ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਚੰਡੀਗੜ੍ਹ ਵਿੱਚ ਆਯੋਜਿਤ 39ਵੇਂ “ਹੁਨਰ ਹਾਟ“ ਵਿਖੇ ਪੁੱਜੇ ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਲੀਡਰ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ “ਹੁਨਰ ਹਾਟ” “ਅਨੇਕਤਾ ਵਿੱਚ ਏਕਤਾ” ਅਤੇ “ਸਰਵ ਧਰਮ ਸੰਭਾਵ” ਦੀ ਇੱਕ “ਉੱਤਮ ਅਤੇ ਬੇਮਿਸਾਲ ਉਦਾਹਰਣ“ ਹੈ। ਸ੍ਰੀ ਨਕਵੀ ਨੇ ਕਿਹਾ ਕਿ ਕਾਰੀਗਰਾਂ ਅਤੇ ਸਿਲਪਕਾਰਾਂ ਲਈ “ਹੁਨਰ ਧਰਮ ਹੈ“, “ਕੌਸਲ ਇੱਕ ਕਰਮ ਹੈ“। “ਹੁਨਰ ਹਾਟ“ “ਏਕ ਭਾਰਤ, ਸ਼੍ਰੇਸ਼ਠ ਭਾਰਤ“ ਦੀ ਇੱਕ ਮਹਾਨ ਤਸਵੀਰ ਪੇਸ ਕਰਦਾ ਹੈ। ਜਿਕਰਯੋਗ ਹੈ ਕਿ “ਹੁਨਰ ਹਾਟ“ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸਕ ਬਨਵਾਰੀਲਾਲ ਪੁਰੋਹਿਤ ਭਲਕੇ ਸਵੇਰੇ 11 ਵਜੇ ਕਰਨਗੇ। ਇਸ ਮੌਕੇ ਸ੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ“ “ਮੁਹਾਰਤ ਨੂੰ ਉਤਸਾਹ“, “ਪ੍ਰਤਿਭਾ ਦਾ ਬੈਕਅੱਪ“ ਅਤੇ “ਬਜਾਰ ਤੋਂ ਚਮਤਕਾਰ“ ਦੀ ਇੱਕ ਪ੍ਰਭਾਵੀ ਮੁਹਿੰਮ ਸਾਬਤ ਹੋਇਆ ਹੈ। “ਹੁਨਰ ਹਾਟ” ਨੇ ਪਿਛਲੇ ਤਕਰੀਬਨ 7 ਵਰ੍ਹਿਆਂ ਵਿੱਚ 8 ਲੱਖ 50,000 ਤੋਂ ਵੱਧ ਸਵਦੇਸੀ ਕਾਰੀਗਰਾਂ ਅਤੇ ਸ?ਿਲਪਕਾਰਾਂ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਨੂੰ ਰੋਜਗਾਰ ਅਤੇ ਰੋਜਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ। ਇਨ੍ਹਾਂ ਵਿੱਚੋਂ 50 ਫੀਸਦੀ ਤੋਂ ਵੱਧ ਲਾਭਾਰਥੀ ਮਹਿਲਾ ਕਾਰੀਗਰ ਹਨ। ਇਹ “ਹੁਨਰ ਹਾਟ“ ਦੀ ਨਿਰੰਤਰ ਜਾਰੀ ਸਫਲ ਯਾਤਰਾ ਦਾ ਪ੍ਰਮਾਣ ਹੈ। ਸ੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ“ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ “ਵੋਕਲ ਫੌਰ ਲੋਕਲ“ ਅਤੇ “ਆਤਮਨਿਰਭਰ ਭਾਰਤ“ ਪ੍ਰਤੀ ਪ੍ਰਤੀਬੱਧਤਾ ਨੂੰ ਮਜਬੂਤ ਕਰਨ ਲਈ ਇੱਕ “ਸਹੀ ਪਲੈਟਫਾਰਮ“ ਸਾਬਿਤ ਹੋਇਆ ਹੈ। “ਹੁਨਰਹਾਟ“ ਨੇ ਦੇਸ ਦੇ ਦੂਰ-ਦੁਰਾਡੇ ਦੇ ਖੇਤਰਾਂ ਦੇ ਕਾਰੀਗਰਾਂ ਅਤੇ ਸ?ਿਲਪਕਾਰਾਂ ਨੂੰ ਆਰਥਿਕ ਵਿਕਾਸ ਦੀ ਮੁੱਖ ਧਾਰਾ ਵਿੱਚ ਲਿਆ ਕੇ ਉਨ੍ਹਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ। ਸ੍ਰੀ ਨਕਵੀ ਨੇ ਕਿਹਾ ਕਿ 25 ਮਾਰਚ ਤੋਂ 03 ਅਪ੍ਰੈਲ, 2022 ਤੱਕ ਸੈਕਟਰ-17, ਚੰਡੀਗੜ੍ਹ ਦੇ ਪ੍ਰੇਡ ਗ੍ਰਾਊਂਡ ਵਿੱਚ ਆਯੋਜਿਤ “ਹੁਨਰ ਹਾਟ” ਵਿੱਚ 31 ਤੋਂ ਵੱਧ ਰਾਜਾਂ/ਕੇਂਦਰ ਸਾਸਿਤ ਪ੍ਰਦੇਸਾਂ ਤੋਂ ਵੱਡੀ ਗਿਣਤੀ ਵਿੱਚ ਮਹਿਲਾ ਕਾਰੀਗਰਾਂ ਸਮੇਤ 720 ਤੋਂ ਵੱਧ ਕਾਰੀਗਰ ਅਤੇ ਸਿਲਪਕਾਰ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ “ਹੁਨਰ ਹਾਟ“ ਵਿੱਚ ਸੈਲਾਨੀ “ਬਾਵਰਚੀਖਾਨਾ“ ਭਾਗ ਵਿੱਚ ਦੇਸ ਦੇ ਵਿਭਿੰਨ ਖੇਤਰਾਂ ਦੇ ਰਵਾਇਤੀ ਪਕਵਾਨਾਂ ਦਾ ਵੀ ਆਨੰਦ ਲੈਣਗੇ। ਇਸ ਤੋਂ ਇਲਾਵਾ “ਮੇਰਾ ਗਾਓਂ, ਮੇਰਾ ਦੇਸ”, “ਵਿਸਵਕਰਮਾ ਵਾਟਿਕਾ”, ਰੋਜਾਨਾ ਸਰਕਸ, “ਮਹਾਭਾਰਤ” ਸੋਅ, ਸੰਗੀਤਕ ਅਤੇ ਸੱਭਿਆਚਾਰਕ ਪ੍ਰੋਗਰਾਮ, ਸੈਲਫੀ ਪੁਆਇੰਟ ਆਦਿ ਚੰਡੀਗੜ੍ਹ “ਹੁਨਰ ਹਾਟ” ਦੇ ਪ੍ਰਮੁੱਖ ਆਕਰਸਣ ਹਨ। ਸ੍ਰੀ ਨਕਵੀ ਨੇ ਕਿਹਾ ਕਿ ਪੰਕਜ ਉਧਾਸ, ਸੁਰੇਸ ਵਾਡਕਰ, ਅਮਿਤ ਕੁਮਾਰ, ਸੁਦੇਸ ਭੌਂਸਲੇ, ਕਵਿਤਾ ਪੌਡਵਾਲ, ਅਲਤਾਫ ਰਾਜਾ, ਰੇਖਾ ਰਾਜ, ਭੁਪਿੰਦਰ ਸਿੰਘ ਭੂਪੀ, ਅੰਕਿਤਾ ਪਾਠਕ, ਭੂਮੀ ਤਿ੍ਰਵੇਦੀ, ਜਸਬੀਰ ਜੱਸੀ, ਉਪਾਸਨਾ ਸਿੰਘ, ਅਨਿਲ ਭੱਟ, ਸੈਲੇਂਦਰ ਸਿੰਘ, ਨੂਰਾਂ ਸਿਸਟਰਜ, ਭੂਮਿਕਾ ਮਲਿਕ, ਪਿ੍ਰਆ ਮਲਿਕ, ਸਾਇਰਾ ਖਾਨ, ਵਿਵੇਕ ਮਿਸਰਾ, ਸਿਧਾਂਤ ਭੌਂਸਲੇ ਜਿਹੇ ਮਕਬੂਲ ਕਲਾਕਾਰ ਹਰ ਸਾਮ ਚੰਡੀਗੜ੍ਹ ਵਿੱਚ “ਹੁਨਰ ਹਾਟ“ ਵਿੱਚ ਆਪਣੇ ਪ੍ਰੋਗਰਾਮ ਪੇਸ ਕਰਨਗੇ।ਸ੍ਰੀ ਨਕਵੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ “ਹੁਨਰ ਹਾਟ“ ਦਾ ਆਯੋਜਨ ਪੁਣੇ, ਅਹਿਮਦਾਬਾਦ, ਭੋਪਾਲ, ਪਟਨਾ, ਮੁੰਬਈ, ਜੰਮੂ, ਚੇਨਈ, ਆਗਰਾ, ਪ੍ਰਯਾਗਰਾਜ, ਗੋਆ, ਜੈਪੁਰ, ਬੰਗਲੁਰੂ, ਕੋਟਾ, ਸਿੱਕਮ, ਸ੍ਰੀਨਗਰ, ਲੇਹ, ਸ?ਿਲੌਂਗ, ਰਾਂਚੀ, ਅਗਰਤਲਾ ਅਤੇ ਹੋਰ ਥਾਵਾਂ ‘ਤੇ ਵੀ ਕੀਤਾ ਜਾਵੇਗਾ।
“ਹੁਨਰ ਹਾਟ” “ਅਨੇਕਤਾ ਵਿੱਚ ਏਕਤਾ” ਦੀ ਉੱਤਮ ਮਿਸਾਲ: ਮੁਖਤਾਰ ਅੱਬਾਸ ਨਕਵੀ
11 Views