ਵਿਸ਼ਵ ਸਾਇਕਲ ਦਿਵਸ ਮੌਕੇ ਕੱਢੀਆਂ ਰੈਲੀਆਂ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਗੋਨਿਆਣਾ ਮੰਡੀ ਸੀ.ਐਚ.ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਧੀਰਾ ਗੁਪਤਾ ਨੇ ਕਿਹਾ ਕਿ ਸਾਇਕਲ ਚਲਾਉਣ ਨਾਲ ਸਿਹਤ ਨੂੰ ਤੰਦਰੁਸਤੀ ਮਿਲਦੀ ਹੈ ਅਤੇ ਬਿਮਾਰੀਆਂ ਤੋਂ ਛੁਟਕਾਰਾ ਹੁੰਦਾ ਹੈ। ਉਹ ਅੱਜ ਵਿਸ਼ਵ ਸਾਇਕਲ ਦਿਵਸ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਜੌਕੇ ਮਸ਼ੀਨੀ ਯੁੱਗ ਅਤੇ ਭੱਜ—ਨੱਠ ਵਾਲੀ ਜਿੰਦਗੀ ਨੇ ਇਨਸਾਨ ਨੂੰ ਸਾਇਕਲ ਤੋਂ ਦੂਰ ਕਰ ਦਿੱਤਾ ਹੈ, ਜਿਸ ਕਾਰਨ ਹੀ ਬਲੱਡ ਪ੍ਰੈਸ਼ਰ ਸਮੇਤ ਹੋਰ ਅਨੇਕਾਂ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੋਜਾਨਾ ਸਾਇਕਲ ਚਲਾਉਣਾ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਇਸ ਮੌਕੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਸਾਇਕਲ ਦਿਵਸ ਦੇ ਸਬੰਧ ਵਿੱਚ ਬਲਾਕ ਦੇ ਸਮੂਹ ਹੈਲਥ ਐਂਡ ਵੈਲਨੈਸ ਕਲੀਨਿਕਾਂ ਤੇ ਤਾਇਨਾਤ ਸੀ.ਐਚ.ਓ. ਵੱਲੋਂ ਸਾਇਕਲ ਰੈਲੀਆਂ ਕੱਢ ਕੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਡਾਕਟਰ ਮੋਨਿਸ਼ਾ ਸਿੰਗਲਾ, ਡਾਕਟਰ ਰਵਨੀਤ ਕੌਰ, ਡਾਕਟਰ ਰੈਣੂਕਾ, ਫਾਰਮੇਸੀ ਅਫ਼ਸਰ ਅਮਨਦੀਪ ਗਰੋਵਰ, ਸੁਭਮ ਸ਼ਰਮਾ, ਬੀ.ਐਸ.ਏ. ਬਲਜਿੰਦਰਜੀਤ ਸਿੰਘ, ਆਪਥਾਲਮਿਕ ਅਫ਼ਸਰ ਸੁਨੀਤਾ ਸ਼ਰਮਾ, ਆਈ.ਏ. ਰਮਨਦੀਪ ਕੌਰ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਸਾਇਕਲ ਚਲਾਉਣ ਨਾਲ ਮਿਲਦੀ ਹੈ ਸਿਹਤ ਨੂੰ ਤੰਦਰੁਸਤੀ: ਡਾ: ਗੁਪਤਾ
8 Views