ਆਮਦਨ ਕਰ ਵਿਭਾਗ ਦੀ ਟੀਮ ਵਲੋਂ ਅਕਾਲੀ ਵਿਧਾਇਕ ਦੇ ਘਰ ਛਾਪਾ

0
13

ਸੁਖਜਿੰਦਰ ਮਾਨ
ਲੁਧਿਆਣਾ, 16 ਨਵੰਬਰ: ਦੋ ਸਾਲ ਪਹਿਲਾਂ ਦਾਖ਼ਾ ’ਚ ਹੋਈ ਉਪ ਚੋਣ ਵਿਚ ਤਤਕਾਲੀ ਮੁੱਖ ਮੰਤਰੀ ਦੇ ਓ.ਐਸ.ਡੀ ਸੰਦੀਪ ਸੰਧੂ ਨੂੰ ਹਰਾ ਕੇ ਵਿਧਾਨ ਸਭਾ ਵਿਚ ਪੁੱਜਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਰਿਾਇਸ਼ ਤੇ ਦਫ਼ਤਰਾਂ ਉਪਰ ਅੱਜ ਆਮਦਨ ਕਰ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ। ਕਰੀਬ ਸਵੇਰੇ ਸੱਤ ਵਜੇਂ ਸੀਆਰਪੀਐਫ਼ ਦੀ ਮੱਦਦ ਨਾਲ ਇਸ ਟੀਮ ਨੇ ਵਿਧਾਇਕ ਦੇ ਮੁੱਲਾਂਪੁਰ ਦਾਖਾ ਸਥਿਤ ਦਫਤਰ, ਪਿੰਡ ਇਆਲੀ ‘ਚ ਰਿਹਾਇਸ਼ ਅਤੇ ਲੁਧਿਆਣਾ ਵਿਖੇ ਦਫਤਰ ਵਿੱਚ ਲਗਾਤਾਰ ਕਈ ਘੰਟੇ ਫ਼ਰੋਲਾ-ਫ਼ਰੋਲੀ ਕੀਤੀ। ਇਸ ਦੌਰਾਨ ਨਾ ਤਾ ਕਿਸੇ ਨੂੰ ਘਰੋਂ ਬਾਹਰ ਜਾਣ ਦਿੱਤਾ ਗਿਆ ਤੇ ਨਾ ਹੀ ਅੰਦਰੋ ਬਾਹਰ ਆਉਣ ਦਿੱਤਾ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਵਿਧਾਇਕ ਇਆਲੀ ਵਲੋਂ ਕਿਸਾਨ ਸੰਘਰਸ਼ ਵਿਚ ਕਿਸਾਨਾਂ ਦੀ ਮੱਦਦ ਕਰਨ ਬਦਲੇ ਉਸ ਉਪਰ ਇਹ ਛਾਪੇਮਾਰੀ ਕੀਤੀਗ ਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੋਂ ਇਲਾਵਾ ਲੁਧਿਆਣਾ ਨਾਲ ਸਬੰਧਤ ਕੁੱਝ ਬਿਲਡਰਾਂ ਅਤੇ ਕਲੋਨਾਈਜਰਾਂ ਉਪਰਵੀ ਛਾਪੇਮਾਰੀ ਕੀਤੀ ਜਾ ਗਈ ਹੈ। ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ। ਅਧਿਕਾਰੀਆਂ ਨੇ ਇਸ ਛਾਪੇਮਾਰੀ ਬਾਰੇ ਕੁੱਝ ਵੀ ਦਸਣ ਤੋਂ ਇੰਨਕਾਰ ਕਰ ਦਿੱਤਾ।

LEAVE A REPLY

Please enter your comment!
Please enter your name here