ਮੋਹਾਲੀ: ਮੋਹਾਲੀ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਤੇ ਸਥਿਤ ਫੈਕਟਰੀ ‘ਚ ਅਚਾਨਕ ਉਸ ਸਮੇਂ ਅਫਰਾ-ਤਫਰੀ ਮੱਚ ਜਾਂਦੀ ਹੈ ਜਦੋਂ ਮਿਆਦ ਪੁੱਗਿਆ ਟਰਪੇਨਟਾਈਨ ਤੇਲ ਨੂੰ ਅੱਗ ਲੱਗ ਜਾਂਦੀ ਹੈ। ਅੱਗ ਇੰਨ੍ਹੀ ਭਿਆਨਕ ਸੀ ਕਿ ਇਸਦੀ ਲੱਪਟਾ ਆਸਮਾਨ ਨੂੰ ਛੁੱਹ ਰਹਿਆਂ ਸਨ। ਇਸ ਅੱਗ ਦੀ ਚਪੇਟ ‘ਚ ਆਉਣ ਕਾਰਨ 5 ਔਰਤਾਂ ਸਮੇਤ 8 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਗਏ। ਇਨ੍ਹਾਂ ਵਿੱਚੋਂ 2 ਔਰਤਾਂ ਨੂੰ ਮੋਹਾਲੀ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੋਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਤੁਸੀ ਇਸ ਗੱਲ ਤੋਂ ਅੰਦਾਜ਼ਾ ਲੱਗਾ ਸੱਕਦੇ ਹੋ ਕਿ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ ‘ਤੇ ਮੌਜੂਦ ਸਨ।
ਉਥੇ ਹੀ ਇਸ ਘਟਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਾਹਰ ਕੀਤਾ ਹੈ। ਉਨ੍ਹਾਂ ਸ਼ੋਸ਼ਲ ਐਕਸ ਤੇ ਲਿਖਿਆ ਕਿ “ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ ਜਿਨ੍ਹਾਂ ਨੂੰ ਕੱਢ ਲਿਆ ਹੈ…ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ…ਬਾਕੀ ਵੇਰਵੇ ਜਲਦ..।”
ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ ਜਿਨ੍ਹਾਂ ਨੂੰ ਕੱਢ ਲਿਆ ਹੈ…ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ…ਬਾਕੀ ਵੇਰਵੇ ਜਲਦ..
— Bhagwant Mann (@BhagwantMann) September 27, 2023
Share the post "ਮੋਹਾਲੀ ਦੇ ਕੁਰਾਲੀ ਦੇ ਫ਼ੈਕਟਰੀ ‘ਚ ਅੱਗ ਲੱਗਣ ਵਾਲੀ ਘਟਨਾਂ ‘ਤੇ CM ਮਾਨ ਨੇ ਜੱਤਾਇਆ ਦੁੱਖ"