ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦੀ ਕੀਤੀ ਸਮੀਖਿਆ
ਸੁਖਜਿੰਦਰ ਮਾਨ
ਬਠਿੰਡਾ, 8 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਲੋਕਾਂ ਨੂੰ ਸਾਫ ਸੁਥਰਾ ਅਤੇ ਭ੍ਰਿਸਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਲਾਲ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਨਾਲ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ। ਬੈਠਕ ਦੌਰਾਨ ਉਨ੍ਹਾਂ ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ, ਭ ਤੇ ਮ, ਬਠਿੰਡਾ ਅਧੀਨ ਚੱਲ ਰਹੇ ਵੱਖ-ਵੱਖ ਪ੍ਰਜਕੈਟਾਂ ਦੀ ਪ੍ਰਗਤੀ ਸਬੰਧੀ ਕਿਹਾ ਕਿ ਇਸ ਕੰਮ ਨੂੰ ਜੂਨ ਮਹੀਨੇ ਤੱਕ ਮੁਕੰਮਲ ਕਰ ਕੀਤਾ ਜਾਵੇ। ਮੀਟਿੰਗ ਦੌਰਾਨ ਜੀ.ਐਮ.ਪੀ.ਆਰ.ਟੀ,ਸੀ, ਦੇ ਨੁਮਾਇੰਦਿਆਂ ਵੱਲੋਂ ਬੱਸਾਂ ਦੇ ਰੂਟਾਂ ਸੰਬੰਧੀ ਕੋਈ ਦਿੱਕਤ ਨਾ ਹੋਣ ਸੰਬੰਧੀ ਆਪਣੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਤਹਿਤ ਚੇਅਰਮੈਨ ਵੱਲੋਂ ਉਨ੍ਹਾਂ ਨੂੰ ਆਉਣ ਵਾਲੀ ਮੀਟਿੰਗ ਵਿੱਚ ਲਿਖਤੀ ਰਿਪੋਰਟ ਲੈ ਕੇ ਆਉਣ ਸੰਬੰਧੀ ਨਿਰਦੇਸ਼ ਦਿੱਤੇ ਗਏ । ਇਸ ਤੋਂ ਇਲਾਵਾ ਮੀਟਿੰਗ ਦੌਰਾਨ ਡਿਵੀਜਨਲ ਇੰਜੀਨੀਅਰ ਪੀਡਬਲਿਯੂਆਰਐਮਡੀਸੀ, ਲਾਈਨਿੰਗ ਡਿਵੀਜਨ ਨੰਬਰ 7 ਅਤੇ 8 ਬਠਿੰਡਾ ਦੇ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਮੰਨਜ਼ੂਰ ਹੋਏ 5-5 ਕਰੋੜ ਦੇ ਵਿਕਾਸ ਕਾਰਜਾਂ ਦੇ ਟੈਂਡਰ ਕਾਲ ਕਰ ਲਏ ਗਏ ਹਨ ਅਤੇ ਵਿੱਤੀ ਮੰਨਜ਼ੂਰੀ ਆਉਣ ਤੇ ਇਹ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਡਿਵੀਜਨ ਨੰਬਰ 1 ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਗੰਗਾ, ਕਿਲੀ ਨਿਹਾਲ ਸਿੰਘ ਵਾਲਾ, ਕੋਠੇ ਲਾਲ ਸਿੰਘ, ਹਰਰਾਏਪੁਰ , ਤੁੰਗਵਾਲੀ ਅਤੇ ਜੀਦਾ ਵਿਖੇ ਵਾਟਰ ਵਰਕਸ ਉਸਾਰੀ ਦੇ ਕੰਮ ਚੱਲ ਰਹੇ ਹਨ ਅਤੇ ਇਹ 31 ਮਾਰਚ 2023 ਤੱਕ ਪੂਰੇ ਕਰ ਲਏ ਜਾਣਗੇ। ਇਸੇ ਤਰ੍ਹਾਂ ਹੀ ਡਿਵੀਜਨ ਨੰਬਰ 02 ਅਤੇ 03 ਦੇ ਅਧਿਕਾਰੀਆਂ ਨੇ ਉਨ੍ਹਾਂ ਅਧੀਨ ਚੱਲ ਰਹੇ ਪ੍ਰਜਕੈਟਾਂ ਸਮੇਂ-ਸਿਰ ਮੁਕੰਮਲ ਕਰਨ ਦਾ ਭਰੋਸਾ ਦਿਵਾਇਆ। ਇਸੇ ਤਰ੍ਹਾਂ ਹੀ ਚੇਅਰਮੈਨ ਵੱਲੋਂ ਕਾਰਜਕਾਰੀ ਇੰਜੀਨੀਅਰ, ਬਠਿੰਡਾ ਨਹਿਰੀ ਮੰਡਲ ਨੂੰ ਨਹਿਰੀ ਬੰਦੀ ਸੰਬੰਧੀ ਸਾਰੇ ਸਾਲ ਦਾ ਸਡਿਊਲ ਭੇਜਣ ਲਈ ਹਦਾਇਤ ਕੀਤੀ ਗਈ।ਮੀਟਿੰਗ ਦੌਰਾਨ ਜੀ.ਐਮ.ਜਿਲ੍ਹਾ ਉਦਯੋਗ ਵੱਲੋਂ ਆਪਣੀ ਪ੍ਰਗਤੀ ਰਿਪੋਰਟ ਵਿੱਚ ਦੱਸਿਆ ਕਿ ਪੀਐਮਈਜੀਪੀ ਅਤੇ ਪੀਐਮਐਫਐਮਈ ਸਕੀਮਾਂ ਅਧੀਨ ਜੋ ਟੀਚੇ ਦਿੱਤੇ ਗਏ ਸਨ ਉਹ ਉਨ੍ਹਾਂ ਵੱਲੋਂ ਪ੍ਰਾਪਤ ਕਰ ਲਏ ਗਏ ਹਨ।ਇਸ ਮੌਕੇ ਕਾਰਜਕਾਰੀ ਇੰਜੀਨੀਅਰ ਬੀ.ਐੱਡ.ਆਰ.ਸ਼?ਰੀ ਇੰਦਰਜੀਤ ਸਿੰਘ ਅਤੇ ਆਯੁਸ਼ ਗੋਇਲ, ਐਫ.ਐਮ.ਡੀ.ਆਈ.ਸੀ. ਬਠਿੰਡਾ ਸੁਖਜੀਤ ਸਿੰਘ, ਕਾਰਜਕਾਰੀ ਇੰਜੀਨੀਅਰ.ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮਨਪ੍ਰੀਤ ਅਰਸੀ, ਐਸ.ਡੀ.ਓ. ਰਣਜੀਤ ਸਿੰਘ, ਮਨਿੰਦਰ ਸ਼ਰਮਾ, ਅੰਕੜਾ ਸਹਾਇਕ ਰੁਪਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।
Share the post "ਯੋਗ ਲਾਭਪਾਤਰੀਆਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਦੇਣਾ ਬਣਾਇਆ ਜਾਵੇ ਯਕੀਨੀ : ਅੰਮ੍ਰਿਤਲਾਲ ਅਗਰਵਾਲ"