ਲੰਘੀ 24 ਜੁਲਾਈ ਨੂੰ ਵਿਜੀਲੈਂਸ ਬਠਿੰਡਾ ਦੇ ਦਫ਼ਤਰ ’ਚ ਪੇਸ਼ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਫ਼ਾਈਲ ਫ਼ੋਟੋ
ਮਨਪ੍ਰੀਤ ਦਾ ਭੁਲੇਖਾ ਪੈਣ ’ਤੇ ਵਿਜੀਲੈਂਸ ਨੇ ਪੁਲਿਸ ਦੀ ਸਹਾਇਤਾ ਨਾਲ ਨਾਕਾਬੰਦੀ ਕਰਕੇ ਕਿਸੇ ਹੋਰ ਨੂੰ ਘੇਰਿਆਂ
ਸੁਖਜਿੰਦਰ ਮਾਨ
ਬਠਿੰਡਾ, 27 ਸਤੰਬਰ : ਪੰਜਾਬ ਪੁਲਿਸ ਵਲੋਂ ਅਕਸਰ ਹੀ ਲੋਕਾਂ ਨਾਲ ‘ਕਲੋਲਾਂ’ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਪ੍ਰੰਤੂ ਜੇਕਰ ਖ਼ੁਦ ਪੁਲਿਸ ਤੇ ਖ਼ਾਸਕਰ ਵਿਜੀਲੈਂਸ ਨਾਲ ਕਲੋਲ ਹੋ ਜਾਵੇ ਤਾਂ ਇਹ ਵਾਕਿਆ ਹੀ ਚਰਚਾ ਦਾ ਵਿਸ਼ਾ ਬਣਦੀ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਵਿਜੀਲੈਂਸ ਬਿਉਰੋ ਦੀ ਇੱਕ ਟੀਮ ਨਾਲ ਬੀਤੇ ਕੱਲ ਵਾਪਰਨ ਦੀ ਜਾਣਕਾਰੀ ਮਿਲੀ ਹੈ। ਬਠਿੰਡਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਇੱਕ ਪਲਾਟ ਖ਼ਰੀਦਣ ਦੇ ਮਾਮਲੇ ਵਿਚ ਵਿਜੀਲੈਂਸ ਬਿਉਰੋ ਦੀ ਟੀਮ ਵਲੋਂ ਭਾਜਪਾ ਆਗੂ ਤੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹਿਤ ਅੱਧੀ ਦਰਜ਼ਨ ਵਿਅਕਤੀਆਂ ਵਿਰੁਧ ਲੰਘੀ 24 ਸਤੰਬਰ ਨੂੰ ਇੱਕ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਇਸ ਮੁਕੱਦਮੇ ਵਿਚ ਜਿੱਥੇ ਤਿੰਨ ਵਿਅਕਤੀਆਂ ਨੂੰ ਪਰਚਾ ਦਰਜ਼ ਹੋਣ ਦੇ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ, ਉਥੇ ਮਨਪ੍ਰੀਤ ਬਾਦਲ ਨੂੰ ਲੱਭਣ ਲਈ ਜਿੱਥੇ ਵਿਜੀਲੈਂਸ ਦੀਆਂ ਟੀਮਾਂ ਦਿਨ ਰਾਤ ਇੱਕ ਕਰ ਰਹੀਆਂ ਹਨ, ਉਥੇ ਇਸ ਮਾਮਲੇ ਵਿਚ ਪੰਜਾਬ ਪੁਲਿਸ ਸਹਿਤ ਹੋਰਨਾਂ ਏਜੰਸੀਆਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਮਨਪ੍ਰੀਤ ਬਾਦਲ ਨੂੰ ‘ਖੋਜਣ’ ਵਿਚ ਜੁਟੀਆਂ ਟੀਮਾਂ ਨਾਲ ਬੁੱਧਵਾਰ ਨੂੰ ਇੱਕ ਹਾਸੋ-ਹੀਣੀ ਘਟਨਾ ਵਾਪਰ ਗਈ। punjabikhabarsaar.com ਦੇ ਇਸ ਪੱਤਰਕਾਰ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਕੱਲ ਸਵੇਰ ਸਮਂੇ ਵਿਜੀਲੈਸ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਸਾਬਕਾ ਖ਼ਜਾਨਾ ਮੰਤਰੀ ਗਿੱਦੜਵਹਾ ਦੀ ਤਰਫ਼ੋਂ ਬਠਿੰਡਾ ਨੂੰ ਆ ਰਿਹਾ।
ਇੰਨੀਂ ਸੂਚਨਾ ਮਿਲਣ ਦੀ ਦੇਰ ਸੀ ਕਿ ਵਿਜੀਲੈਂਸ ਦੀਆਂ ਟੀਮਾਂ ਨੇ ਦਿੱਤੀ ਗਈ ‘ਲੁਕੇਸ਼ਨ’ ਵੱਲ ਗੱਡੀਆਂ ਭਜਾ ਦਿੱਤੀਆਂ ਗਈਆਂ ਤੇ ਨਾਲ ਹੀ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ। ਇਸ ਦੌਰਾਨ ਗਿੱਦੜਵਹਾ ਦੇ ਭਾਰੂ ਚੌਕ ’ਤੇ ਜਦ ਦੱਸੀ ਹੋਈ ਇਨੋਵਾ ਗੱਡੀ ਪੁੱਜੀ ਤਾਂ ਉਸਨੂੰ ਰੋਕਿਆ ਗਿਆ ਤਾਂ ਸਿਵਲ ਵਰਦੀ ਵਿਚ ਪੁਲਿਸ ਟੀਮਾਂ ਦੀ ‘ਅੰਦਰੋ-ਅੰਦਰੀ’ ਹਾਸੀ ਨਾ ਰੁਕ ਸਕੀ, ਕਿਉਕਿ ਗੱਡੀ ਵਿਚ ਮਨਪ੍ਰੀਤ ਸਿੰਘ ਬਾਦਲ ਨਹੀਂ, ਬਲਕਿ ਉਨ੍ਹਾਂ ਦੀ ਸ਼ਕਲ ਤੇ ਕੱਦਕਾਠੀ ਵਰਗਾ ਕੋਈ ਹੋਰ ਵਿਅਕਤੀ ਬੈਠਾ ਹੋਇਆ ਸੀ। ਟੀਮਾਂ ਨੇ ਇਹ ਸੂਚਨਾ ਅਪਣੇੇ ਊੁਚ ਅਧਿਕਾਰੀਆਂ ਨੂੰ ਦਿੱਤੀ, ਪ੍ਰੰਤੂ ਸੋਰਸ ਵਲੋਂ ਮੁਹੱਈਆਂ ਜਾਣਕਾਰੀ ਨੂੰ ਪੁਖ਼ਤਾ ਕਰਨ ਲਈ ਮੁੜ ਉਸ ‘ਵੈਰੀਫ਼ਾਈ’ ਕਰਨ ਲਈ ਕਿਹਾ ਗਿਆ। ਜਿਸਤਂੋ ਬਾਅਦ ਇੱਕ ਰੇਲਵੇ ਲਾਈਨ ਦੇ ਨਜਦੀਕ ਮੁੜ ਇਸ ਇਨੋਵਾ ਕਾਰ ਨੂੰ ਰੋਕਿਆ ਗਿਆ ਅਤੇ ਜਦ ਟੀਮ ਨੂੰ ਪੂਰੀ ਤਸੱਲੀ ਹੋ ਗਈ ਕਿ ਗੱਡੀ ਵਿਚ ਬੈਠਾ ਵਿਅਕਤੀ ਮਨਪ੍ਰੀਤ ਬਾਦਲ ਨਹੀਂ ਤਾਂ ਇਸਦੀ ਰੀਪੋਰਟ ‘ਉਪਰ’ ਦਿੱਤੀ ਗਈ।
ਥਾਣੇਦਾਰ ਦੀ ਕਾਰ ਲੈ ਕੇ ਫ਼ਰਾਰ ਹੋਣ ਵਾਲਾ ‘ਲੁਟੇਰਾ’ ਹਰਿਆਣਾ ਵਿਚੋਂ ਕਾਬੂ
ਵਿਜੀਲੈਂਸ ਬਿਉਰੋ ਦੇ ਇੱਕ ਜਾਣਕਾਰ ਨੇ ਦੱਬੀ ਜੁਬਾਨ ਵਿਚ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਾਰ ਵਿਚ ਸਵਾਰ ਵਿਅਕਤੀ ਬਿਲਕੁਲ ਹੀ ਸਾਬਕਾ ਖ਼ਜਾਨਾ ਮੰਤਰੀ ਦੀ ਤਰ੍ਹਾਂ ਦਿਖ਼ਾਈ ਦਿੰਦਾ ਸੀ। ਜਦ ਇਸ ਪੱਤਰਕਾਰ ਨੇ ਇਸ ਘਟਨਾ ਦੀ ਸੂਚਨਾ ਨੂੰ ਹੋਰ ਪੁਖਤਾ ਕਰਨ ਲਈ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਘਟਨਾ ਸੱਚੀ ਸੀ ਤੇ ਇਸ ਕਾਰ ਵਿਚ ਸਵਾਰ ਜੋ ਵਿਅਕਤੀ ਸੀ, ਉਹ ਗਿੱਦੜਵਹਾ ਹਲਕੇ ਨਾਲ ਸਬੰਧਤ ਇੱਕ ਪਿੰਡ ਦਾ ਸਰਪੰਚ ਸੀ, ਜਿਸਦੀ ਕੱਦਕਾਠੀ ਤੇ ਮੁਹਾਂਦਰਾ ਮਨਪ੍ਰੀਤ ਸਿੰਘ ਬਾਦਲ ਨਾਲ ਮੇਲ ਖਾਂਦਾ ਹੈ। ਇਸਤੋਂ ਇਲਾਵਾ ਪੱਗ ਬੰਨਣ ਤੇ ਦਾੜੀ ਦਾ ਸਟਾਈਲ ਵੀ ਲਗਭਗ ਮੇਲ ਖ਼ਾਂਦਾ ਹੈ, ਜਿਸਦੇ ਚੱਲਦੇ ਪਿੱਛੇ ਤੋਂ ਦੇਖ ਕੇ ਕੋਈ ਵੀ ਵਿਅਕਤੀ ਇਹ ਭੁਲੇਖਾ ਖਾ ਸਕਦਾ ਹੈ। ਬਹਰਹਾਲ ਇਸ ਘਟਨਾ ਦੀ ਆਸਪਾਸ ਕਾਫ਼ੀ ਚਰਚਾ ਬਣੀ ਹੋਈ ਹੈ।
ਬਠਿੰਡਾ ਸ਼ਹਿਰ ਦੇ ਕੁੱਝ ‘ਘਰਾਂ’ ਉਪਰ ਵਿਜੀਲੈਂਸ ਦੀ ਵਿਸੇਸ ਅੱਖ਼
ਬਠਿੰਡਾ: ਉਧਰ ਵਿਜੀਲੈਂਸ ਵਲੋਂ ਬੇਸ਼ੱਕ ਮਨਪ੍ਰੀਤ ਸਿੰਘ ਬਾਦਲ ਦੀ ਖੋਜ ਲਈ ਰਾਜਸਥਾਨ, ਹਰਿਆਣਾ, ਦਿੱਲੀ ਸਹਿਤ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਚੁੱਪ ਚਪੀਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰੰਤੂ ਇਹ ਵੀ ਸੂਚਨਾ ਮਿਲੀ ਹੈ ਕਿ ਵਿਜੀਲੈਂਸ ਨੂੰ ਮਨਪ੍ਰੀਤ ਦੇ ਬਠਿੰਡਾ ਸ਼ਹਿਰ ਵਿਚ ਵੀ ਹੋਣ ਦਾ ‘ਸ਼ੱਕ’ ਪਾਇਆ ਜਾ ਰਿਹਾ ਹੈ, ਜਿਸਦੇ ਚੱਲਦੇ ਸਿਵਲ ਲਾਈਨਜ਼, ਮਾਡਲ ਟਾਊਨ ਅਤੇ ਅਜੀਤ ਰੋਡ ਇਲਾਕੇ ਵਿਚ ਪੈਂਦੇ ਕੁੱਝ ‘ਘਰਾਂ’ ਉਪਰ ਵਿਸੇਸ ਨਿਗ੍ਹਾਂ ਰੱਖੀ ਜਾ ਰਹੀ ਹੈ। ਇਸਤੋਂ ਇਲਾਵਾ ਬੀਡੀਏ ਦੇ ਤਤਕਾਲੀ ਪ੍ਰਸਾਸਕ ਬਿਕਰਮਜੀਤ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆਂ ਦੀ ਪੈੜ੍ਹ ਨੱੱਪਣ ਲਈ ਵਿਜੀਲੈਂਸ ਪੂਰੀ ਤਰ੍ਹਾਂ ਗਤੀਸ਼ੀਲ ਹੋ ਗਈ ਹੈ। ਦੋਨੋਂ ਆਪੋ-ਅਪਣੇ ਦਫ਼ਤਰਾਂ ਵਿਚੋਂ ਪਰਚਾ ਦਰਜ਼ ਹੋਣ ਤੋਂ ਬਾਅਦ ਗਾਇਬ ਦੱਸੇ ਜਾ ਰਹੇ ਹਨ।