ਨੰਨੀ ਬੱਚੀ ਨੇ ਦਰੱਖਤਾਂ ਦੀ ਮਹੱਤਤਾ ਗਿਣਾਉਣ ਮੌਕੇ ਹਾਜਰੀਨ ਨੂੰ ਕਰ ਦਿੱਤਾ ਹੈਰਾਨ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 16 ਅਗਸਤ :- ਹਰ ਸਾਲ ਆਜਾਦੀ ਦਿਵਸ ਮੌਕੇ ਜਨਮ ਦਿਨ ਮਨਾਉਣ ਦਾ ਜਸ਼ਨਪ੍ਰੀਤ ਕੌਰ ਦਾ ਢੰਗ ਤਰੀਕਾ ਵਿਲੱਖਣ ਅਤੇ ਪ੍ਰੇਰਨਾਸਰੋਤ ਹੁੰਦਾ ਹੈ। ਇਸ ਵਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦੀ ਹੋਣਹਾਰ ਬੇਟੀ ਜਸ਼ਨਪ੍ਰੀਤ ਕੌਰ ਨੇ ਆਪਣਾ ਜਨਮ ਦਿਨ ਮਨਾਉਣ ਮੌਕੇ ਪਹਿਲਾਂ ਬੂਟਾ ਲਾਇਆ ਅਤੇ ਫਿਰ ਉਸਨੂੰ ਸੰਭਾਲਣ ਦਾ ਅਹਿਦ ਕੀਤਾ। ਉਸ ਨੇ ਵਿਸ਼ਵਾਸ਼ ਦਿਵਾਇਆ ਕਿ ਪੂਰਾ ਦਰੱਖਤ ਬਣਨ ਤੱਕ ਉਹ ਇਸ ਦੀ ਸੰਭਾਲ ਕਰੇਗੀ। ਉੱਥੇ ਹਾਜਰ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਅਤੇ ਮਨੀ ਧਾਲੀਵਾਲ ਸਮੇਤ ਮਨਦੀਪ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ, ਮਾ ਹਰਦੀਪ ਸਿੰਘ ਗਿੱਲ, ਦੀਪਕ ਮੌਂਗਾ, ਯਾਦਵਿੰਦਰ ਸਿੰਘ ਯਾਦੂ, ਸੀ.ਏ. ਸ਼ਿਲਪਾ ਅਰੋੜਾ, ਸੰਦੀਪ ਕੌਰ ਗਿੱਲ, ਜਸਵੀਰ ਕੌਰ ਗਿੱਲ ਹੋਰ ਸ਼ਖਸ਼ੀਅਤਾਂ ਉਸ ਵੇਲੇ ਹੈਰਾਨ ਰਹਿ ਗਈਆਂ ਜਦੋਂ ਬੇਟੀ ਜਸ਼ਨਪ੍ਰੀਤ ਕੌਰ ਨੇ ਦਰੱਖਤਾਂ ਦੇ ਫਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ।
ਆਮ ਲੋਕਾਂ ਨਾਲ ਨੇੜਤਾ ਬਣਾਉਣ ਲਈ ਸ਼ੁਰੂ ਹੋਇਐ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ : ਸਪੀਕਰ ਸੰਧਵਾਂ
ਛੋਟੇ ਉਮਰੇ ਐਨੇ ਫਾਇਦੇ ਗਿਣਾਉਣ ਵਾਲੀ ਗੱਲ ਵਾਕਈ ਹੀ ਹੈਰਾਨ ਕਰਨ ਵਾਲੀ ਸੀ। ਜਸ਼ਨਪ੍ਰੀਤ ਨੇ ਅੰਕੜਿਆਂ ਨਾਲ ਗਿਣਾਉਂਦਿਆਂ ਦੱਸਿਆ ਕਿ ਇਕ ਦਰੱਖਤ 18 ਲੱਖ ਰੁਪਏ ਦੀ ਆਕਸੀਜਨ ਦਾ ਉਤਪਾਦਨ ਕਰਦਾ ਹੈ, 35 ਲੱਖ ਰੁਪਏ ਦੇ ਹਵਾ ਪ੍ਰਦੂਸ਼ਣ ’ਤੇ ਕੰਟਰੋਲ ਕਰਨ ’ਚ ਸਹਾਈ ਹੁੰਦਾ ਹੈ। ਵੱਧ ਰਹੇ ਤਾਪਮਾਨ ਨੂੰ ਤਿੰਨ ਫੀਸਦੀ ਦੇ ਲਗਭਗ ਘਟਾਉਣ ਵਿੱਚ ਇਕ ਦਰੱਖਤ ਦਾ ਯੋਗਦਾਨ ਜਦਕਿ 40 ਲੱਖ ਰੁਪਏ ਦੇ ਪਾਣੀ ਨੂੰ ਮੁੜ ਵਰਤਣਯੋਗ ਬਣਾਉਣ ਵਿੱਚ ਵੀ ਦਰੱਖਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਨੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾ ਦਾ ਜਿਕਰ ਕਰਦਿਆਂ ਦੱਸਿਆ ਕਿ ਅਜਿਹੀਆਂ ਵਾਤਾਵਰਣ ਦੀ ਸੰਭਾਲ ਕਰਨ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਤੋਂ ਪ੍ਰੇਰਨਾ ਲੈ ਕੇ ਹੀ ਉਸ ਨੇ ਆਪਣੇ ਜਨਮ ਦਿਨ ਮੌਕੇ ਬੂਟੇ ਲਾਉਣ ਦਾ ਮਨ ਬਣਾਇਆ।
ਹੜ੍ਹਾਂ ਦੇ ਮੱਦੇਨਜ਼ਰ ਸੂਬੇ ਵਿੱਚ ਹਾਲਾਤ ਕਾਬੂ ਹੇਠ: ਮੁੱਖ ਮੰਤਰੀ
ਜਸ਼ਨਪ੍ਰੀਤ ਨੇ ਦੱਸਿਆ ਕਿ ਇਕ ਦਰੱਖਤ ਵਾਤਾਵਰਣ ਵਿੱਚੋਂ ਇਕ ਕੁਇੰਟਲ 50 ਕਿੱਲੋ ਕਾਰਬਨ ਡਾਈਆਕਸਾਈਡ ਨਸ਼ਟ ਕਰਦਾ ਹੈ ਅਤੇ ਜਮੀਨ ਨੂੰ ਖੁਰਨ ਤੋਂ ਰੋਕਣ ਲਈ 18 ਲੱਖ ਰੁਪਏ ਦਾ ਖਰਚਾ ਬਚਾਉਂਦਾ ਹੈ। ਜਸ਼ਨਪ੍ਰੀਤ ਕੌਰ ਧਾਲੀਵਾਲ ਨੇ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੇ ਦੌਰ ਦਾ ਜਿਕਰ ਕਰਦਿਆਂ ਆਖਿਆ ਕਿ ਉਸ ਸਮੇਂ ਦਰੱਖਤਾਂ ਦੀ ਮਹੱਤਤਾ ਸਾਹਮਣੇ ਆਈ, ਜਦੋਂ ਇਕ ਇਕ ਆਕਸੀਜਨ ਦਾ ਸਿਲੰਡਰ ਲੈਣ ਲਈ ਕਰੋੜ ਕਰੋੜ ਰੁਪਿਆ ਦੇਣ ਲਈ ਵੀ ਲੋਕ ਤਿਆਰ ਹੋ ਗਏ ਪਰ ਇਸ ਦੇ ਬਾਵਜੂਦ ਵੀ ਦਰੱਖਤਾਂ ਦੀ ਮਹੱਤਤਾ ਨੂੰ ਤਿਆਗ ਦੇਣ ਵਾਲੇ ਲੋਕ ਜਿੱਥੇ ਭਵਿੱਖ ਵਿੱਚ ਖੁਦ ਪਛਤਾਉਣਗੇ, ਉੱਥੇ ਆਉਣ ਵਾਲੀ ਨਵੀਂ ਪੀੜੀ ਲਈ ਵੀ ਮੁਸੀਬਤਾਂ ਦਾ ਸਬੱਬ ਬਣਨਗੇ।
Share the post "ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨੀ ਧਾਲੀਵਾਲ ਦੀ ਬੇਟੀ ਨੇ ਵਿਲੱਖਣ ਢੰਗ ਨਾਲ ਮਨਾਇਆ ਜਨਮ ਦਿਨ"