ਹਰ ਮੈਂਬਰ ਦੀ ਸੀਟ ’ਤੇ ਲੱਗੇ ਸਨ ਟੈਬਲੇਟ, ਲੋਕਸਭਾ ਦੀ ਤਰਜ ’ਤੇ 100 ਰੁਪਏ ਵਿਚ ਖਾਨੇ ਦੀ ਥਾਲੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 26 ਦਸੰਬਰ : ਹਰਿਆਣਾ ਵਿਧਾਨਸਭਾ ਦੇ ਅੱਜ ਤੋਂ ਸ਼ੁਰੂ ਹੋਏ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਦਨ ਦੀ ਕਾਰਵਾਈ ਲੋਕਸਭਾ ਦੀ ਤਰਜ ’ਤੇ ਦੇਖਣ ਨੁੰ ਮਿਲੀ। ਹਰ ਮੈਂਬਰ ਦੀ ਸੀਟ ’ਤੇ ਟੈਬਲੇਟ ਲੱਗੇ ਹੋਏ ਹਨ ਅਤੇ ਕਾਰਵਾਈ ਦਾ ਸਿੱਧਾ ਪ੍ਰਸਾਰਣ ਮੈਂਬਰ ਦੇ ਨਾਂਅ ਦੇ ਨਾਲ ਲਾਇਵ ਦਿਖਾਇਆ ਜਾ ਰਿਹਾ ਹੈ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੋ ਖੁਦ ਆਈਟੀ ਦੇ ਗਿਆਤਾ ਵੀ ਹਨ, ਦੀ ਪਹਿਲ ’ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਪਿਛਲੇ ਤਿੰਨ ਸਾਲ ਤੋਂ ਵਿਧਾਨਸਭਾ ਦੀ ਕਾਰਵਾਈ ਲੋਕਸਭਾ ਦੀ ਤਰਜ ’ਤੇ ਸ਼ੁਰੂ ਕਰਵਾਈ ਹੈ। ਪਿਛਲੇ ਸਾਲ ਬਜਟ ਸੈਸ਼ਨ ਦੌਰਾਨ ਸਦਨ ਦੀ ਐਡਹਾਕ ਕਮੇਟੀਆਂ ਰਾਹੀਂ ਬਜਟ ਪਾਸ ਕਰਵਾ ਕੇ ਇਕ ਨਵੀਂ ਪਹਿਲ ਕੀਤੀ ਸੀ, ਜਿਸ ਦੀ ਸਦਨ ਦੇ ਸਾਰੇ ਮੈਂਬਰਾਂ ਨੇ ਸ਼ਲਾਘਾ ਕੀਤੀ ਸੀ। ਲੋਕਸਭਾ ਦੀ ਤਰਜ ਹਰ ਤਰ੍ਹਾ ਦੇ ਵਿਧਾਈ ਕਾਰਜ ਸ਼ੁਰੂ ਕਰਨ ਦੀ ਵੀ ਸ਼ੁਰੂਆਤ ਵਿਧਾਨਸਭਾ ਸਪੀਕਰ ਨੇ ਕੀਤੀ ਹੈ। ਵਿਧਾਨਸਭਾ ਨੂੰ ਪੇਪਰਲੈਸ ਕੀਤਾ ਗਿਆ ਹੈ। ਸਰਦੀ ਰੁੱਤ ਸੈਸ਼ਨ ਵਿਚ ਯਕੀਨੀ ਹੀ ਹਰਿਆਣਾ ਵਿਧਾਨਸਭਾ ਬਦਲੀ -ਬਦਲੀ ਨਜਰ ਆਈ ਹੈ। ਵਿਧਾਨਸਭਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਲਈ ਵੀ ਸਪੀਕਰ ਨੇ ਡਰੈਸ ਕੋਡ ਲਾਗੂ ਕੀਤਾ ਹੈ। ਹੁਣ ਕੋਈ ਵੀ ਮੈਂਬਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਰੈਸ ਅਨੁਸਾਰ ਪਹਿਚਾਣ ਸਕਦਾ ਹੈ। ਲੋਕਸਭਾ ਦੀ ਤਰਜ ’ਤੇ ਮੈਂਬਰਾਂ ਦੇ ਲਈ ਪੇਡ ਭੋਜਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਕੋਈ ਵੀ ਮੈਂਬਰ ਸਿਰਫ 100 ਰੁਪਏ ਵਿਚ ਸਵਾਦ ਭੋਜਨ ਦਾ ਲੁਫਤ ਚੁੱਕ ਸਕਦਾ ਹੈ। ਸਰਦੀ ਰੁੱਤ ਸੈਸ਼ਨ ਦੌਰਾਨ ਬਾਜਰੇ ਦੀ ਰੋਟੀ ਤੇ ਚੂਰਮਾ ਨੂੰ ਭੋਜਨ ਵਿਚ ਸ਼ਾਮਿਲ ਕੀਤਾ ਗਿਆ ਹੈ।
ਸਰਦੀ ਰੁੱਤ ਸੈਸ਼ਨ ਵਿਚ ਬਦਲੀ-ਬਦਲੀ ਨਜਰ ਆਈ ਹਰਿਆਣਾ ਵਿਧਾਨ ਸਭਾ
10 Views