ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਆਗਾਮੀ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੌਂ ਵਰਤੀ ਜਾ ਰਹੀ ਮੁਸਤੈਦੀ ਦੇ ਚੱਲਦਿਆਂ ਬੀਤੀ ਦੇਰ ਰਾਤ ਸਥਾਨਕ ਪੰਜਾਬ-ਹਰਿਆਣਾ ਸਰਹੱਦ ’ਤੇ ਕਾਰ ਸਵਾਰ ਵਿਅਕਤੀਆਂ ਕੋਲੋ 3 ਕਿਲੋਂ 16 ਗ੍ਰਾਂਮ ਸੋਨਾ ਬਰਾਮਦ ਕਰਨ ਦੀ ਸੂਚਨਾ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਪੰਜ ਲੱਖ ਦੀ ਵਧ ਨਗਦੀ ਵੀ ਬਰਾਮਦ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦਿਹਾਤੀ ਦੇ ਚੋਣ ਅਧਿਕਾਰੀ ਆਰਪੀ ਸਿੰਘ ਨੇ ਦਸਿਆ ਕਿ ਦੇਰ ਰਾਤ ਜ਼ਿਲ੍ਹੇ ਦੇ ਅੰਤਰਰਾਜੀ ਨਾਕੇ ਡੂਮਵਾਲੀ ਵਿਖੇ ਰੋਜ਼ ਦੀ ਤਰ੍ਹਾਂ ਸਿਵਲ ਤੇ ਪੁਲਿਸ ਟੀਮ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਸਵਿਫਟ ਡਿਜਾਇਰ ਕਾਰ ਨੰਬਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਕਾਰ ਵਿਚ ਸਵਾਰ ਵਿਅਕਤੀਆਂ ਦੀ ਪਹਿਚਾਣ ਗੁਰਜੀਤ ਸਿੰਘ ਅਤੇ ਸੌਰਵ ਗੋਇਲ ਵਾਸੀ ਮੌੜ ਮੰਡੀ ਦੇ ਤੌਰ ’ਤੇ ਹੋਈ। ਅਧਿਕਾਰੀਆਂ ਮੁਤਾਬਕ ਤਲਾਸੀ ਦੌਰਾਨ ਕਾਰ ਵਿਚ ਉਕਤ ਗਹਿਣੇ ਬਰਾਮਦ ਹੋਏ, ਜਿਹੜੇ ਇੱਕ ਪਲਾਸਟਿਕ ਡੱਬੇ ਵਿਚ ਰੱਖੇ ਹੋਏ ਸਨ। ਇਸ ਮੌਕੇ ਕਾਰ ਸਵਾਰ ਅਪਣੇ ਕੋਲ ਮੌਜੂਦ ਇੰਨੀਂ ਮਾਤਰਾ ਵਿਚ ਮੌਜੂਦ ਗਹਿਣਿਆਂ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਜਿਸਦੇ ਚੱਲਦੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵਿਧਾਨ ਸਭਾ ਚੋਣਾਂ: ਅੰਤਰਰਾਜ਼ੀ ਸਰਹੱਦ ਤੋਂ ਤਿੰਨ ਕਿਲੋਂ ਸੋਨਾ ਬਰਾਮਦ
16 Views