ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਵਿੱਚ ਸਕੂਲ ਪਾਰਲੀਮੈਂਟ ਸੈਸ਼ਨ 2022-2023 ਲਈ ਚੁਣੇ ਗਏ ਸਕੂਲ ਪਾਰਲੀਮੈਂਟ ਮੰਤਰੀਆਂ,ਉੱਪ-ਮੰਤਰੀਆਂ,ਮੈਂਬਰਾਂ,ਹੈੱਡ ਬੁਆਏ,ਹੈੱਡ ਗਰਲ ਆਦਿ ਨੂੰ ਆਪਣੇ-ਆਪਣੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਚੁੱਕ ਸਮਾਗਮ ਅਧਿਆਪਕਾਂ ਦੀ ਬਣੀ ਹੋਈ ਸਕੂਲ ਚੋਣ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ-ਮਹਿਮਾਨ ਦੇ ਤੌਰ ‘ਤੇ ਐੱਸ.ਐੱਸ.ਡੀ ਗਰਲਜ਼ ਕਾਲਜ ਬਠਿੰਡਾ ਦੇ ਪਿ੍ਰੰਸੀਪਲ ਡਾ. ਸ਼੍ਰੀਮਤੀ ਨੀਰੂ ਗਰਗ ਨੇ ਸ਼ਿਰਕਤ ਕੀਤੀ । ਸਕੂਲ ਵਿਦਿਆਰਥੀਆਂ ਵੱਲੋਂ ਪ੍ਰਾਰਥਨਾ ਕੀਤੀ ਗਈ।ਮੁੱਖ-ਮਹਿਮਾਨ ਡਾ. ਨੀਰੂ ਗਰਗ ,ਪਿ੍ਰੰਸੀਪਲ ਫ਼ਾਦਰ,ਸਕੂਲ ਕੋਆਡੀਨੇਟਰ ਮੈਡਮ ਆਰਚਨਾ ਰਾਜਪੂਤ ਅਤੇ ਅਧਿਆਪਕ ਸਾਹਿਬਾਨਾਂ ਨੇ ਸ਼ਮ੍ਹਾਂ ਰੌਸ਼ਨ ਕੀਤੀ । ਸਕੂਲ ਪਿ੍ਰੰਸੀਪਲ ਫ਼ਾਦਰ ਸਿਡਲਾਏ ਫਰਟਾਡੋ,ਸਕੂਲ ਮੈਨੇਜਰ ਫ਼ਾਦਰ ਕਿ੍ਰਸਟੋਫ਼ਰ ਮਾਈਕਲ,ਪੈਰਿਸ਼ ਪ੍ਰੀਸਟ ਫ਼ਾਦਰ ਵਿਨੋਦ ਬਾ,ਅਸਿਸਟੈਂਟ ਪੈਰਿਸ਼ ਪ੍ਰੀਸਟ ਫ਼ਾਦਰ ਵੈਨੀਟੋ ਵੀ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਮੁੱਖ-ਮਹਿਮਾਨ ਜੀ ਨੂੰ ਜੀ ਆਇਆਂ ਨੂੰ ਆਖਿਆ।ਇਸ ਉਪਰੰਤ ਪਵਿੱਤਰ ਗ੍ਰੰਥ ਬਾਈਬਲ ਦੀਆਂ ਪੰਕਤੀਆਂ ਪੜ੍ਹ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਸਕੂਲੀ ਵਿਦਿਆਰਥੀਆਂ ਵੱਲੋਂ ਸਵਾਗਤੀ ਡਾਂਸ ਪੇਸ਼ ਕੀਤਾ ਗਿਆ।ਸਕੂਲ ਵਿੱਚ ਅਨੁਸ਼ਾਸਨ ਵਿਵਸਥਾ ਵਧਾਉਣ ਅਤੇ ਇੱਕ ਸੁਚੇਤ ਨਾਗਰਿਕ ਬਣਨ ਲਈ ਵੱਖ-ਵੱਖ ਬਾਰ੍ਹਾਂ ਵਿਭਾਗਾਂ ਦੇ ਮੰਤਰੀ,ਉੱਪ ਮੰਤਰੀ ਅਤੇ ਸਕੱਤਰ ਨਿਯੁਕਤ ਕੀਤੇ ਗਏ,ਜਿਨ੍ਹਾਂ ਵਿੱਚੋਂ ਅਮਾਨਤ ਬਰਾੜ,ਡੌਲਪ੍ਰੀਤ ਕੌਰ ਧਨੋਆ,ਗੁਰਨਾਜ਼ ਕੌਰ,ਕਵਨੀਤ ਸਿੰਘ ਨੂੰ ਪ੍ਰਮੁੱਖ ਅਹੁਦੇ ਸੌਂਪੇ ਗਏ।ਮੁੱਖ-ਮਹਿਮਾਨ ਅਤੇ ਫ਼ਾਦਰ ਸਾਹਿਬਾਨ ਨੇਚੁਣੇ ਹੋਏ ਮੰਤਰੀਆਂ,ਉੱਪ-ਮੰਤਰੀਆਂ,ਸਕੱਤਰਾਂ,ਐਡੀਟੋਰੀਅਲ ਮੈਂਬਰਾਂ ਨੂੰ ਸੈਸ਼ ਦਿੱਤੇ ।ਫ਼ਾਦਰ ਪਿ੍ਰੰਸੀਪਲ ਸਿਡਲਾਏ ਫ਼ਰਟਾਡੋ ਨੇ ਇਹਨਾਂ ਸਭਨਾਂ ਨੂੰ ਆਪਣੇ ਫ਼ਰਜ਼ਾਂ ਤੋਂ ਸੁਚੇਤ ਹੁੰਦੇ ਹੋਏ,ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਲਈ ਸਹੁੰ ਚੁੱਕਵਾਈ । ਫ਼ਾਦਰ ਮੈਨੇਜਰ ਕਿ੍ਰਸਟੋਫ਼ਰ ਮਾਈਕਲ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਸਕੂਲ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਿਭਾਉਂਦੇ ਹੋਏ ਸਕੂਲ,ਸਮਾਜ,ਦੇਸ਼ ਲਈ ਇੱਕ ਮਿਸਾਲ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਹੀ ਸਕੂਲ ਦੇ ਹਿੰਦੀ ਅਧਿਆਪਕਾ ਸ਼੍ਰੀਮਤੀ ਆਸ਼ਾ ਗਰਗ ਨੂੰ ਸਕੂਲ ਵਿੱਚ ਪੱਚੀ ਸਾਲ ਦੀ ਨਿਰਵਿਘਨ ਸੇਵਾ ਮੁਕੰਮਲ ਹੋਣ ‘ਤੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ।ਅੰਤ ਵਿੱਚ ਨਵੇਂ ਨਿਯੁਕਤ ਹੋਏ ਸਕੂਲ ਪ੍ਰਾਈਮ ਮਨਿਸਟਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।
Share the post "ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਹੋਇਆ ਸਕੂਲ ਪਾਰਲੀਮੈਂਟ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ"