ਸ਼੍ਰੀ ਅੰਮ੍ਰਿਤਸਰ ਸਾਹਿਬ, 19 ਨਵੰਬਰ: ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਵਫ਼ਦ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੀਟਿੰਗ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਕਿਤ ਤੌਰ ’ਤੇ 10,000 ਕਰੋੜ ਰੁਪਏ ਦਾ ਮਨੀ-ਲਾਂਡਰਿੰਗ ਘੋਟਾਲਾ ਦਾ ਹਵਾਲਾ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਪੰਥ ‘ਚੋਂ ਛੇਕਣ ਦੀ ਅਪੀਲ ਕੀਤੀ। ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ.ਸਰਨਾ ਨੇ ਗੰਭੀਰ ਵਿੱਤੀ ਅਪਰਾਧਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਵਰਤੋਂ ਕਰਨ ਲਈ ਸਿਰਸਾ ਖ਼ਿਲਾਫ਼ ਕਾਰਵਾਈ ਲਈ ਜ਼ੋਰ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਭਾਈ ਰਾਜੋਆਣਾ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੀ ਕੀਤੀ ਅਪੀਲ
ਇਸ ਸਬੰਧ ਵਿਚ ਇੱਕ ਵਾਇਰਲ ਵੀਡੀਓ ਦਾ ਹਵਾਲਾ ਦਿੰਦੇ ਹੋਏ ਸਰਨਾ ਨੇ ਕਿਹਾ, “ਸਿਰਸਾ ਅਤੇ ਉਸਦੇ ਸਾਥੀਆਂ ਵੱਲੋਂ ਇਸਤੋਂ ਇਨਕਾਰ ਕਰਨਾ ਹੀ ਕਾਫ਼ੀ ਨਹੀਂ ਹੈ , ਸਿਰਸਾ ਦੇ ਵਿੱਤੀ ਅਪਰਾਧਾਂ ਦੇ ਇਤਿਹਾਸ ਦੇ ਨਾਲ-ਨਾਲ ਦੋਸ਼ਾਂ ਦੀ ਗੰਭੀਰਤਾ ਧਿਆਨ ਦੀ ਮੰਗ ਕਰਦੀ ਹੈ। ’’ ਪੰਥਕ ਆਗੂ ਨੇ ਐਲਾਨ ਕੀਤਾ, ‘‘ਅਸੀਂ ਨਿੱਜੀ ਤੌਰ ’ਤੇ ਜਥੇਦਾਰ ਸਾਹਿਬ ਨੂੰ ਇਸ ਸੰਬੰਧੀ ਕਾਰਵਾਈ ਲਈ ਅਪੀਲ ਕੀਤੀ ਹੈ। ਇਹ ਪਵਿੱਤਰ ਅਸਥਾਨਾਂ ਦੇ ਅੰਦਰ ਵਿੱਤੀ ਦੁਰਵਿਵਹਾਰਾਂ ਦੇ ਵਿਰੁੱਧ ਇੱਕ ਰੋਕਥਾਮ ਲਈ ਬਹੁਤ ਜ਼ਰੂਰੀ ਹੈ।’’
Breaking News:ਆਪ ਵਿਧਾਇਕ ਅਮਿਤ ਰਤਨ ਦੀ ਡੀਸੀ ਵਿਰੁਧ ਸਿਕਾਇਤ ਹੋਈ ਦਫ਼ਤਰ ਦਾਖ਼ਲ
ਇਸ ਤੋਂ ਇਲਾਵਾ ਇਸ ਮਾਲਮੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਵਾਬਦੇਹੀ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਸਿਰਸਾ ਦੀਆਂ ਵਿੱਤੀ ਗਤੀਵਿਧੀਆਂ ਦੀ ਸੁਤੰਤਰ ਜਾਂਚ ਸ਼ੁਰੂ ਕਰਨ ਲਈ ਵੀ ਕਿਹਾ ਹੈ। ਸਿੱਖ ਫੋਰਮ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਚਾਰਟਰਡ ਅਕਾਊਂਟੈਂਟ ਆਰਐਸ ਆਹੂਜਾ ਦੁਆਰਾ ਡੈਲੋਇਟ ਆਡਿਟ ਰਿਪੋਰਟ ਨੂੰ ਕਥਿਤ ਤੌਰ ’ਤੇ ਦਬਾਉਣ ’ਤੇ ਚਾਨਣਾ ਪਾਉਂਦਿਆਂ ਸਰਨਾ ਨੇ ਆਹੂਜਾ ਨੂੰ ਗੁਰੂ ਪੰਥ ਦੇ ਭਲੇ ਲਈ ਸਹਿਯੋਗ ਦੇਣ ਅਤੇ ਜਾਣਕਾਰੀ ਦਾ ਖੁਲਾਸਾ ਕਰਨ ਦੀ ਅਪੀਲ ਕੀਤੀ।
Share the post "ਸਰਨਾ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ’ਚ ਨਾਮ ਆਉਣ ’ਤੇ ਸਿਰਸਾ ਨੂੰ ਪੰਥ ‘ਚੋਂ ਛੇਕਣ ਦੀ ਅਪੀਲ"