ਸੁਖਜਿੰਦਰ ਮਾਨ
ਬਠਿੰਡਾ, 12 ਅਗਸਤ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਹਰਿਆਲੀ ਤੀਜ ’ਤੇ 19 ਅਗਸਤ ਨੂੰ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਵੀਨੂੰ ਗੋਇਲ ਨੇ ਦੱਸਿਆ ਕਿ ਇਸ ਵਾਰ ਹਰਿਆਲੀ ਤੀਜ ’ਤੇ ਹਰਿਆਵਲ ਪੰਜਾਬ ਤਹਿਤ ਔਰਤਾਂ ਨੂੰ ਬੂਟੇ ਵੰਡਣ ਤੋਂ ਇਲਾਵਾ ਪ੍ਰੋਗ੍ਰਾਮ ’ਚ ਹਿੱਸਾ ਲੈਣ ਵਾਲੀਆਂ ਔਰਤਾਂ ਲਈ ਡਰੈੱਸ ਕੋਡ ਹਰਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਔਰਤਾਂ ਫੁਲਕਾਰੀ, ਦੁਪੱਟਾ, ਕੁੜਤਾ ਜਾਂ ਪੂਰੇ ਪਹਿਰਾਵੇ ਵਿੱਚ ਹਰੇ ਰੰਗ ਨੂੰ ਸ਼ਾਮਲ ਕਰਨਗੀਆਂ। ਉਨ੍ਹਾਂ ਕਿਹਾ ਕਿ ਹਰਿਆ ਭਰਿਆ ਵਾਤਾਵਰਨ ਦਾ ਸੁਨੇਹਾ ਦੇ ਕੇ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਦਿੱਤਾ ਜਾਵੇਗਾ। ਉਕਤ ਪ੍ਰੋਗ੍ਰਾਮ ਵਿੱਚ ਲੋਕ ਗੀਤ, ਗਿੱਧਾ, ਗਰੁੱਪ ਡਾਂਸ, ਸੋਲੋ ਡਾਂਸ, ਮਿਸ ਤੀਜ, ਮਿਸਿਜ਼ ਤੀਜ, ਮਹਿੰਦੀ, ਟੱਪੇ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਪ੍ਰੋਗ੍ਰਾਮ ਵਿੱਚ ਭਾਗ ਲੈਣ ਲਈ ਸੰਸਥਾ ਵੱਲੋਂ ਐਂਟਰੀ ਪਾਸ ਰੱਖੇ ਗਏ ਹਨ, ਜਿਨ੍ਹਾਂ ਦੀ ਕੋਈ ਫੀਸ ਨਹੀਂ ਹੈ।
ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ
ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਫਾਰਮ ਉਪਲਬਧ ਹਨ, ਜੋ ਕਿ ਡਿਫਰੈਂਟ ਕਾਨਵੈਂਟ ਸਕੂਲ, ਗਲੀ ਨੰ: 16, ਪ੍ਰਤਾਪ ਨਗਰ, ਬਠਿੰਡਾ ਅਤੇ ਭਾਗੂ ਰੋਡ, ਗਲੀ ਨੰ: 19, ਮਕਾਨ ਨੰ: 657, ਫੇਜ਼ 1, ਮਾਡਲ ਟਾਊਨ, ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਸੰਤੋਸ਼ ਸ਼ਰਮਾ ਨੇ ਦੱਸਿਆ ਕਿ ਪ੍ਰੋਗ੍ਰਾਮ ਦੀ ਰੌਣਕ ਵਧਾਉਣ ਲਈ ਫ਼?ਲਮੀ ਅਦਾਕਾਰਾ ਹੋਬੀ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਨਾਲ ਫ਼?ਲਮੀ ਅਦਾਕਾਰਾ ਪਰਮਿੰਦਰ ਗਿੱਲ, ਸੱਭਿਆਚਾਰਕ ਗਾਇਕੀ ਦਾ ਮਾਣ ਸੁੱਖੀ ਬਰਾੜ ਤੇ ਗਾਇਕ ਸ਼ਾਨ ਦਿਲਰਾਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਪ੍ਰੋਗ੍ਰਾਮ ਦੇ ਡਾਇਰੈਕਟਰ ਐਮ.ਕੇ ਮੰਨਾ ਨੇ ਦੱਸਿਆ ਕਿ ਉਪਰੋਕਤ ਪ੍ਰੋਗ੍ਰਾਮ 19 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 3:30 ਵਜੇ ਬਰਨਾਲਾ ਬਾਈਪਾਸ ’ਤੇ ਸਥਿਤ ਜੀਤ ਪੈਲੇਸ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 92177-77707 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੈਡਮ ਵੀਨੂੰ ਗੋਇਲ ਨੇ ਦੱਸਿਆ ਕਿ ਉਕਤ ਪ੍ਰੋਗ੍ਰਾਮ ਵਿੱਚ ਕਈ ਨਾਮਵਰ ਸਮਾਜ ਸੇਵੀ ਅਤੇ ਰਾਜਨੀਤਿਕ ਸ਼ਖਸੀਅਤਾਂ ਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੀਆਂ।
Share the post "ਹਰਿਆਲੀ ਤੀਜ ’ਤੇ ‘ਤੀਆਂ ਬਠਿੰਡੇ ਦੀਆਂ, ਮਾਨ ਬਠਿੰਡੇ ਦਾ’ ਪ੍ਰੋਗ੍ਰਾਮ 19 ਅਗਸਤ ਨੂੰ: ਵੀਨੂੰ ਗੋਇਲ"