ਕੋਤਵਾਲੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ, ਸੁਨਿਆਰਿਆਂ ਵਿਚ ਘਬਰਾਹਟ
ਬਠਿੰਡਾ, 21 ਨਵੰਬਰ: ਬਠਿੰਡਾ ਦੇ ਦਰਜ਼ਨਾਂ ਸੁਨਿਆਰਿਆਂ ਦੇ ਨਾਲ ਇੱਕ ਅਨੌਖੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰੰਤੂ ਸੁਨਿਆਰਿਆਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਨ੍ਹਾਂ ਦਾ ਇੱਕ ਪੁਰਾਣਾ ‘ਵਫ਼ਾਦਾਰ’ ਸੋਨਾ ਕਾਰੀਗਰ ਕਰੋੜਾਂ ਰੁਪਇਆ ਦਾ ਸੋਨਾ ਲੈ ਕੇ ਫ਼ੁਰਰ ਹੋ ਗਿਆ ਹੈ। ਸਿਕਾਇਤ ਮਿਲਣ ਤੋਂ ਬਾਅਦ ਕੋਤਵਾਲੀ ਪੁਲਿਸ ਵਲੋਂ ਕਥਿਤ ‘ਫ਼ਰਾਰ’ ਹੋਏ ਸੋਨਾ ਕਾਰੀਗਰ ਦਾ ਖ਼ੁਰਾ-ਖੋਜ ਲੱਭਣ ਲਈ ਭੱਜਦੋੜ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਬੀਤੀ ਦੇਰ ਸ਼ਾਮ ਦਰਜ਼ਨ ਤੋਂ ਵੱਧ ਸ਼ਹਿਰ ਦੇ ਜਵੈਲਰਜ਼ ਸਥਾਨਕ ਕੋਤਵਾਲੀ ਥਾਣੇ ਇਕੱਠੇ ਹੋਏ, ਜਿੱਥੇ ਉਨ੍ਹਾਂ ਇਹ ਸਾਰੀ ਵਿਥਿਆ ਸੁਣਾਈ।
ਖੁਸਖਬਰ: ਦਹਾਕਿਆਂ ਤੋਂ ਲਟਕ ਰਹੀ ਰਿੰਗ ਰੋਡ-1 ਦੇ ਪੂਰਾ ਹੋਣ ਦੇ ਰਾਹ ਦੀ ਆਖ਼ਰੀ ਅੜਚਣ ਵੀ ਹੋਈ ਦੂਰ
ਜਵੈਲਰਜ਼ ਐਸੋਸੀਏਸ਼ਨ ਦੇ ਆਗੂ ਕਰਤਾਰ ਸਿੰਘ ਜੋੜਾ ਨੇ ਦਸਿਆ ਕਿ ਪਿਛਲੇ ਕਰੀਬ 10-12 ਸਾਲਾਂ ਤੋਂ ਪੱਛਮੀ ਬੰਗਾਲ ਨਾਲ ਸਬੰਧਿਤ ਇੱਕ ਸੋਨਾ ਕਾਰੀਗਾਰ ਸਾਬਿਰ ਅਲੀ ਬਠਿੰਡਾ ਦੇ ਵਿਚ ਕੰਮ ਕਰ ਰਿਹਾ ਸੀ। ਹੁਣ ਤੱਕ ਉਸਦੀ ਕੋਈ ਸਿਕਾਇਤ ਨਹੀਂ ਸੀ ਤੇ ਉਹ ਜਵੈਲਰਜ਼ ਦੀਆਂ ਦੁਕਾਨਾਂ ਤੋਂ ਸੋਨਾ ਲੈ ਜਾਂਦਾ ਸੀ ਤੇ ਉਨ੍ਹਾਂ ਦੀ ਮੰਗ ਮੁਤਾਬਕ ਉਸਦੇ ਗਹਿਣੇ ਬਣਾ ਕੇ ਵਾਪਸ ਕਰ ਦਿੰਦਾ ਸੀ। ਇਸਦੇ ਲਈ ਉਸਨੇ ਬਾਵਾ ਮੰਦਰ ਵਾਲੀ ਗਲੀ ਵਿਚ ਓਮ ਜਵੈਲਰਜ਼ ਦੇ ਉਪਰ ਇੱਕ ਚੁਬਾਰੇ ਵਿਚ ਅਪਣਾ ਅੱਡਾ ਬਣਾਇਆ ਹੋਇਆ ਸੀ। ਇਹੀ ਨਹੀਂ, ਉਸਨੇ ਅਪਣਾ ਪ੍ਰਵਾਰ ਵੀ ਬਠਿੰਡਾ ਵਿਚ ਰੱਖਿਆ ਹੋਇਆ ਸੀ। ਦੁਕਾਨਦਾਰਾਂ ਨਾਲ ਲੰਮੇ ਕਾਰ-ਵਿਹਾਰ ਦੇ ਚੱਲਦੇ ਉਸ ਉਪਰ ਕਦੇ ਕੋਈ ਸ਼ੱਕ ਨਹੀਂ ਹੋਇਆ ਸੀ, ਜਿਸਦੇ ਚੱਲਦੇ ਸੁਨਿਆਰਾ ਭਾਈਚਾਰਾਂ ਉਸਨੂੰ ਲੱਖਾਂ ਰੁਪਏ ਦਾ ਸੋਨਾ ਗਹਿਣਾ ਬਣਾਉਣ ਲਈ ਦੇ ਦਿੰਦਾ ਸੀ ਤੇ ਉਹ ਅਪਣਾ ਮਿਹਨਤਾਨਾਂ ਲੈਣ ਤੋਂ ਬਾਅਦ ਗਹਿਣੇ ਬਣਾ ਕੇ ਵਾਪਸ ਕਰ ਦਿੰਦਾ ਸੀ।
ਕਾਂਗਰਸੀ ਉਮੀਦਵਾਰ ਹਰੀਸ਼ ਚੌਧਰੀ ਦੇ ਹੱਕ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਖੁਸ਼ਬਾਜ ਜਟਾਣਾ ਨੇ ਕੀਤੀ ਰੈਲੀ
ਸ਼੍ਰੀ ਜੋੜਾ ਮੁਤਾਬਕ ਬੀਤੇ ਕੱਲ ਜਦ ਕੁੱਝ ਸੁਨਿਆਰਿਆਂ ਨੇ ਉਸਤੋਂ ਗਹਿਣੇ ਲੈਣ ਲਈ ਫ਼ੋਨ ਕੀਤਾ ਤਾਂ ਫ਼ੋਨ ਬੰਦ ਆਇਆ, ਜਿਸਤੋਂ ਬਾਅਦ ਉਸਦੇ ਚੁਬਾਰੇ ਵਿਚ ਪੁੱਜੇ ਪ੍ਰੰਤੂ ਉਹ ਵੀ ਬੰਦ ਸੀ। ਇਸੇ ਤਰ੍ਹਾਂ ਜਦ ਘਰ ਜਾ ਕੇ ਦੇਖਿਆ ਤਾਂ ਉਥੇ ਵੀ ਤਾਲਾ ਲੱਗਿਆ ਹੋਇਆ ਸੀ। ਸਾਰਾ ਦਿਨ ਉਸਦੇ ਜਾਣ-ਪਹਿਚਾਣ ਵਾਲਿਆਂ ਨਾਲ ਸੰਪਰਕ ਕੀਤਾ ਜਾਂਦਾ ਰਿਹਾ ਤੇ ਵਾਰ-ਵਾਰ ਫ਼ੋਨ ਵੀ ਮਿਲਾਇਆ ਗਿਆ ਪ੍ਰੰਤੂ ਜਿੱਥੇ ਫ਼ੋਨ ਬੰਦ ਰਿਹਾ, ਉਥੇ ਜਾਣ-ਪਹਿਚਾਣ ਵਾਲਿਆਂ ਤੋਂ ਵੀ ਕੋਈ ਸੁਰਾਗ ਨਹੀਂ ਮਿਲਿਆ। ਜਿਸਦੇ ਚੱਲਦੇ ਹੁਣ ਉਨ੍ਹਾਂ ਵਲੋਂ ਕੋਤਵਾਲੀ ਪੁਲਿਸ ਕੋਲ ਸਿਕਾਇਤ ਕੀਤੀ ਗਈ ਹੈ।
ਕਲਮ ਛੋੜ ਹੜਤਾਲ ਵਿੱਚ 28 ਤੱਕ ਹੋਇਆ ਵਾਧਾ, ਸਮੂਹ ਦਫਤਰਾਂ ਦਾ ਕੰਮਕਾਜ਼ ਰਹੇਗਾ ਠੱਪ
ਕਰਤਾਰ ਸਿੰਘ ਜੋੜਾ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਕਰੀਬ ਸਵਾ ਦਰਜ਼ਨ ਤੋਂ ਵੱਧ ਸੁਨਿਆਰਿਆਂ ਦਾ ਉਸਦੇ ਕੋਲ ਡੇਢ ਕਿਲੋ ਦੇ ਕਰੀਬ ਸੋਨਾ ਗਹਿਣੇ ਬਣਾਉਣ ਲਈ ਪਿਆ ਹੋਇਆ ਸੀ ਤੇ ਸ਼ੱਕ ਹੈ ਕਿ ਉਹ ਇਹ ਸਾਰਾ ਸੋਨਾ ਲੈ ਕੇ ਫ਼ਰਾਰ ਹੋ ਗਿਆ। ਉਧਰ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸਦੇ ਲਈ ਤਕਨੀਕੀ ਟੀਮਾਂ ਦੀ ਸਹਾਇਤਾ ਲਈ ਜਾ ਰਹੀ ਹੈ। ਉਨ੍ਹਾਂ ਜਵੈਲਰਜ਼ ਐਸੋਸੀਏਸ਼ਨ ਦੇ ਆਗੂਆਂ ਨੂੰ ਵਿਸਵਾਸ ਦਿਵਾਇਆ ਕਿ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
Share the post "ਸੋਨੇ ਦਾ ਕਾਰੀਗਰ ਦਰਜ਼ਨਾਂ ਸੁਨਿਆਰਿਆਂ ਦਾ ਕਰੋੜਾਂ ਰੁਪਇਆ ਦਾ ਸੋਨਾ ਲੈ ਕੇ ਹੋਇਆ ਫ਼ੁਰਰ!"