ਕਿਹਾ, ਦੋਨੋਂ ਪਿਊ-ਪੁੁੱਤ ਭਾਜਪਾ ਵਿਚ ਸ਼ਾਮਲ ਹੋਣ ਲਈ ਸਨ ਤਿਆਰ
ਬਠਿੰਡਾ, 18 ਅਕਤੂਬਰ: ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫ਼ੂਲ ’ਚ ਇੱਕ ਦੂਜੇ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਸਿਕੰਦਰ ਸਿੰਘ ਮਲੂਕਾ ਵਿਚਕਾਰ ਇੱਕ ਵਾਰ ਫ਼ਿਰ ਮੁੜ ਸਬਦੀ ਜੰਗ ਛਿੜ ਪਈ ਹੈ। ਪਿਛਲੇ ਦਿਨੀਂ ਸਾਬਕਾ ਮੰਤਰੀ ਸ: ਮਲੂਕਾ ਵਲੋਂ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਸ: ਕਾਂਗੜ੍ਹ ਉਪਰ ਕੱਪੜਿਆਂ ਵਾਂਗ ਸਿਆਸੀ ਪਾਰਟੀਆਂ ਬਦਲਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਵੀ ਸ: ਮਲੂਕਾ ਉਪਰ ਵੱਡਾ ਸਿਆਸੀ ਹਮਲਾ ਬੋਲਿਆ ਹੈ।
ਮੇਅਰ ਦੇ ਮੁੱਦੇ ’ਤੇ ਅਕਾਲੀਆਂ ਵਲੋਂ ਹਾਈਕਮਾਂਡ ਨਾਲ ਮਸਵਰੇ ਤੋਂ ਬਾਅਦ ਫੈਸਲਾ ਲੈਣ ਦਾ ਐਲਾਨ
ਬੁੱਧਵਾਰ ਨੂੰ ਵਿਜੀਲੈਂਸ ਦਫ਼ਤਰ ਪੁੱਜੇ ਸ: ਕਾਂਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਸਿਕੰਦਰ ਸਿੰਘ ਮਲੂਕਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਢ ਮਹੀਨਾ ਭਾਜਪਾ ਵਿਚ ਸ਼ਾਮਲ ਹੋਣ ਲਈ ਦਿੱਲੀ ਬੈਠੇ ਰਹੇ ਸਨ ਪ੍ਰੰਤੂ ਉਨ੍ਹਾਂ ਨੂੰ ਭਾਜਪਾ ਨੇ ਖ਼ੈਰ ਨਹੀਂ ਪਾਈ, ਜਿਸ ਕਰਕੇ ਵਾਪਸ ਬੇਰੰਗ ਮੁੜਣਾ ਪਿਆ। ’’ ਸ: ਕਾਂਗੜ੍ਹ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਭਾਜਪਾ ਕੋਲੋਂ ਕਿਸੇ ਸੂਬੇ ਦੀ ਗਵਰਨਰੀ ਮੰਗ ਰਹੇ ਸਨ ਪ੍ਰੰਤੂ ਉਨ੍ਹਾਂ ਨੂੰ ਪਾਰਟੀ ਨੇ ਇਸਦੇ ਯੋਗ ਨਹੀਂ ਸਮਝਿਆ। ਇੱਥੇ ਹੀ ਬੱਸ ਨਹੀਂ ਸਾਬਕਾ ਮੰਤਰੀ ਕਾਂਗੜ੍ਹ ਨੇ ਦੋਸ਼ਾਂ ਦਾ ਸਿਲਸਿਲਾ ਅੱਗੇ ਜਾਰੀ ਰੱਖਦਿਆਂ ਕਿਹਾ ਕਿ ‘‘ ਸਿਕੰਦਰ ਸਿੰਘ ਮਲੂਕਾ ਦਾ ਪੁੱਤਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਸਮੇਂ ਨਾਲ ਜਾਣ ਲਈ ਤਿਆਰ ਸੀ। ’’
ਦਿੱਲੀ ਦੀ ਸਿਆਸਤ ’ਚ ਧਮਾਕਾ: ਅਵਤਾਰ ਸਿੰਘ ਕਾਲਕਾ ਅਕਾਲੀ ਦਲ ਵਿਚ ਹੋਏ ਸ਼ਾਮਲ
ਅਪਣੇ ਉਪਰ ਪਾਰਟੀਆਂ ਬਦਲਣ ਦੇ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਸ: ਕਾਂਗੜ੍ਹ ਨੇ ਕਿਹਾ ਕਿ ਪਹਿਲਾਂ ਉਹ ਅਕਾਲੀ ਦਲ ਵਿਚ ਸਨ ਪ੍ਰੰਤੂ ਟਿਕਟ ਨਾ ਮਿਲਣ ਕਾਰਨ ਅਜਾਦ ਜਿੱਤੇ ਤੇ ਮੁੜ ਅਕਾਲੀ ਦਲ ਵਿਚ ਹੀ ਰਹੇ ਪਰ ਉਨ੍ਹਾਂ ਦੇ ਵਿਰੋਧੀ ਸ: ਮਲੂਕਾ ਨੇ ਉਸਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ। ਜਿਸਦੇ ਚੱਲਦੇ ਉਹ ਕਾਂਗਰਸ ਵਿਚ ਚਲੇ ਗਏ ਸਨ ਤੇ ਹੁਣ ਤੱਕ ਕਾਂਗਰਸ ਵਿਚ ਹੀ ਸਨ ਪ੍ਰੰਤੂ ਕੁੱਝ ਗਲਤ ਫੈਸਲੇ ਕਾਰਨ ਭਾਜਪਾ ਵਿਚ ਚਲੇ ਗਏ ਸਨ ਤੇ ਹੁਣ ਅਪਣੀ ਗਲਤੀ ਸੁਧਾਰਦੇ ਹੋਏ ਵਾਪਸ ਕਾਂਗਰਸ ਵਿਚ ਆਏ ਹਨ। ਸ: ਕਾਂਗੜ੍ਹ ਨੇ ਅਪਣੇ ਸਿਆਸੀ ਵਿਰੋਧੀ ਉਪਰ ਹਲਕਾ ਛੱਡਣ ਦਾ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਰਾਮਪੁਰਾ ਫ਼ੂਲ ਹਲਕੇ ਦੇ ਲੋਕਾਂ ਨਾਲ ਖੜੇ ਹਨ ਤੇ ਕਦੇ ਵੀ ਹਲਕਾ ਛੱਡ ਕੇ ਨਹੀਂ ਜਾਣਗੇ ਪ੍ਰੰਤੂ ਸ: ਮਲੂਕਾ ਮੋੜ ਹਲਕੇ ਵਿਚ ਚਲੇ ਗਏ ਹਨ।
ਆਮ ਆਦਮੀ ਪਾਰਟੀ ਵੱਲੋਂ ਨਵੇਂ ਹਲਕਾ ਇੰਚਾਰਜਾਂ ਦਾ ਐਲਾਨ
ਅਪਣੇ ਭਾਜਪਾ ਛੱਡ ਕਾਂਗਰਸ ਵਿਚ ਸ਼ਾਮਲ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਖੁੱਲੇ ਦਿਲ ਨਾਲ ਸਵੀਕਾਰਿਆਂ ਕਿ ਇਹ ਉਨ੍ਹਾਂ ਦੀ ਵੱਡੀ ਭੁੱਲ ਸੀ। ਉਨ੍ਹਾਂ ਕਿਹਾ ਕਿ ਉਹ ਅਪਣੀ ਇਸ ਭੁੱਲ ਨੂੰ ਸੁਧਾਰਦੇ ਹੋਏ ਹਲਕੇ ਦੀ ਵਰਕਰਾਂ ਦੇ ਕਹਿਣ ਉਪਰ ਆਪਣੀ ਮਾਂ ਪਾਰਟੀ ਵਿਚ ਵਾਪਸ ਆਏ ਹਨ। ਉਨ੍ਹਾਂ ਮੰਨਿਆ ਕਿ ਭਾਜਪਾ ਜੋ ਬਾਹਰੋਂ ਦਿਖ਼ਦੀ ਹੈ, ਅੰਦਰੋਂ ਉਹ ਨਹੀਂ ਹੈ ਤੇ ਪੰਜਾਬੀਆਂ ਦੇ ਨਾਲ ਉਹ ਖੜਦੀ ਨਹੀਂ ਦਿਖਾਈ ਦਿੰਦੀ। ਪੰਜਾਬ ਦੇ ਐਸਵਾਈਐਲ ਮਸਲੇ ਸਮੇਤ ਕੈਨੇਡਾ-ਭਾਰਤ ਵਿਚ ਮਤਭੇਦ ਹੋਣ ਕਾਰਨ ਪੰਜਾਬੀ ਨੌਜਵਾਨਾਂ ਨੂੰ ਦਰਪੇਸ਼ ਦਿੱਕਤਾਂ ਨੇ ਵੀ ਉਨ੍ਹਾਂ ਦਾ ਭਾਜਪਾ ਨਾਲੋਂ ਮਨ ਖੱਟਾ ਕੀਤਾ ਹੈ।
Share the post "ਸਾਬਕਾ ਮੰਤਰੀ ਕਾਂਗੜ੍ਹ ਵਲੋਂ ਅਪਣੇ ਸਿਆਸੀ ਵਿਰੋਧੀ ਸਾਬਕਾ ਮੰਤਰੀ ਮਲੂਕਾ ’ਤੇ ਵੱਡਾ ਸਿਆਸੀ ਹਮਲਾ"