ਮੁਲਾਜਮ ਸੀਟੀ ਸਕੈਨ, ਐਮਆਰਆਈ, ਡਾਇਲਸਿਸ ਅਤੇ ਕੈਥ ਲੈਬ ਦੀ ਸਹੂਲਤਾਂ ਦਾ ਚੁੱਕ ਸਕਦੇ ਹਨ ਲਾਭ
ਚੰਡੀਗੜ੍ਹ, 19 ਸਤੰਬਰ: ਹਰਿਆਣਾ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਲਈ ਸਿਹਤ ਦੇਖਭਾਲ ਦੀ ਪਹੁੰਚ ਵਧਾਉਣ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁੱਕਦੇ ਹੋਏ ਸੂਬੇ ਦੇ ਸਾਰੇ ਜਿਲ੍ਹਾ ਹਸਪਤਾਲਾਂ ਵਿਚ ਕੈਸ਼ਲੈਸ ਸੇਵਾਵਾਂ ਸ਼ੁਰੂ ਕਰਲ ਦਾ ਫੈਸਲਾ ਕੀਤਾ, ਜੋ ਪਹਿਲਾਂ ਤੋਂ ਹੀ ਪਬਲਿਕ-ਨਿਜੀ ਭਾਗੀਦਾਰੀ ਪਹਿਲ ਰਾਹੀਂ ਪੂਰੇ ਸੂਬੇ ਵਿਚ ਪ੍ਰਦਾਨ ਕੀਤੀ ਜਾ ਰਹੀ ਹੈ। ਇੰਨ੍ਹਾਂ ਸੇਵਾਵਾਂ ਵਿਚ ਸੀਟੀ ਸਕੈਨ, ਏਮਆਰਆਈ, ਡਾਇਲਸਿਸ ਅਤੇ ਕੈਥ ਲੈਬ ਸਹੂਲਤਾਂ ਵਰਗੀ ਮਹਤੱਵਪੂਰਨ ਮੈਡੀਕਲ ਪ੍ਰਕ੍ਰਿਆਵਾਂ ਸ਼ਾਮਿਲ ਹਨ।
ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਸਾਰੇ ਸਿਵਲ ਸਰਜਨਾਂ ਅਤੇ ਪ੍ਰਧਾਨ ਮੈਡੀਕਲ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਸਬੰਧਿਤ ਸੇਵਾ ਪ੍ਰਦਤਾ ਪੂਰੇ ਸੂਬੇ ਵਿਚ ਕੈਸ਼ਲੈਸ ਢੰਗ ਨਾਲ ਸੂਬਾ ਸਰਕਾਰ ਦੇ ਕਰਮਚਾਰੀਆਂ ਨੁੰ ਇੰਨ੍ਹਾਂ ਮਹਤੱਵਪੂਰਨ ਮੈਡੀਕਲ ਸੇਵਾਵਾਂ ਦਾ ਵਿਸਤਾਰ ਕਰਨ। ਉਨ੍ਹਾਂ ਨੇ ਦਸਿਆ ਕਿ ਸਰਕਾਰ ਦਾ ਇਹ ਫੈਸਲਾ ਰਾਜ ਦੇ ਸਰਕਾਰੀ ਕਰਮਚਾਰੀਆਂ ਨੂੰ ਕਾਫੀ ਲਾਭ ਪ੍ਰਦਾਨ ਕਰੇਗਾ।
ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ
ਇੰਨ੍ਹਾਂ ਮੈਡੀਕਲ ਪ੍ਰਕ੍ਰਿਆਵਾਂ ਨਾਲ ਜੁੜੇ ਵਿੱਤੀ ਬੋਝ ਨੂੰ ਖਤਮ ਕਰੇਗਾ ਅਤੇ ਜਰੂਰੀ ਸਿਹਤ ਸੇਵਾਵਾਂ ਤਕ ਆਸਾਨ ਪਹੁੰਚ ਨੂੰ ਪ੍ਰੋਤਸਾਹਨ ਦਵੇਗਾ। ਇੰਨ੍ਹਾਂ ਸੇਵਾਵਾਂ ਨੂੰ ਕੈਸ਼ਲੈਸ ਬਣਾ ਕੇ ਹਰਿਆਣਾ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਭਲਾਈ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਪੂਰੇ ਰਾਜ ਵਿਚ ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ਅਤੇ ਪਹੁੰਚ ਵਿਚ ਸੁਧਾਰ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਮਜਬੂਤ ਕੀਤਾ ਹੈ।