ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ : ਸਟੇਟ ਬੈਂਕ ਆਫ ਇੰਡੀਆ ਵੱਲੋਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਅਤੇ ਪ੍ਰੇਰਣਾ ਸਦਕਾ ਬਠਿੰਡਾ ਰੇਂਜ ਦੇ ਡੀ.ਜੀ.ਐਮ ਸ਼ੈਲੇਸ਼ ਗੁਪਤਾ ਦੀ ਅਗਵਾਈ ਵਿੱਚ ਨਥਾਣਾ ਸਥਿਤ ਅਨਾਥ ਆਸ਼ਰਮ ਦੇ ਸੰਚਾਲਕਾਂ ਨੂੰ ਲਾਇਬ੍ਰੇਰੀ ਭੇਂਟ ਕੀਤੀ ਗਈ। ਇਸ ਲਾਇਬ੍ਰੇਰੀ ਵਿੱਚ ਕਿਤਾਬਾਂ, 24 ਕੁਰਸੀਆਂ, ਤਿੰਨ ਅਲਮਾਰੀਆਂ, ਦੋ ਏ.ਸੀ., ਮੇਜ਼, ਫੁੱਟਬਾਲ, ਬਾਸਕਟਬਾਲ, ਰਾਕੇਟ, ਸਲਾਈਡਾਂ, ਬੱਚਿਆਂ ਦੇ ਖੇਡਣ ਲਈ ਕੈਰਮ ਬੋਰਡ ਅਤੇ ਹੋਰ ਖੇਡਾਂ ਦਾ ਸਮਾਨ ਵੀ ਆਸ਼ਰਮ ਨੂੰ ਭੇਟ ਕੀਤਾ ਗਿਆ।
..’ਤੇ ਜਦ ਮਨਪ੍ਰੀਤ ਬਾਦਲ ਨੂੰ ਫ਼ੜਣ ਗਈ ਵਿਜੀਲੈਂਸ ਟੀਮ ਨਾਲ ‘ਕਲੋਲ’ ਹੋ ਗਈ!
ਇਸ ਮੌਕੇ ਡੀ.ਜੀ.ਐਮ ਸ਼ੈਲੇਸ਼ ਗੁਪਤਾ ਨੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਸਹੀ ਲੋੜਵੰਦ ਲੋਕਾਂ ਦੀ ਸਹੀ ਥਾਂ ’ਤੇ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਚਲਾਈ ਜਾ ਰਹੀ ਸੀ.ਐਸ.ਆਰ.(ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ) ਸਕੀਮ ਤਹਿਤ ਉਪਰੋਕਤ ਸਮਾਨ ਅਨਾਥ ਆਸ਼ਰਮ ਨੂੰ ਦਿੱਤਾ ਗਿਆ ਹੈ ਤਾਂ ਜੋ ਅਨਾਥ ਆਸ਼ਰਮ ਵਿੱਚ ਰਹਿ ਰਹੇ ਬੱਚੇ ਪੜ੍ਹਾਈ ਦੇ ਨਾਲ-ਨਾਲ ਚੰਗੀਆਂ ਖੇਡਾਂ ਖੇਡ ਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਬਣ ਸਕਣ।
ਕੋਰਟ ਦਾ ਫੈਸਲਾਂ, ਸੁਖਪਾਲ ਖਹਿਰਾ ਦੋ ਦਿਨਾਂ ਪੁਲਿਸ ਰਿਮਾਂਡ ‘ਤੇ
ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ। ਪ੍ਰੋਗਰਾਮ ਦੇ ਅਖ਼ੀਰ ਚ ਹਾਜ਼ਰੀਨ ਦਾ ਨਥਾਨਾ ਦੇ ਸ਼ਾਖਾ ਪ੍ਰਬੰਧਕ ਪੁਰਸ਼ੋਤਮ ਦਾਸ ਨੇ ਧੰਨਵਾਦ ਕੀਤਾ। ਇਸ ਮੌਕੇ ਅਨਾਥ ਬੱਚਿਆਂ ਦੀ ਮੱਦਦ ਲਈ ਆਸ਼ਰਮ ਦੇ ਚੇਅਰਮੈਨ ਸੁਖਮੰਦਰ ਸਿੰਘ, ਜਨਰਲ ਸਕੱਤਰ ਕੁਲਦੀਪ ਸਿੰਘ, ਜਰਨੈਲ ਸਿੰਘ, ਕੁਲਬੀਰ ਸਿੰਘ ਅਤੇ ਹਰਦੀਪ ਕੌਰ, ਚੀਫ਼ ਮੈਨੇਜਰ ਮਨਜੀਤ ਸਿੰਘ, ਡੀ.ਜੀ.ਐਸ.(ਐਸ.ਬੀ.ਆਈ.ਓ.ਏ.) ਪਾਲ ਕੁਮਾਰ, ਦਯਾਰਾਮ ਸਹਾਰਨ ਆਦਿ ਹਾਜ਼ਰ ਸਨ।
Share the post "ਐਸ.ਬੀ.ਆਈ ਨੇ ਨਥਾਣਾ ਅਨਾਥ ਆਸ਼ਰਮ ਨੂੰ ਦਿੱਤੀ ਲਾਇਬ੍ਰੇਰੀ, ਫਰਨੀਚਰ ਦੇ ਨਾਲ-ਨਾਲ ਖੇਡਾਂ ਦਾ ਸਮਾਨ ਵੀ ਕਰਵਾਇਆ ਮੁਹੱਈਆ"