ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਪ੍ਰੋਗਰਾਮ ਉਲੀਕੇ: ਸੁਖਜੀਤ ਸਿੰਘ
ਸੁਖਜਿੰਦਰ ਮਾਨ
ਲੁਧਿਆਣਾ, 22 ਮਾਰਚ: ਲੁਧਿਆਣਾ ਵਿਖੇ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਹੋਈ ਮੀਟਿੰਗ ਵਿੱਚ ਯੂਨੀਅਨ ਵੱਲੋਂ ਪੁਰਾਣੀ ਪੈਨਸਨ ਦੀ ਬਹਾਲੀ ਲਈ ਸੰਘਰਸ ਦੀ ਰੂਪ ਰੇਖਾ ਤਿਆਰ ਕੀਤੀ ਗਈ। ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸਰਬ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ 21 ਮਾਰਚ ਤੋਂ 31 ਮਾਰਚ ਤੱਕ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸੀਪੀਐਫ਼ ਕਰਮਚਾਰੀ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਅਤੇ ਹਾਰੇ ਹੋਏ ਵਿਧਾਇਕਾਂ/ਉਮਾਦਵਾਰਾ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ ਨੂੰ ਵਿਧਾਇਕਾਂ ਪਾਸੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅਰਧ ਸਰਕਾਰੀ ਪੱਤਰ ਲਿਖਵਾਏ ਜਾਣਗੇ। ਇਸ ਤੋ ਇਲਾਵਾ ਦੇਸ਼ ਦੀਆਂ ਟਰੇਡ ਯੂਨੀਅਨ ਅਤੇ ਪੰਜਾਬ ਯੂ ਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 28 ਅਤੇ 29 ਮਾਰਚ ਨੂੰ ਦੇਸ਼ ਵਿਆਪੀ ਹਡਤਾਲ ਦੇ ਦਿੱਤੇ ਗਏ ਸੱਦੇ ਨੂੰ ਮੁੱਖ ਰੱਖਦੇ ਹੋਏ ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਭਰ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣ ਲਈ ਹੜਤਾਲ ਵਿੱਚ ਸ਼ਾਮਲ ਹੋਵੇਗੀ।ਇਸ ਮੌਕੇ ਮੁਲਾਜਮ ਭੈਣਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਸ਼ੰਘਰਸ਼ ਵਿਚ ਹੋਰ ਜਿਆਦਾ ਸ਼ਮੂਲੀਅਤ ਕਰਵਾਉਣ ਲਈ ਮੈਡਮ ਕਿਰਨਾ ਖਾਨ ਨੂੰ ਮਹਿਲਾ ਵਿੰਗ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਅਮਨਦੀਪ ਸਿੰਘ,ਜਗਤਾਰ ਸਿੰਘ ਰਾਜੋਆਣਾ,ਸੰਦੀਪ ਭੰਵਕ,ਸੰਗਤ ਰਾਮ,ਅਮਿਤ ਕਟੋਚ,ਸੰਜੀਵ ਕੁਮਾਰ,ਦੀਦਾਰ ਸਿੰਘ ਛੋਕਰਾ,ਜਰਨੈਲ ਸਿੰਘ ਅੋਜਲਾ,ਕਿਰਨਾਂ ਖਾਨ,ਸੁਖਦਰਸਨ ਸਿੰਘ,ਇਕਬਾਲ ਸਿੰਘ ਜ?ਿਲ੍ਹਾ ਪ੍ਰਧਾਨ ਬਠਿੰਡਾ,ਰਾਕੇਸ ਕੁਮਾਰ,ਮਨਜੀਤ ਸਿੰਘ,ਬਿਕਰਮ ਸਿੰਘ,ਹਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਹਰਸ ਗੋਇਲ ,ਧਰਮਿੰਦਰ ਸਿੰਘ,ਜਗਤਾਰ ਲਾਲ,ਸ?ਿਵ ਕੁਮਾਰ ਰਾਣਾ,ਜਗਸੀਰ ਸਿੰਘ,ਪੁਨੀਤ ਸਾਗਰ,ਅਰਵਿੰਦ ਕੁਮਾਰ,ਪ੍ਰਭਜੋਤ ਸਿੰਘ,ਕਮਲਜੀਤ ਸਿੰਘ,ਸੁਰਿੰਦਰਪਾਲ ਸਿੰਘ,ਕਰਨ ਸਿੰਘ,ਗੁਰਦੀਪ ਸਿੰਘ,ਗੁਰਪ੍ਰੀਤ ਸਿੰਘ ਗੁਜਰਵਾਲ,ਆਦਿ ਹਾਜਰ ਸਨ।
Share the post "ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਦੀ ਲੁਧਿਆਣਾ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ"