Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ‘ਚ 40 ਹਜ਼ਾਰ ਬਜ਼ੁਰਗਾਂ ਨੇ ਸਵੈਇੱਛਾ ਨਾਲ ਛੱਡੀ ਬੁਢਾਪਾ ਪੈਨਸ਼ਨ

15 Views

 

ਮੁੱਖ ਮੰਤਰੀ ਖੱਟਰ ਨੇ ਬਜ਼ੁਰਗਾਂ ਨਾਲ ਕੀਤੀ ਗੱਲਬਾਤ 

ਚੰਡੀਗੜ੍ਹ 25 ਨਵੰਬਰ – ਹਰਿਆਣਾ ਦੇ  ਵਿੱਚ ਕਰੀਬ 40 ਹਜ਼ਾਰ ਬਜ਼ੁਰਗਾਂ ਨੇ ਸਵੈਇੱਛਾ ਦੇ ਨਾਲ ਸਰਕਾਰ ਵੱਲੋਂ ਮਿਲਣ ਵਾਲੀ ਬੁਢਾਪਾ ਪੈਨਸ਼ਨ ਲੈਣ ਤੋਂ ਇੰਨਕਾਰ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਪ੍ਰਤੀ ਮਹੀਨਾ 2500 ਰੁਪਏ ਪੈਨਸ਼ਨ ਬੁਢਾਪਾ ਸਨਮਾਨ ਭੱਤੇ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਇੰਨਾਂ ਬਜ਼ੁਰਗਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਪੈਸੇ ਦੀ ਵਰਤੋਂ ਹੋਰਨਾਂ ਦੀ ਭਲਾਈ ਲਈ ਖਰਚੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਇੰਨਾਂ ਬਜ਼ੁਰਗਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੁਢਾਪਾ ਸਨਮਾਨ ਭੱਤੇ ਦਾ ਯੋਗ ਹੁੰਦੇ ਹੋਏ ਵੀ ਇਸਨੂੰ ਲੈਣ ਤੋਂ ਮਨ੍ਹਾ ਕਰਕੇ ਇਕ ਵੱਡੀ ਮਿਸਾਲ ਪੈਦਾ ਕੀਤੀ ਹੈ।

ਦੇਸ਼ ਵਿੱਚ ਸਭ ਤੋਂ ਵੱਧ ਗੰਨੇ ਦਾ ਭਾਅ ਪੰਜਾਬ ’ਚ ਹੋਵੇਗਾ, ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ ਇੰਨਾਂ ਬਜ਼ੁਰਗਾਂ ਦੇ ਤਿਆਗ ਨਾਲ ਜਿਹੜੇ ਪੈਸੇ ਦੀ ਬਚਤ ਹੋਈ ਹੈ, ਉਸਨੂੰ ਹੋਰ ਲੋਂੜਮੰਦ ਲੋਕਾਂ ਦੀ ਮਦਦ ‘ਤੇ ਖਰਚ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅੱਜ ਕਰਨਾਲ ਤੋਂ ਸੀਐਮ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਦੇ ਤਹਿਤ ਆਡਿਓ ਕਾਨਫਰੈਂਸਿੰਗ ਰਾਹੀਂ ਬੁਢਾਪਾ ਸਨਮਾਨ ਭੱਤਾ ਨਾ ਲੈਣ ਵਾਲੇ ਸੀਨੀਅਰ ਨਾਗਰਿਕਾਂ ਨਾਲ ਸਿੱਧੀ ਗੱਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ ਦੀ ਰਕਮ 1 ਜਨਵਰੀ, 2024 ਤੋਂ ਵੱਧਾ ਕੇ 3,000 ਰੁਪਏ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ 60 ਸਾਲ ਦੀ ਉਮਰ ਦੇ ਬੁਢਾਪਾ ਪੈਨਸ਼ਨ ਦੇ ਯੋਗ ਲਾਭਪਾਤਰੀ ਸੀਨੀਅਰ ਨਾਗਰਿਕਾਂ ਨੇ ਸਹਿਮਤੀ ਨਾਲ ਪੈਨਸ਼ਨ ਲੈਣ ਤੋਂ ਮਨ੍ਹਾਂ ਕੀਤਾ, ਉਨ੍ਹਾਂ ਦੀ ਗਿਣਤੀ 40,000 ਹੈ।

ਨਿਗਮ ਚੋਣਾਂ: ਭਾਜਪਾ ਨੇ 7 ਦਸੰਬਰ ਤੱਕ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ

ਇਸ ਨਾਲ ਸਾਲ ਦਾ ਲਗਭਗ 100 ਕਰੋੜ ਰੁਪਏ ਬਚਿਆ ਹੈ ਤੇ ਇਸ ਰਾਸ਼ੀ ਨੂੰ 22 ਜਿਲ੍ਹਿਆਂ ਵਿਚ ਬਣਨ ਵਾਲੇ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਦੇ ਤਹਿਤ ਸੇਵਾ ਆਸ਼ਰਮਾਂ ਵਿਚ 100 ਕਰੋੜ ਰੁਪਏ ਦੀ ਰਕਮ ਦਾ ਬਜਟ ਸੈਕਸ਼ਨ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਭਵਨ ਬਣ ਸਕਣ ਅਤੇ ਦੇਖਭਾਲ ਲਈ ਵਿਵਸਥਾ ਹੋ ਸਕੇ। ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਲਈ ਸਿਹਤ ਦੇਖਭਾਲ ਲਈ ਹਸਪਤਾਲਾਂ ਵਿਚ ਸੀਨੀਅਰ ਸਿਟੀਜਨ ਕਾਰਨਰ ਬਣਾਏ ਗਏ ਹਨ। ਬਜੁਰਗ ਬਿਮਾਰ ਹੋ ਜਾਂਦਾ ਹੈ ਤਾਂ ਹਸਪਤਾਲ ਜਾਂਦਾ ਹੈ ਪਰ ਆਮਤੌਰ ‘ਤੇ ਹਸਪਤਾਲਾਂ ਵਿਚ ਭੀੜ ਰਹਿੰਦੀ ਹੈ ਅਤੇ ਬਜੁਰਗਾਂ ਨੂੰ ਲਾਇਨ ਵਿਚ ਲਗ ਕੇ ਪਰਚੀ ਬਣਾਉਣਾ ਤੇ ਹੋਰ ਕੰਮ ਕਰਵਾਉਣਾ ਬਹੁਤ ਮੁਸ਼ਕਲ ਹੁੰਦਾ ਹੈ।

ਸੰਵਿਧਾਨ ਦਿਵਸ 2023: ਰਾਜ ਭਵਨ ਦੇ ਸਟਾਫ਼ ਨੇ ਲਿਆ ਅਹਿਦ

ਪ੍ਰੰਤੂ ਸੀਨੀਅਰ ਸਿਟੀਜਨ ਕਾਰਨਰ ਵਿਚ ਪਰਚੀ ਬਣਾਉਣ ਤੋਂ ਲੈਕੇ ਦਵਾਈ ਦਿਵਾਉਣ ਤਕ ਦਾ ਕੰਮ ਕੀਤਾ ਜਾਂਦਾ ਹੈ। ਮਨੋਹਰ ਲਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਬਜੁਰਗਾਂ ਦੀ ਸੁਰੱਖਿਆ ਲਈ ਇਸ ਮਾਲੀ ਬਜਟ ਵਿਚ 80 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਲਈ ਪ੍ਰਹਰੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਰਿਵਾਰ ਪਛਾਣ ਪੱਤਰ ਦੇ ਡਾਟਾ ਅਨੁਸਾਰ ਸੂਬੇ ਵਿਚ 80 ਸਾਲ ਤੋਂ ਵੱਧ ਉਮਰ ਦੇ 3.30 ਲੱਖ ਬਜੁਰਗ ਹਨ। ਇੰਨ੍ਹਾਂ ਵਿਚੋਂ 3600 ਬਜੁਰਗ ਤਾਂ ਅਜਿਹੇ ਹਨ, ਜੋ ਇਕਲੇ ਰਹਿੰਦੇ ਹਨ। ਪ੍ਰਹਰੀ ਯੋਜਨਾ ਵਿਚ ਇੰਨ੍ਹਾਂ ਬਜੁਰਗਾਂ ਦਾ ਹਾਲਚਾਲ ਪੁੱਛਣ ਲਈ ਸੇਵਾਮੁਕਤ ਸਰਕਾਰੀ ਕਰਮਚਾਰੀ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਮਿਲੇਗਾ। ਜੇਕਰ ਕਿਸੇ ਬਜੁਰਗ ਨੂੰ ਮੈਡੀਕਲ ਮਦਦ, ਸੰਪਤੀ ਦੀ ਸੁਰੱਖਿਆ ਜਾਂ ਕਿਸੇ ਹੋਰ ਮਦਦ ਦੀ ਲੋਂੜ ਹੋਵੇਗੀ ਤਾਂ ਸਬੰਧਤ ਸਰਕਾਰੀ ਵਿਭਾਗ ਰਾਹੀਂ ਉਸ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਕੱਲੇ ਰਹਿ ਰਹੇ ਬਜੁਰਗਾਂ ਦੀ ਦੇਖਭਾਲ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਦੇ ਤਹਿਤ ਸੇਵਾ ਆਸ਼ਰਮਾਂ ਵਿਚ ਕਰਨਗੇ।

 

Related posts

’ਤੇ ਕੁੜੀ ਦੀ ‘ਥਾਰ’ ਬਿਜਲੀ ਵਾਲੇ ‘ਖੰਭੇ’ ਉਪਰ ਜਾ ਚੜ੍ਹੀ!

punjabusernewssite

Big News: ਨਾਇਬ ਸਿੰਘ ਸੈਣੀ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ

punjabusernewssite

ਹਰਿਆਣਾ ਦੇ ਸਰਕਾਰੀ ਹਸਪਤਾਲਾਂ ਵਿਚ ਹੁਣ ਸਾਰੇ ਸਟਾਫ ਲਈ ਲਾਗੂ ਹੋਵੇਗਾ ਡਰੈਸ ਕੋਡ – ਸਿਹਤ ਮੰਤਰੀ

punjabusernewssite