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਵਿਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ। ਰੱਖੜੀ ਤੋਂ ਪਹਿਲਾਂ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਸਰਕਾਰ ਨੇ ਸਿਲੰਡਰ ਦੇ ਰੇਟ 200 ਰੁਪਏ ਤੱਕ ਘੱਟ ਕੀਤੇ।
Share the post "ਮੂੜ ਘੱਟੇ ਸਿਲੰਡਰਾਂ ਦੇ ਰੇਟ, ਹੁਣ ਇਨ੍ਹਾਂ ਸਸਤਾ ਮਿਲੇਗਾ ਸਿਲੰਡਰ, ਜਾਣੋ ਕਿਮਤ"