ਸੁਖਜਿੰਦਰ ਮਾਨ
ਬਠਿੰਡਾ, 1 ਅ੍ਰਪੈਲ: ਕੁੱਝ ਸਮਾਂ ਪਹਿਲਾਂ ਪੰਜਾਬ ਰਾਜ ਪਾਵਰਕਾਰਪੋਰੇਸ਼ਨ ਲਿਮਟਿਡ ਵਿਚ ਕਰੀਬ ਚਾਰ ਸਾਲ ਪਹਿਲਾਂ ਜੂਨੀਅਰ ਇੰਜੀਨੀਅਰਾਂ ਤੇ ਹੋਰਨਾਂ ਅਹੁੱਦਿਆਂ ਲਈ ਭਰਤੀ ਦੌਰਾਨ ਅਪਣੀ ਥਾਂ ਕਿਸੇ ਹੋਰ ਨੂੰ ਬਿਠਾ ਕੇ ਪਾਸ ਹੋਣ ਵਾਲੇ ਪਾਵਰਕਾਮ ਦੇ ਦੋ ਮੌਜੂਦਾ ਮੁਲਾਜਮਾਂ ਵਿਰੁਧ ਅਧਿਕਾਰੀਆਂ ਨੇ ਧੋਖਾਧੜੀ ਦਾ ਪਰਚਾ ਦਰਜ਼ ਕਰਵਾਇਆ ਹੈ। ਇਸ ਸਬੰਧ ਵਿਚ ਪਾਵਰਕਾਮ ਦੇ ਉਪ ਸਕੱਤਰ ਭਰਤੀ ਵਲੋਂ ਪੁਲਿਸ ਨੂੰ ਦਿੱਤੀ ਸਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਕਥਿਤ ਦੋਸ਼ੀ ਜਸਵਿੰਦਰ ਸਿੰਘ ਜੂਨੀਅਰ ਇੰਜੀਨੀਅਰ ਜੋਕਿ ਹੁਣ ਘੁਰਾਇਆ ਸਬ ਡਿਵੀਜ਼ਨ ਵਿਚ ਤੈਨਾਤ ਹੈ, ਤੋਂ ਇਲਾਵਾ ਏਈਈ ਗੁਰਮੀਤ ਸਿੰਘ ਨੇ ਭੁੱਚੋਂ ਕਲਾਂ ਕੋਲ ਸਥਿਤ ਆਓਨ ਡਿਜ਼ੀਟਲ ਜੋਨ ਵਿਚ ਇੰਨ੍ਹਾਂ ਅਹੁੱਦਿਆਂ ਲਈ 26 ਫਰਵਰੀ 2018 ਨੂੰ ਹੋਏ ਭਰਤੀ ਪੇਪਰ ਵਿਚ ਅਪਣੀ ਜਗ੍ਹਾਂ ਕਿਸੇ ਹੋਰ ਵਿਅਕਤੀ ਨੂੰ ਬਿਠਾ ਕੇ ਪੇਪਰ ਦੇ ਦਿੱਤਾ ਤੇ ਪਾਸ ਹੋ ਗਏ। ਜਿਸਤੋਂ ਬਾਅਦ ਪਾਵਰਕਾਮ ਵਿਚ ਨੌਕਰੀ ਮਿਲ ਗਈ। ਇਸ ਦੌਰਾਨ ਕਿਸੇ ਵਲੋਂ ਸਿਕਾਇਤ ਕਰਨ ’ਤੇ ਮਾਮਲੇ ਦੀ ਪੜਤਾਲ ਕਰਵਾਈ ਗਈ ਤੇ ਸਿਕਾਇਤ ਸਹੀ ਸਾਬਤ ਹੋਣ ’ਤੇ ਕਥਿਤ ਦੋਸ਼ੀਆਂ ਵਿਰੁਧ ਹੁਣ ਥਾਣਾ ਕੈਂਟ ਵਿਚ ਧਾਰਾ 419,420, 465,468,471, 120 ਬੀ ਆਈ.ਪੀ.ਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
ਅਪਣੇ ਥਾਂ ਕਿਸੇ ਹੋਰ ਤੋਂ ਪੇਪਰ ਦਵਾ ਕੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਫ਼ਸੇ
9 Views