ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਾਰਚ: ਹਰਿਆਣਾ ਪੁਲਿਸ ਨੇ ਇਕ ਕੰਟੇਨਰ ਟਰੱਕ ਤੋਂ 7 ਕੁਇੰਟਲ 40 ਕਿਲੋ ਡੋਡਾ ਪੋਸਤ ਜਬਤ ਕਰ ਕੇ ਇਸ ਸਿਲਸਿਲੇ ਵਿਚ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਸਾਂਟੀ ਕਰਦੇ ਹੋਏ ਦਸਿਆ ਕਿ ਜਬਤ ਨਸ਼ੀਲੇ ਪਦਾਰਥ ਕਣਕ ਦੀ ਚੁਰੀ ਦੇ ਵਿਚ ਛੁਪਾ ਕੇ ਮੱਧ ਪ੍ਰਦੇਸ਼ ਤੋਂ ਲਿਆਇਆ ਜਾ ਰਿਹਾ ਸੀ ਜਿਸ ਦੀ ਸਪਲਾਈ ਡਬਵਾਲੀ ਅਤੇ ਏਲਨਾਬਾਦ ਏਰਿਆ ਵਿਚ ਕੀਤੀ ਜਾਣੀ ਸੀ। ਜਬਤ ਨਸ਼ੀਲੇ ਪਦਾਰਥ ਦੀ ਕੀਮਤ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਕੌਮੀ ਰਾਜਮਾਰਗ-9 ‘ਤੇ ਗਸ਼ਤ ਦੌਰਾਨ ਪੁਲਿਸ ਟੀਮ ਇਕ ਢਾਬੇ ਦੇ ਸਾਹਮਣੇ ਪਹੁੰਚੀ ਤਾਂ ਇਕ ਕੰਟੇਨਰ ਖੜਾ ਸੀ ਜਿਸ ਦੇ ਦਰਵਾਜੇ ਖੁੱਲੇ ਸਨ ਅਤੇ ਅੰਦਰ ਤੋਂ ਦੋ ਵਿਅਕਤੀ ਮਿਲ ਕੇ ਇਕ ਪਲਾਸਟਿਕ ਦਾ ਕੱਟਾ ਕੱਢ ਕੇ ਬੋਲੇਰੋ ਗੱਡੀ ਦੀ ਡਿੱਗੀ ਵਿਚ ਪਾ ਰਹੇ ਸਨ। ਅਚਾਨਕ ਪੁਲਿਸ ਦੀ ਗੱਡੀ ਨੂੰ ਦੇਖ ਕੇ ਉਕਤ ਕੰਟੇਨਰ ਸਵਾਰ ਵਿਅਕਤੀ ਘਬਰਾਕੇ ਹੇਠਾਂ ਉਤਰ ਦੇ ਭੱਜਣ ਦੀ ਕੋਸ਼ਿਸ਼ ਕੀਤੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੁਲਿਸ ਟੀਮਨ ਨੇ ਤੁਰੰਤ ਤਿੰਨ ਲੋਕਾਂ ਨੂੰ ਫੜ ਲਿਆ। ਤਲਾਸ਼ੀ ਲੈਣ ‘ਤੇ ਕੰਟੇਨਰ ਵਿਚ ਭਰੀ ਕਣਕ ਦੀ ਚੂਰੀ ਦੇ ਵਿਚ 20-20 ਕਿਲੋ ਦੇ 37 ਕੱਟਿਆਂ ਵਿਚ ਕੁੱਲ 7.40 ਕੁਇੰਟਲ ਡੋਡਾ ਪੋਸਤ ਬਰਾਮਦ ਹੋਇਆ। ਗਿਰਫਤਾਰ ਕਥਿਤ ਦੋਸ਼ੀਆਂ ਦੀ ਪਛਾਣ ਏਲਨਾਬਾਦ ਨਿਵਾਸੀ ਬਲਕਰਣ ਸਿੰਘ ਉਰਫ ਕਾਕਾ ਅਤੇ ਪਿੰਡਰ ਉਰਫ ਸੋਨੂ ਅਤੇ ਤਲਵਾੜਾ ਖੁਰਦ ਦੇ ਮਨਦੀਪ ਸਿੰਘ ਊਰਫ ਮੀਤਾ ਵਜੋ ਹੋਈ ਹੈ। ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਡਰੱਗ ਤਸਕਰੀ ਦੇ ਨੈਟਵਰਕ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਰਿਆਣਾ ਪੁਲਿਸ ਨੇ 7 ਕੁਇੰਟਲ 40 ਕਿਲੋ ਡੋਡਾ ਸਹਿਤ ਤਿੰਨ ਨੂੰ ਕੀਤਾ ਗਿਰਫਤਾਰ
8 Views