ਕੋਟਕਪੂਰਾ, 9 ਜੂਨ: ਪਿਛਲੀ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ ਹਲਕਾ ਕੋਟਕਪੂਰਾ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਇਸ ਦੌਰਾਨ ਹਲਕੇ ਦੇ ਕੋਠੇ ਥੇਹ ਦਾ ਦੌਰਾ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ ਜਿੰਨਾ ਵੱਲੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੋਟਾਂ ਪਾਕੇ ਹਲਕੇ ਚੋਂ ਲੀਡ ਦਰਜ ਕਰਵਾਈ। ਇਸ ਮੌਕੇ ਸਪੀਕਰ ਸਾਹਿਬ ਵੱਲੋ ਬੂਥ ਇੰਚਾਰਜਾਂ ਅਤੇ ਪੋਲਿੰਗ ਏਜੰਟਾਂ ਦਾ ਸਨਮਾਨ ਵੀ ਕੀਤਾ ਗਿਆ। ਕੋਠੇ ਥੇਹ ਵਿਖੇ ਆਮ ਆਦਮੀ ਪਾਰਟੀ ਦੇ ਮੋਹਰੀ ਆਗੂਆਂ ਸ਼ਰਨਜੀਤ ਸਿੰਘ ਅਟਵਾਲ, ਫੁਲਜੀਤ ਸਿੰਘ ਵਿਰਕ, ਸੁਖਮੰਦਰ ਸਿੰਘ, ਜਗਸੀਰ ਸਿੰਘ, ਲਖਵੀਰ ਸਿੰਘ, ਗੁਰਮੀਤ ਸਿੰਘ ਗੀਤਾ, ਜਸ਼ਨਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਦਾ ਵਿਸੇਸ਼ ਸਨਮਾਨ ਸਪੀਕਰ ਸਾਹਿਬ ਵੱਲੋ ਕੀਤਾ ਗਿਆ,
ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਲੋਕਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ
ਧੰਨਵਾਦੀ ਦੌਰੇ ਅਤੇ ਪਾਰਟੀ ਵਲੰਟੀਅਰਾਂ ਦੇ ਸਨਮਾਨ ਦੀ ਲੜੀ ਨੂੰ ਅੱਗੇ ਤੋਰਦਿਆਂ ਦਸ ਜੂਨ ਦਿਨ ਸੋਮਵਾਰ ਨੂੰ ਕੁਲਤਾਰ ਸਿੰਘ ਸੰਧਵਾਂ ਸੁਭਾ ਅੱਠ ਵਜੇ ਪਿੰਡ ਚਾਹਲ , ਦਸ ਵਜੇ ਪਿੰਡ ਕਲੇਰ, ਸ਼ਾਮ ਸੱਤ ਵਜੇ ਵਾਰਡ ਨੰਬਰ 16 ਅਰੁਣ ਚਾਵਲਾ ਅਤੇ ਸਾਢੇ ਸੱਤ ਵਜੇ ਸ਼ਾਮ ਨੂੰ ਵਾਰਡ ਨੰਬਰ 25 ਮਨਜਿੰਦਰ ਗੋਪੀ ਦੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਨਗੇ ਅਤੇ ਬੂਥ ਇੰਚਾਰਜ ਅਤੇ ਪੋਲਿੰਗ ਏਜੰਟ ਦਾ ਕਾਰਜ ਨਿਭਾਉਣ ਵਾਲੇ ਵਲੰਟੀਅਰਾਂ ਦਾ ਸਨਮਾਨ ਕਰਨਗੇ। ਸਪੀਕਰ ਸੰਧਵਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਟਕਪੂਰਾ ਹਲਕੇ ਚੋਂ ਆਪ ਉਮੀਦਵਾਰ ਨੂੰ ਲੀਡ ਦੁਆ ਕੇ ਲੋਕਾਂ ਨੇ ਜਿਹੜਾ ਮਾਣ ਬਖਸ਼ਿਆ ਹੈ, ਉਸਦਾ ਕਰਜ਼ ਉਤਾਰਨ ਲਈ ਸਮੂਹ ਸੰਧਵਾਂ ਪਰਿਵਾਰ ਅਤੇ ਟੀਮ ਸੰਧਵਾਂ ਹਮੇਸ਼ਾ ਰਿਣੀ ਰਹਿਣਗੇ ।
Share the post "ਸਪੀਕਰ ਸੰਧਵਾਂ ਵੱਲੋਂ ਕੋਟਕਪੂਰਾ ਹਲਕੇ ਦੇ ਲੋਕਾਂ ਦਾ ਧੰਨਵਾਦੀ, ਵਲੰਟੀਅਰਾਂ ਦਾ ਕੀਤਾ ਸਨਮਾਨ"