ਅੰਬਾਲਾ ਕੈਂਟ ਵਿਚ 22 ਏਕੜ ਜਮੀਨ ਵਿਚ ਬਣ ਰਿਹਾ ਸ਼ਹੀਦ ਸਮਾਰਕ ਆਪਣੀ ਤਰ੍ਹਾ ਦਾ ਪਹਿਲਾ ਸਮਾਰਕ ਹੋਵੇਗਾ – ਅਨਿਲ ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੁਲਾਈ: ਹਰਿਆਣਾ ਦੇ ਅੰਬਾਲਾ ਕੈਂਟ ਵਿਚ ਪਹਿਲਾ ਸੁਤੰਤਰਤਾ ਸੰਗ੍ਰਾਮ 1857 ਦੀ ਕ੍ਰਾਂਤੀ ਦੇ ਤਹਿਤ ਅਣਗਿਣਤ ਯੋਧਾਵਾਂ ਤੇ ਸੈਨਾਨੀਆਂ ਦੀ ਯਾਦ ਵਿਚ ਬਣਾਇਆ ਜਾ ਰਿਹਾ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਦਾ ਨਿਰਮਾਣ ਕਾਰਜ ਲਗਭਗ ਪੂਰਾ ਹੋ ਚੁੱਕਾ ਹੈ ਅੇਤ ਹੁਣ ਸਮਾਰਕ ਵਿਚ ਆਰਟ ਕਾਰਜ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸਮਾਰਕ ਦਾ ਉਦਘਾਟਨ ਆਜਾਦੀ ਅਮ੍ਰਤ ਮਹਾਉਤਸਵ ਸਾਲ ਦੌਰਾਨ ਹੀ ਕੀਤਾ ਜਾਵੇਗਾ। ਇਸ ਸਮਾਰਕ ਵਿਚ 1857 ਦੀ ਕ੍ਰਾਂਤੀ ਦੌਰਾਨ ਹੋਈ ਘਟਨਾਵਾਂ ਨੂੰ ਵਰਚੂਅਲ ਢੰਗ ਨਾਲ ਜੀਵੰਤ ਕਰਦੇ ਹੋਏ ਸੈਨਾਨੀਆਂ ਦੇ ਗਿਆਨਵਰਧਨ ਦੇ ਲਈ ਵੀ ਦਰਸ਼ਾਇਆ ਜਾਵੇਗਾ।ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੀ ਅਗਵਾਈ ਹੇਠ ਪ੍ਰਬੰਧਿਤ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਦੇ ਸਬੰਧ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ। ਵਰਨਣਯੋਗ ਹੈ ਕਿ ਇਹ ਸ਼ਹੀਦ ਸਮਾਰਕ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਸਥਾਪਿਤ ਕੀਤੀ ਜਾ ਰਹੀ ਹੈ। ਇਹ ਸ਼ਹੀਦ ਸਮਾਰਕ 22 ਏਕੜ ਭੂਮੀ ‘ਤੇ ਸਥਾਪਿਤ ਹੋਵੇਗਾ।
ਆਧੁਨਿਕ ਤਕਨੀਕ ਨਾਲ ਲੈਸ ਹੋਵੇਗਾ ਸ਼ਹੀਦ ਸਮਾਰਕ – ਵਿਜ
ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮਾਰਕ ਦੇ ਕੰਮ ਵਿਚ ਹੋਰ ਤੇਜੀ ਲਿਆਈ ਜਾਵੇ ਤਾਂ ਜੋ ਇਹ ਸਮਾਰਕ ਸੈਨਾਨੀਆਂ ਲਈ ਜਲਦੀ ਸ਼ੁਰੂ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਸ਼ਹੀਦ ਸਮਾਰਕ ਇਕ ਵੱਡੇ ਸੈਰ-ਸਪਾਟਾ ਕੇਂਦਰ ਵਜੋ ਵਿਕਸਿਤ ਹੋਵੇਗਾ ਜੋ ਦੇਸ਼ ਦਾ ਸੱਭ ਤੋਂ ਵੱਡਾ ਤੇ ਆਧੁਨਿਕ ਤਕਨੀਕ ਨਾਲ ਲੈਸ ਸ਼ਹੀਦ ਸਮਾਰਕ ਹੋਵੇਗਾ। ਸ਼ਹੀਦ ਸਮਾਰਕ ਨੂੰ ਸਥਾਪਿਤ ਕਰਨ ਦੇ ਸਬੰਧ ਵਿਚ ਇਤਿਹਾਸ ਦੀ ਪੁਖਤਾ ਵਸਤੂਆਂ ਤੇ ਮਹਾਣੀਆਂ ਨੂੰ ਦਿਖਾਉਣ ਤਹਿਤ 1857 ਨਾਲ ਸਬੰਧਿਤ ਇਤਿਹਾਸਕਾਰਾਂ ਦੀ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਿਸ ਵਿਚ ਊਹ ਆਪਣੇ-ਆਪਣੇ ਅਧਿਐਨ ਅਨੁਸਾਰ ਜੋ ਸੁਝਾਅ ਦੇ ਰਹੇ ਹਨ, ਉਨ੍ਹਾਂ ਨੂੰ ਸਮਾਰਕ ਵਿਚ ਵੱਖ-ਵੱਖ ਕਲਾਕ੍ਰਿਤੀਆਂ, ਆਰਟ, ਲਾਇਟ ਐਂਡ ਸਾਊਂਡ ਆਦਿ ਰਾਹੀਂ ਸੈਨਾਨੀਆਂ ਦੇ ਗਿਆਨ ਲਈ ਦਰਸ਼ਾਉਣ ਤਹਿਤ ਸ਼ਾਮਿਲ ਕੀਤਾ ਜਾ ਰਿਹਾ ਹੈ।
ਦੇਸ਼ ਦੇ ਮੰਨੇ-ਪ੍ਰਮੰਨੇ ਸਕ੍ਰਿਪਟ ਰਾਈਟਰ ਅਤੁਲ ਤਿਵਾਰੀ ਲਿਖ ਰਹੇ ਸਮਾਰਕ ਦੀ ਸਕ੍ਰਿਪਟ
ਮੀਟਿੱਗ ਦੌਰਾਨ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਦੇ ਸਬੰਧ ਵਿਚ ਇਕ ਪਾਵਰਪੁਆਇੰਟ ਪੇਸ਼ਗੀ ਵੀ ਦਿਖਾਈ ਗਈ ਜਿਸ ਵਿਚ ਦਸਿਆ ਗਿਆ ਕਿ ਇਸ ਸ਼ਹੀਦ ਸਮਾਰਕ ਨੂੰ ਬਿਹਤਰੀਨ ਬਨਾਉਣ ਲਈ ਦੇਸ਼ ਦੇ ਮੰਨੇ-ਪ੍ਰਮੰਨੇ ਸਕ੍ਰਿਪਟ ਰਾਈਟਰ ਅਤੁਲ ਤਿਵਾਰੀ ਵੱਲੋਂ 1857 ਦੌਰਾਨ ਹੋਈ ਵੱਖ-ਵੱਖ ਘਟਨਾਵਾਂ ਦੀ ਇੰਟਰੋਡਕਟਰੀ ਫਿਲਮ ਤਹਿਤ ਸਕ੍ਰਿਪਟ ਤੇ ਸਮਾਰਕ ਦੀ ਕਾਸਟਿੰਗ ਨੂੰ ਲਿਖਿਆ ਜਾ ਰਿਹਾ ਹੈ ਜਿਸ ਵਿਚ ਮੌਜੂਦਾ ਹਰਿਆਣਾ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਮੋਹਰੀ ਲੋਕਾਂ ਵੱਲੋਂ ਬੋਲਿਆ ਤੇ ਦਰਸ਼ਾਇਆ ਜਾਵੇਗਾ।
1857 ਦੀ ਘਟਨਾਵਾਂ ਦਾ ਜੀਵੰਤ ਚਿਤਰਣ ਵਰਚੂਅਲ ਢੰਗ ਨਾਲ ਹੋਵੇਗਾ
ਮੀਟਿੰਗ ਵਿਚ ਮੰਤਰੀ ਨੂੰ ਜਾਣੁੰ ਕਰਾਇਆ ਗਿਆ ਕਿ ਇਹ ਸਮਾਰਕ ਆਪਣੇ ਆਪ ਵਿਚ ਅਨਮੋਲ ਹੋਵੇਗਾ ਅਤੇ ਹਰਿਆਣਾ ਦੇ ਇਤਿਹਾਸ ਤੇ ਅੰਗ੍ਰੇਜਾਂ ਦੇ ਆਗਮਨ ਦੇ ਸਬੰਧ ਵਿਚ ਇਕ ਕੈਪਸੂਲ ਤਿਆਰ ਕੀਤਾ ਜਾਵੇਗਾ ਜਿਸ ਵਿਚ 1857 ਤੋਂ ਪਹਿਲਾਂ ਅਤੇ ਉਸ ਦੌਰਾਨ ਹੋਈ ਘਟਨਾਵਾਂ ਦਾ ਜੀਵੰਤ ਚਿਤਰਣ ਵਰਚੂਅਲੀ ਢੰਗ ਨਾਲ ਹੋਵੇਗਾ। ਇਸ ਚਿਤਰਣ ਨਾਲ 1857 ਦੀ ਕ੍ਰਾਂਤੀ ਮੇਰਠ ਤੋਂ ਪਹਿਲਾਂ ਅੰਬਾਲਾ ਵਿਚ ਕਦੋਂ ਅਤੇ ਕਿਵੇਂ ਸ਼ੁਰੂ ਹੋਈ ਅਤੇ ਇਸ ਕ੍ਰਾਂਤੀ ਦੀ ਯੋਜਨਾ ਦੇ ਬਾਰੇ ਵਿਚ ਸੈਨਾਨੀਆਂ ਨੂੰ ਜਾਣੂੰ ਕਰਾਇਆ ਜਾਵੇਗਾ। ਇਸ ਸਬੰਧ ਵਿਚ 1857 ਦੌਰਾਨ ਵੱਖ-ਵੱਖ ਦਸਤਾਵੇਜਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।
ਹਰਿਆਣਾ ਦੇ ਲੋਕ ਬਹਾਦੁਰ 1857 ਦੌਰਾਨ ਆਪਣੀ ਔਜਾਰਾਂ ਨੂੰ ਹੀ ਹਥਿਆਰ ਬਣਾਇਆ – ਵਿਜ
ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਲੋਕ ਬਹਾਦੁਰ ਹਨ ਅਤੇ 1857 ਦੌਰਾਨ ਹਰਿਆਣਾ ਦੇ ਲੋਕਾਂ ਨੇ ਆਪਣੇ ਔਜਾਰਾਂ ਨੂੰ ਹੀ ਹਥਿਆਰ ਬਣਾ ਕੇ ਅੰਗ੍ਰੇਜਾਂ ਨਾਲ ਲੋਹਾ ਲਿਆ ਸੀ। ਉਨ੍ਹਾਂ ਨੇ ਦਸਿਆ ਕਿ 1857 ਦੌਰਾਨ ਅੰਗ੍ਰੇਜਾਂ ਨੇ ਹਰਿਆਣਾ ਦੇ ਇੰਨ੍ਹਾਂ ਲੋਕਾਂ ਨੂੰ ਕਾਲੀ ਪਲਟਣ ਕਿਹਾ ਸੀ ਮਤਲਬ ਹਰਿਆਣਾ ਦੇ ਲੋਕ ਇਸ ਕ੍ਰਾਂਤੀ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦੇਣ ਦੇ ਲਈ ਯੋਜਨਾ ਬਣਾਈ ਹੋਈ ਸੀ। ਇਸ ਸਬੰਧ ਵਿਚ ਵੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਸ ਸਮੇਂ ਦੇ ਲੋਕਾਂ ਦੀ ਹਿੰਮਤ ਅਤੇ ਜਜਬੇ ਨੂੰ ਜੀਵੰਤ ਢੰਗ ਨਾਲ ਸਮਾਰਕ ਵਿਚ ਦਰਸ਼ਾਇਆ ਜਾਣਾ ਚਾਹੀਦਾ ਹੈ ਤਾਂ ਜੋ ਸੈਨਾਨੀਆਂ ਨੂੰ ਆਪਣੀ ਸੁਤੰਤਰਤਾ ਸੈਨਾਨੀਆਂ ਦੇ ਬਲਿਦਾਨ ਦੇ ਬਾਰੇ ਵਿਚ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ।ਮੀਟਿੰਗ ਵਿਚ ਦਸਿਆ ਗਿਆ ਕਿ 1857 ਦੀ ਕ੍ਰਾਂਤੀ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਜਿੱਥੇ ਕ੍ਰਾਂਤੀ ਦਾ ਬਿਗੁਲ ਵਜਾਇਆ ਗਿਆ ਸੀ ਉਨ੍ਹਾਂ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਜਾਵੇਗੀ।
ਓਪਨ ਏਅਰ ਥਇਏਟਰ ਵੀ ਬਣਾਇਆ ਜਾਵੇਗਾ।
ਮੀਟਿੰਗ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਮਾਰਕ ਵਿਚ ਓਪਨ ਏਅਰ ਥਇਏਟਰ ਵੀ ਬਣਾਇਆ ਜਾ ਰਿਹਾ ਹੈ ਜਿਸ ਵਿਚ ਹਰਿਆਣਾ ਸਰਕਾਰ ਦੀ ਉਪਲਬਧੀਆਂ ਦਿਖਾਈ ਜਾਣਗੀਆਂ ਅਤੇ ਲਾਇਟ ਐਂਡ ਸਾਊਂਡ ਸ਼ੌ ਦਾ ਵੀ ਪ੍ਰਾਵਧਾਨ ਹੋਵੇਗਾ।ਮੀਟਿੰਗ ਵਿਚ ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਡਾ. ਕੁਲਦੀਪ ਸੈਨੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਕਲਾ ਜਗਤ ਨਾਲ ਜੁੜੀ ਹਸਤੀਆਂ ਵੀ ਮੌਜੂਦ ਸਨ।
Share the post "ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ ਜਲਦੀ ਬਣ ਕੇ ਹੋਵੇਗਾ ਤਿਆਰ – ਗ੍ਰਹਿ ਮੰਤਰੀ"