ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਵਿਚ 24 ਘੰਟੇ ਬਿਜਲੀ ਸਪਲਾਈ ਵਾਲੇ ਪਿੰਡਾਂ ਦੀ ਗਿਣਤੀ ਵੱਧ ਕੇ ਹੋਏ 5677
ਸੁਖਜਿੰਦਰ ਮਾਨ
ਚੰਡੀਗੜ੍ਹ, 13 ਅਗਸਤ: ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਨ੍ਹਾਂ ਰੁਕਾਵਟ ਬਿਜਲੀ ਸਪਲਾਈ ਕਰਨ ਨੂੰ ਸੂਬਾ ਸਰਕਾਰ ਤਿਆਰ ਹੈ ਅਤੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ 49 ਹੋਰ ਪਿੰਡਾਂ ਨੁੰ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ 24 ਘੰਟੇ ਬਿਜਲੀ ਸਪਲਾਈ ਵਾਲੇ ਪਿੰਡਾਂ ਦੀ ਗਿਣਤੀ 5628 ਤੋਂ ਵੱਧ ਕੇ 5677 ਹੋ ਜਾਵੇਗੀ। ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਸ਼ਹਿਰਾਂ ਦੀ ਤਰਜ ‘ਤੇ ਪੇਂਡੂ ਖੇਤਰਾਂ ਵਿਚ 24 ਘੰਟੇ ਬਿਜਲੀ ਉਪਲਬਧ ਕਰਵਾਉਣ ਦੇ ਉਦੇਸ਼ ਨਾਲ 1 ਜੁਲਾਈ, 2015 ਨੂੰ ਕੁਰੂਕਸ਼ੇਤਰ ਜਿਲ੍ਹੇ ਦੇ ਦਿਆਲਪੁਰ ਪਿੰਡ ਤੋਂ ਮਾਰਾ ਗਾਂਓ, ਜਗਮਗ ਗਾਂਓ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਲੇ ਦਸਿਆ ਕਿ 15 ਅਗਸਤ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਭਿਵਾਨੀ, ਹਿਸਾਰ ਤੇ ਜੀਂਦ ਜਿਲ੍ਹੇ ਦੇ 11 ਕੇਵੀ ਦੇ 23 ਫੀਡਰਾਂ ਤੋਂ 49 ਪਿੰਡਾਂ ਨੂੰ ਬਿਜਲੀ ਉਪਲਬਧ ਹੋਵੇਗੀ ਇੰਨ੍ਹਾਂ ਵਿਚ ਭਿਵਾਨੀ ਜਿਲ੍ਹੇ ਦੇ 29 ਪਿੰਡਾਂ ਵਿਚ ਸਿੰਘਾਨੀ ਮੀਠੀ, ਮਤਾਨੀ, ਮੋਰਕਾਂ, ਢਾਣੀ ਬਕਰਾਨ, ਮਾਧੋਪੁਰਾ, ਹਤਮਪੁਰਾ, ਕਹਿਰਪੁਰਾ, ਟਿਟਾਨੀ, ਮਾਲਵਾਸ ਕੁਹਾੜ, ਮਾਲਵਾਸ ਦੇਵਸਰ, ਕੁਸੰਬੀ, ਧਾਂਗਰ, ਚੰਦਾਵਾਸ, ਝੁੰਡਾਵਾਸ, ਬਾਬਰਵਾਸ, ਉਮਰਵਾਸ, ਭੇਰੀਵਾਸ, ਜੀਤਪੁਰਾ, ਲਾਡਾਵਾਸ, ਲੋਹਾਨੀ, ਪਾੜਵਾਨ, ਬਿਹਰੀ ਖੁਰਦ, ਬੇਰਲਾ, ਜੇਵਲੀ, ਨਿਨਾਣ, ਨੌਰੰਗਾਬਾਦ, ਬਾਮਲਾ ਤੇ ਫੂਲਪੁਰਾ ਸ਼ਾਮਿਲ ਹਨ। ਇਸੀ ਤਰ੍ਹਾ ਹਿਸਾਰ ਜਿਲ੍ਹੇ ਦੇ 12 ਪਿੰਡਾਂ ਵਿਚ ਕਾਲੀਰਾਵਨ, ਫ੍ਰਾਂਸੀ, ਗੰਗਵਾ, ਢਾਇਆ, ਬੁੜਾਕ, ਸਾਦਲਪੁਰ, ਕਿਸ਼ਨਗੜ੍ਹ, ਖੇੜਾ ਬਰਵਾਲਾ, ਖੇਰਮਪੁਰ, ਕੋਹਲੀ, ਖੇਦੜ ਤੇ ਦੇਵੀਗੜ੍ਹ ਪੁਨਿਆ ਸ਼ਾਮਿਲ ਹਨ। ਜੀਂਦ ਜਿਲ੍ਹੇ ਦੇ 8 ਪਿੰਡਾਂ ਵਿਚ ਸਾਹਨਪੁਰ, ਸਮਾ ਖੇੜੀ, ਰਜਨਾ ਕਲਾਂ, ਰਜਨਾ ਖੁਰਦ, ਬੁਰੈਨ, ਕਲਵਾ, ਖਰਕ ਸਾਗਰ ਤੇ ਅਮਰਾਵਲੀ ਖੇੜਾ ਸ਼ਾਮਿਲ ਹਨ।
ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਦਸਿਆ ਕਿ 5677 ਪਿੰਡਾਂ ਵਿਚ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ 2428 ਪਿੰਡ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ 3249 ਪਿੰਡ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ 10 ਜਿਲ੍ਹਿਆਂ ਨਾਂਅ ਗੁਰੂਗ੍ਰਾਮ, ਫਰੀਦਾਬਾਦ, ਰਿਵਾੜੀ, ਸਿਰਸਾ, ਫਤਿਹਾਬਾਦ, ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਕਰਨਾਲ ਅਤੇ ਯਮੁਨਾਨਗਰ ਦੇ 5628 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਬਿਜਲੀ ਕੁਸ਼ਲਤਾ ਅਤੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਵਿਚ ਸੁਧਾਰ ਕਰ ਬਿਜਲੀ ਸਪਲਾਈ ਅਤੇ ਗੁਣਵੱਤਾ ਵਿਚ ਵਾਧਾ ਕਰਨਾ ਹੈ। ਬਿਜਲੀ ਪੰਚਾਇਤ ਰਾਹੀਂ ਨਵੇਂ ਕਨੈਕਸ਼ਨ ਜਾਰੀ ਕਰਨਾ, ਖਰਾਬ ਮੀਟਰਾਂ ਨੂੰ ਬਦਲਣਾ, ਬਿਜਲੀ ਬਿੱਲਾਂ ਨੂੰ ਠੀਕ ਕਰਨਾ, ਅਣਅਥੋਰਾਇਜਡ ਬਿਜਲੀ ਬਿੱਲਾਂ ਨੂੰ ਨਿਯਮਤ ਕਰਨਾ, ਬਿਜਲੀ ਬਿੱਲਾਂ ਦਾ ਪ੍ਰਭਾਵੀ ਵੰਡ, ਪੁਰਾਣੇ ਖਰਾਬ ਹੋਏ ਕਨੈਕਟਰਾਂ ਨੂੰ ਏਬੀ ਕੇਬਲ ਤੋਂ ਬਦਲਣਾ ਅਤੇ ਬਿਜਲੀ ਮੀਟਰਾਂ ੂਨੰ ਪਰਿਸਰ ਤੋਂ ਬਾਹਰ ਟ੍ਰਾਂਸਫਰ ਕਰਨਾ ਸ਼ਾਮਿਲ ਹਨ। ਇਸ ਯੋਜਨਾ ਦੇ ਤਹਿਤ ਪਿੰਡ ਵਾਸੀਆਂ ਨੂੰ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਤੇ ਬਿਜਲੀ ਚੋਰੀ ਰੋਕਣ ਦੇ ਲਈ ਅਪੀਲ ਕੀਤੀ ਜਾਂਦੀ ਹੈ ਜਿਸ ਦੇ ਫਲਸਰੂਪ ਲਾਇਨ ਲੋਸ ਘੱਟ ਹੁੰਦਾ ਹੈ। ਬਿਜਲੀ ਮੰਤਰੀ ਨੇ ਦਸਿਆ ਕਿ ਬਿਜਲੀ ਸੁਧਾਰਾਂ ਦੀ ਦਿਸ਼ਾ ਵਿਚ ਇਥ ਵੱਡਾ ਬਦਲਾਅ ਆਇਆ ਹੈ ਇੱਥੇ ਤਕ ਕਿ ਹਰਿਆਣਾ ਦੇ ਬਿਜਲੀ ਖੇਤਰ ਵਿਚ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਕੀਤੀ ਅਤੇ ਕੇਂਦਰ ਸਰਕਾਰ ਤੋਂ ਇਕ ਟੀਮ ਨੂੰ ਹਰਿਆਣਾ ਵਿਚ ਅਧਿਐਨ ਕਰਨ ਲਈ ਭੇਜਣ ਦੀ ਗਲ ਕੀਤੀ ਹੈ।
Share the post "ਹਰਿਆਣਾ ਸਰਕਾਰ ਦਾ ਸੁਤੰਤਰਤਾ ਦਿਵਸ ਦਾ ਤੋਹਫਾ, 49 ਹੋਰ ਪਿੰਡਾਂ ਨੂੰ 24 ਘੰਟੇ ਬਿਜਲੀ"