ਮਹਾਰਾਸਟਰਾਂ ਪੁਲਿਸ ਨੇ ਇੱਕ ਨੂੰ ਪੂਣੇ ਤੇ ਦੂਜੇ ਨੂੰ ਗੁਜਰਾਤ ਤੋਂ ਕੀਤਾ ਗਿ੍ਰਫਤਾਰ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 13 ਜੂਨ: ਵਿਸਵ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਕਾਂਡ ’ਚ ਸ਼ਾਮਲ ਰਿਹਾ ਕਥਿਤ ਮੁੱਖ ਦੋਸ਼ੀ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਅਤੇ ਉਸਦੇ ਦੂਜੇ ਸਾਥੀ ਨਵਨਾਥ ਸੂਰਿਆਵੰਸ਼ੀ ਨੂੰ ਅੱਜ ਤਿੰਨ ਰਾਜ਼ਾਂ ਦੀ ਸਾਂਝੀ ਪੁਲਿਸ ਟੀਮਾਂ ਵਲੋਂ ਗੁਜਰਾਤ ਤੋਂ ਗਿ੍ਰਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸਿੱਧੂ ਮੂਸੇਵਾਲਾ ਦਾ ਗੋਲੀਆਂ ਚਲਾ ਕੇ ਕਤਲ ਕਰਨ ਵਾਲੇ ਮੁੱਖ ਦੋਸ਼ੀਆਂ ਵਿਚੋਂ ਸੰਤੋਸ਼ ਜਾਧਵ ਪਹਿਲਾਂ ਮੁਜ਼ਰਮ ਹੈ, ਜਿਸਨੂੰ ਗਿ੍ਰਫਤਾਰ ਕੀਤਾ ਜਾ ਸਕਿਆ ਹੈ ਜਦੋਂਕਿ ਇਸਤੋਂ ਪਹਿਲਾਂ ਇਸ ਕਾਂਡ ’ਚ ਗਿ੍ਰਫਤਾਰ ਕੀਤੇ ਗਏ 9 ਮੁਜਰਮ ਸਹਿ ਦੋਸ਼ੀ ਹਨ, ਭਾਵ ਕਿਸੇ ਨੇ ਯੋਜਨਾ ਬਣਾਈ ਹੈ, ਕਿਸੇ ਨੇ ਹਥਿਆਰ ਮੁਹੱਈਆਂ ਕਰਵਾਏ ਤੇ ਕਿਸੇ ਨੇ ਗੱਡੀਆਂ ਦਾ ਪ੍ਰਬੰਧ ਕੀਤਾ ਸੀ। ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸੰਤੋਸ਼ ਜਾਧਵ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ 20 ਜੂਨ ਤਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਉਸਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ। ਇਸ ਕਾਂਡ ‘ਚ ਸੌਰਭ ਮਹਾਕਾਲ ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਰਪ ਸੂਟਰ ਸੰਤੋਸ਼ ਜਾਧਵ ਸਾਥੀ ਸਹਿਤ ਕਾਬੂ
14 Views