ਬਠਿੰਡਾ ਪੁਲਿਸ ਦੇ ਥਾਣਿਆਂ ’ਚ ਵੱਡਾ ਫ਼ੇਰਬਦਲ, ਇੱਕ ਦਰਜ਼ਨ ਦੇ ਕਰੀਬ ਥਾਣਾ ਮੁਖੀ ਬਦਲੇ

Date:

spot_img

ਸੁਖਜਿੰਦਰ ਮਾਨ
ਬਠਿੰਡਾ, 1 ਅ੍ਰਪੈਲ: ਪਿਛਲੇ ਕਈ ਦਿਨਾਂ ਤੋਂ ਉਡੀਕੇ ਜਾ ਰਹੇ ਪੁਲਿਸ ਫ਼ੇਰਬਦਲ ਦਾ ਅਮਲ ਹੁਣ ਸ਼ੁਰੂ ਹੋ ਗਿਆ ਹੈ। ਬੀਤੀ ਸ਼ਾਮ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵਲੋਂ ਜਾਰੀ ਕੀਤੇ ਆਦੇਸ਼ਾਂ ਤਹਿਤ ਇੱਕ ਦਰਜ਼ਨ ਦੇ ਕਰੀਬ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ ਜਦੋਂਕਿ ਚਾਰ ਥਾਣਾ ਮੁਖੀ ਕੁੱਝ ਦਿਨ ਪਹਿਲਾਂ ਹੀ ਬਦਲ ਦਿੱਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ ਇੰਸਪੈਕਟਰ ਅੰਗਰੇਜ ਸਿੰਘ ਨੂੰ ਐੱਸਐੱਚਓ ਨੇਹੀਆਂਵਾਲਾ ਤੋਂ ਬਦਲ ਕੇ ਥਾਣਾ ਸੰਗਤ, ਮਹਿਲਾ ਥਾਣਾ ਦੀ ਇੰਚਾਰਜ਼ ਇੰਸਪੈਕਟਰ ਵੀਰਾਂ ਰਾਣੀ ਨੂੰ ਪੁਲਿਸ ਲਾਈਨ, ਇੰਸਪੈਕਟਰ(ਲੋਕਲ ਰੈਂਕ) ਜਸਵਿੰਦਰ ਕੌਰ ਨੂੰ ਪੁਲਿਸ ਲਾਈਨ ਤੋਂ ਮਹਿਲਾ ਥਾਣਾ ਦੀ ਇੰਚਾਰਜ਼, ਥਾਣਾ ਸੰਗਤ ਦੇ ਇੰਚਾਰਜ਼ ਐਸਆਈ ਰਜਿੰਦਰ ਸਿੰਘ ਨੂੰ ਪੁਲਿਸ ਲਾਈਨ, ਥਾਣਾ ਨਥਾਣਾ ਦੇ ਮੁਖੀ ਐਸਆਈ ਸੁਖਵਿੰਦਰ ਸਿੰਘ ਨੂੰ ਪੁਲਿਸ ਲਾਈਨ, ਥਾਣਾ ਕੈਂਟ ਦੇ ਇੰਚਾਰਜ਼ ਐਸਆਈ ਵਰੁਣ ਕੁਮਾਰ ਨੂੰ ਥਾਣਾ ਨਥਾਣਾ ਦਾ ਇੰਚਾਰਜ਼, ਥਾਣਾ ਕੋਟਫੱਤਾ ਦੇ ਮੁਖੀ ਐਸਆਈ ਗੁਰਵਿੰਦਰ ਸਿੰਘ ਨੂੰ ਥਾਣਾ ਨੇਹੀਆਂਵਾਲਾ ਦਾ ਇੰਚਾਰਜ਼, ਥਾਣਾ ਸਦਰ ਬਠਿੰਡਾ ਦੇ ਇੰਚਾਰਜ਼ ਐਸਆਈ ਅੰਮਿ੍ਰਤਪਾਲ ਸਿੰਘ ਨੂੰ ਥਾਣਾ ਕੈਂਟ ਦਾ ਇੰਚਾਰਜ਼ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪੁਲਿਸ ਲਾਈਨਜ਼ ਤੋਂ ਐਸਆਈ ਮਨਜੀਤ ਸਿੰਘ ਨੂੰ ਥਾਣਾ ਨੰਦਗੜ੍ਹ, ਐਸਆਈ ਬਿਕਰਮਜੀਤ ਸਿੰਘ ਨੂੰ ਥਾਣਾ ਸਦਰ ਬਠਿੰਡਾ ਅਤੇ ਐਸਆਈ ਮੇਜਰ ਸਿੰਘ ਨੂੰ ਥਾਣਾ ਕੋਟਫੱਤਾ ਦਾ ਇੰਚਾਰਜ਼ ਲਗਾਇਆ ਗਿਆ ਹੈ।

spot_img
spot_img

Share post:

Popular

More like this
Related

MRSPTU ਵੱਲੋਂ ਵਿਸ਼ਵ ਫਾਰਮਾਸਿਸਟ ਦਿਵਸ ਅਤੇ ਕੌਮੀ ਫਾਰਮੇਸੀ ਹਫ਼ਤਾ-2026 ਮਨਾਇਆ ਗਿਆ

Bathinda News:ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ...

ਪੀ.ਪੀ.ਸੀ.ਬੀ. ਵੱਲੋਂ ਅੰਤਰਰਾਸ਼ਟਰੀ ਪੰਜਾਬ ਪਲਾਸਟਿਕ ਐਕਸ਼ਨ ਸਮਿਟ 2026 ਕਰਵਾਇਆ ਗਿਆ

👉ਉਤਪਾਦਕਾਂ ਦੀ ਜਵਾਬਦੇਹੀ ਅਤੇ ਤਕਨਾਲੋਜੀ-ਅਧਾਰਿਤ ਪਲਾਸਟਿਕ ਵੇਸਟ ਹੱਲਾਂ ’ਤੇ...