Canada ’ਚ ਰਹਿੰਦੇ ਪੰਜਾਬੀ ਗਾਇਕ AP Dhillon ਦੇ ਘਰ ਅੱਗੇ ਗੋਲੀ+ਬਾਰੀ!

0
125

ਵੈਨਕੁਵਰ, 2 ਸਤੰਬਰ: ਉੱਘੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਅੱਗੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਵਿਚ ਆ ਰਹੀਆਂ ਰੀਪੋਰਟਾਂ ਮੁਤਾਬਕ ਇਹ ਘਟਨਾ ਕੈਨੇਡਾ ਦੇ ਸੂਬੇ ਬ੍ਰਿਟਿਸ ਕੰਲੋਬੀਆ ਦੀ ਰਾਜਧਾਨੀ ਵੈਨਕੁਵਰ ਵਿਖੇ ਵਾਪਰੀ ਹੈ, ਜਿੱਥੇ ਉਕਤ ਗਾਇਕ ਰਹਿੰਦਾ ਹੈ। ਢਿੱਲਂੋ ਛੋਟੀ ਉਮਰ ’ਚ ਪੰਜਾਬੀ ਦੇ ਨਾਮਵਾਰ ਗਾਇਕ ਮੰਨੇ ਜਾ ਚੁੱਕੇ ਹਨ। ਉਨ੍ਹਾਂ ਦੇ ਸਟੇਜ਼ ਸ਼ੋਅ ਹਮੇਸ਼ਾ ਹੀ ਨੌਜਵਾਨਾਂ ਵਿਚ ਖਿੱਚ ਦਾ ਕੇਂਦਰ ਰਹੇ ਹਨ।

ਡੇਰਾ ਬਿਆਸ ਨੂੰ ਮਿਲਿਆ ਨਵਾਂ ਮੁਖੀ,ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਛੱਡੀ ਗੱਦੀ

ਸ਼ੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਵੀਡੀਓ ਮੁਤਾਬਕ ਇੱਕ ਸਖ਼ਸ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਤੇ ਇਹ ਘਟਨਾ ਗਾਇਕ ਦੇ ਘਰ ਨਜਦੀਕ ਵਾਪਰੀ ਹੈ। ਚਰਚਾ ਮੁਤਾਬਕ ਇਸ ਘਟਨਾ ਦੀ ਜਿੰਮੇਵਾਰੀ ਲਾਰੈਂਸ ਬਿਸਨੋਈ ਗਰੁੱਪ ਦੇ ਵੱਲੋਂ ਲਈ ਗਈ ਹੈ। ਮੁਢਲੀਆਂ ਰੀਪੋਰਟਾਂ ਮੁਤਾਬਕ ਗਾਇਕ ਏਪੀ ਢਿੱਲੋਂ ਨੇ ਪਿਛਲੇ ਸਮੇਂ ਦੌਰਾਨ ਬਾਲੀਵੁੱਡ ਦੇ ਨਾਮਵਾਰ ਅਦਾਕਾਰ ਸਲਮਾਨ ਖ਼ਾਨ ਦੇ ਨਾਲ ਕੰਮ ਕੀਤਾ ਸੀ, ਜਿਸਦੇ ਚੱਲਦੇ ਇਸ ਘਟਨਾ ਨੂੰ ਇਸਦੇ ਨਾਲ ਜੋੜਿਆ ਜਾ ਰਿਹਾ, ਕਿਉਂਕਿ ਸਲਮਾਨ ਖ਼ਾਨ ਲਾਰੈਂਸ ਬਿਸ਼ਨੋਈ ਦੀ ਹਿੱਟ ਲਿਸਟ ‘ਤੇ ਹੈ।

 

LEAVE A REPLY

Please enter your comment!
Please enter your name here