ਸੁਖਜਿੰਦਰ ਮਾਨ
ਬਠਿੰਡਾ, 28 ਜਨਵਰੀ : ਸਿਲਵਰ ਓਕਸ ਸਕੂਲ ਦੇ ਸੁਸ਼ਾਂਤ ਸਿਟੀ – 2 ਅਤੇ ਡੱਬਵਾਲੀ ਰੋਡ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ, ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ (ਸੁਸ਼ਾਂਤ ਸਿਟੀ -2 ) ਅਤੇ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਸਰਾਂ (ਡੱਬਵਾਲੀ ਰੋਡ) ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ। ਸਮਾਗਮ ਦਾ ਮੁੱਖ ਕੇਂਦਰ ਬਣੇ ਐਨ. ਸੀ. ਸੀ. ਕੈਡੇਟਾਂ ਵੱਲੋਂ ਪਰੇਡ ਕੀਤੀ ਗਈ। ਇਸ ਦੌਰਾਨ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ ਨੇ ਵਿਦਿਆਰਥੀਆਂ ਅਤੇ ਅਧਿਆਪਿਕਾਂ ਨੂੰ ਸੰਬੋਧਨ ਕਰਦਿਆਂ ਇੱਕ ਭਾਰਤੀ ਹੋਣ ਅਤੇ ਰਾਸ਼ਟਰ ਅਤੇ ਵਿਸ਼ਵ ਪ੍ਰਤੀ ਆਪਣਾ ਫਰਜ਼ ਅਤੇ ਜਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਦੀ ਸਮਾਪਤੀ ਮੁੱਖ ਅਧਿਆਪਿਕਾ ਵੱਲੋ ਧੰਨਵਾਦ ਨਾਲ ਹੋਈ। ਉਹਨਾਂ ਨੇ ਇਸ ਖਾਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿੰਮੇਵਾਰ ਨਾਗਰਿਕ ਬਣਨ ਅਤੇ ਭਾਰਤ ਨੂੰ ਇੱਕ ਵਧਿਆ ਅਤੇ ਖੁਸ਼ਹਾਲ ਦੇਸ਼ ਬਣਾਉਣ ਦੀ ਸਹੂੰ ਵੀ ਚੁੱਕੀ ਗਈ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡੇ ਗਏ।
ਸਿਵਲ ਓਕਸ ਸਕੂਲ ’ਚ ਧੂਮਧਾਮ ਨਾਲ ਮਨਾਇਆ ਗਣਤੰਤਰਤਾ ਦਿਵਸ
9 Views