ਬਠਿੰਡਾ, 5 ਅਕਤੂਬਰ : ਸਥਾਨਕ ਡੀਏਵੀ ਕਾਲਜ ਵਿਖੇ ਵਿਲੱਖਣ ਫ਼ੈਸਟੀਵਲ ਆਫ਼ ਸਾਇੰਸ-ਵਿਗਿਆਨ ਉਤਸਵ ਵਿਗਿਆਨ ਦੀ ਸਰਵ ਵਿਆਪਕਤਾ ਨੂੰ ਵਧਾਉਣ ਤੇ ਭਾਰਤੀ ਸੰਵਿਧਾਨ ਵਿੱਚ ਵਿਗਿਆਨਕ, ਮਾਨਵਤਾਵਾਦ ਅਤੇ ਪੜਤਾਲ ਦੇ ਵਿਕਾਸ ਲਈ ਨਿਰਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਤਹਿਤ ਦੇਸ਼ ਤਰੱਕੀ ਤੇ ਰਾਹਾਂ ਤੇ ਚੱਲ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੋਜੀ ਇੰਨ ਇੰਡੀਆ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਗਏ ਵਿਗਿਆਨ ਉਤਸਵ ਦੇ ਦੂਸਰੇ ਦਿਨ ਮੇਲੇ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੇਵਾ ਮੁਕਤ (ਆਈਏਐਸ) ਸਾਬਕਾ ਚੀਫ਼ ਸੈਕਟਰੀ ਹਰਿਆਣਾ ਧਰਮਵੀਰ, ਜਨਰਲ ਸਕੱਤਰ (ਐਸ.ਪੀ.ਐਸ.ਟੀ.ਆਈ.) ਪ੍ਰੋ. ਕੇਆ ਧਰਮਵੀਰ, ਸੰਯੁਕਤ ਡਾਇਰੈਕਟਰ ਪੰਜਾਬ ਡਾ.ਕੇ.ਐਸ.ਬਾਠ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਬਹੁ-ਭਾਸ਼ਾਈ ਦੇਸ਼ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਵਿਗਿਆਨ ਸੰਚਾਰ ਨੂੰ ਕਾਇਮ ਰੱਖਣ ਅਤੇ ਸੁਰੱਖਿਅਤ ਰੱਖਣ ਲਈ ਸਥਾਨਕ ਭਾਸ਼ਾਵਾਂ ਦੇ ਟੈਕਨੋਲੋਜੀ ਨਾਲ ਏਕੀਕਰਣ ਨੂੰ ਸਮਰੱਥ ਬਣਾਉਣ ਦੀ ਲੋੜ ਬਾਰੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਵਿਗਿਆਨਕ ਸੋਚ ਸਦਕਾ ਹੀ ਦੇਸ਼ ਦੀ ਤਰੱਕੀ ਚ ਯੋਗਦਾਨ ਪਾ ਸਕਦੇ ਹਨ।“ਵਿਗਿਆਨ ਉਤਸਵ”ਦੇ ਦੂਜੇ ਦਿਨ ਦੇ ਸਮਾਗਮਾਂ ਵਿੱਚ ਕੁਇਜ਼ ਮੁਕਾਬਲੇ, ਪੋਸਟਰ ਪੇਸ਼ਕਾਰੀ, ਮਾਡਲ ਡਿਸਪਲੇ ਕਰਨਾ, ਨੁੱਕੜ ਨਾਟਕ, ਵਨ ਐਕਟ ਪਲੇਅ ਸਮਾਗਮ ਦੇ ਮੁੱਖ ਆਕਰਸ਼ਨਾਂ ਵਿੱਚ ਲੈਬ ਆਨ ਵ?ਹੀਲਜ਼, ਸਰਕਸ ਆਫ਼ ਸਾਇੰਸ, ਹੈਂਡ-ਆਨ-ਜਿਓਮੈਟਰੀ, 3-ਡੀ ਪ੍ਰਿੰਟਿੰਗ, ਰੋਬੋਟਿਕਸ ਅਤੇ ਡਰੋਨ, ਵਿਗਿਆਨ ਸੰਚਾਰ ਸ਼ਾਮਲ ਸਨ। ਕਠਪੁਤਲੀ, ਵਾਤਾਵਰਣ ਤੇ ਜਲਵਾਯੂ ਪਰਿਵਰਤਨ, ਨਾਈਟ-ਸਕਾਈ ਵਾਚਿੰਗ, ਨੌਜਵਾਨ ਵਿਗਿਆਨੀਆਂ ਦੁਆਰਾ ਨਵੀਨਤਾਵਾਂ, ਵਿਗਿਆਨ ਨਾਟਕ, ਟੈਲੀਸਕੋਪ ਮੇਕਿੰਗ ਵਰਕਸ਼ਾਪ, ਓਪਨ ਸਾਇੰਸ ਥੀਏਟਰ, ਵਿਗਿਆਨ ਪੁਸਤਕਾਂ ਦੀ ਪ੍ਰਦਰਸ਼ਨੀ, ਤੋਪਖਾਨੇ ਦੀ ਪ੍ਰਦਰਸ਼ਨੀ ਅਤੇ ਐਨਡੀਆਰਐਫ ਦੁਆਰਾ ਪ੍ਰਦਰਸਨੀਆਂ ਲਗਾਈਆਂ ਗਈਆਂ।
ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ, ਪਹਿਲੀ ਵਾਰ 15 ਤੋਂ ਵੱਧ ਜਿੱਤੇ ਤਮਗ਼ੇ
ਸਮਾਗਮ ਦੌਰਾਨ ਪ੍ਰੋ: ਰਵਿੰਦਰ ਕੇ. ਖਾਈਵਾਲ ਨੇ “ਵਾਤਾਵਰਣ ਸੰਕਟ ਜਾਂ ਜਲਵਾਯੂ ਤਬਦੀਲੀ” ਵਿਸ਼ੇ ’ਤੇ ਭਾਸ਼ਣ ਦਿੱਤਾ। ਇਸ ਵਿਦਵਤਾ ਭਰਪੂਰ ਲੈਕਚਰ ਤੋਂ ਬਾਅਦ ਜ਼ਿਲ੍ਹੇ ਦੇ ਉਨ੍ਹਾਂ ਵਿਦਿਆਰਥੀਆਂ ਦੇ ਤਜ਼ਰਬੇ ਸਾਂਝੇ ਕੀਤੇ ਗਏ, ਜਿਨ੍ਹਾਂ ਨੇ ਚੰਦਰਯਾਨ-3 ਅਤੇ ਆਦਿਤਿਆ ਐਲ-1 ਦੇ ਲਾਂਚ ਨੂੰ ਦੇਖਣ ਲਈ ਸ਼੍ਰੀਹਰੀਕੋਟਾ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਅਕਾਲ ਯੂਨੀਵਰਸਿਟੀ, ਗੁਰੂ ਕਾਸ਼ੀ ਯੂਨੀਵਰਸਿਟੀ, ਪੀ.ਜੀ.ਆਈ. ਦੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨੁੱਕੜ ਨਾਟਕ ਮੁਕਾਬਲੇ ਕਰਵਾਏ ਗਏ ਅਤੇ ਦਰਸ਼ਕਾਂ ਦੇ ਸਨਮੁੱਖ ਵਨ ਐਕਟ ਪਲੇਅ ਪੇਸ਼ ਕੀਤਾ ਗਿਆ।ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਸਾਰਿਆਂ ਨੇ ਕੁਇਜ਼ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਉਪਰੰਤ ਡੀਏਵੀ ਕਾਲਜ ਦੇ ਇਨੋਵੇਸ਼ਨ ਹੱਬ ਦਾ ਦੌਰਾ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਤੇ ਆਏ ਹੋਏ ਹੋਰ ਮਹਿਮਾਨਾਂ ਨੇ ਟੈਲੀਸਕੋਪ ਮੇਕਿੰਗ ਵਰਕਸ਼ਾਪ, ਸੀਯੂਪੀ ਦੁਆਰਾ ਵਿਗਿਆਨ ਅਧਾਰਤ ਵਨ ਐਕਟ ਪਲੇ ਚੰਦਰਯਾਨ, ਸਪੇਸ ਅਤੇ ਐਸਟ?ਰੋਨੋਮੀ ’ਤੇ ਮੂਵੀਜ਼/ਵੀਡੀਓਜ਼ ਲਈ ਬਹੁਤ ਉਤਸ਼ਾਹ ਦਿਖਾਇਆ। ਇਸ ਮੌਕੇ ਐਸ.ਪੀ.ਐਸ.ਟੀ.ਆਈ. ਵਲੰਟੀਅਰਾਂ ਦੁਆਰਾ ਸਕਾਈ ਸ਼ੋਅ ਵੀ ਪੇਸ਼ ਕੀਤਾ ਗਿਆ।
ਅਕਾਲੀ ਦਲ ਨੇ ਪੰਜਾਬੀਆਂ ਨੂੰ ਐਸ ਵਾਈ ਐਲ ਨਹਿਰ ਦਾ ਸਰਵੇਖਣ ਕਰਨ ਆਉਣ ’ਤੇ ਕੇਂਦਰੀ ਟੀਮਾਂ ਦਾ ਘਿਰਾਓ ਕਰਨ ਦੀ ਕੀਤੀ ਅਪੀਲ
ਇਸ ਮੌਕੇ ਪੀ.ਜੀ.ਆਈ.ਐਮ.ਈ.ਆਰ. ਡਾ. ਰਵਿੰਦਰ ਕੇ. ਖਾਈਵਾਲ ਨੇ ਜਲਵਾਯੂ ਪਰਿਵਰਤਨ ਬਾਰੇ ਗਿਆਨ ਭਰਪੂਰ ਲੈਕਚਰ ਦਿੱਤਾ। ਡਾ. ਰਾਜ ਕੁਮਾਰ ਤੇ ਡਾ. ਸੁਨੀਤਾ ਨੇ ਆਏ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਕਰੀਅਰ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਪ੍ਰੋਜੈਕਟ ਸਾਇੰਟਿਸਟ ਡਾ. ਮੰਡਾਕਣੀ ਠਾਕੁਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ, ਸਥਾਨਕ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਕੇ. ਕੇ. ਨੌਹਰੀਆ, ਸ੍ਰੀਮਤੀ. ਵਿਮਲ ਗਰਗ, ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਕੋਆਰਡੀਨੇਟਰ ਪ੍ਰੋ. ਮੀਤੂ ਵਧਵਾ, ਪ੍ਰੋ. ਅਮਨ ਮਲੋਹਤਰਾ, ਸੀ.ਯੂ.ਪੀ.ਬੀ. ਡਾ. ਨਗਿੰਦਰ ਬਾਬਾ ਅਤੇ ਡਾ. ਰਮਨਦੀਪ ਕੌਰ ਆਦਿ ਹਾਜ਼ਰ ਸਨ।