ਬਠਿੰਡਾ ਸ਼ਹਿਰ ’ਚ ਗਤੀਵਿਧੀਆਂ ਵਧਾਈਆਂ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਖੇਤੀ ਅੰਦੋਲਨ ਖ਼ਤਮ ਹੁੰਦੇ ਹੀ ਭਾਜਪਾ ਨੇ ਵੀ ਅਪਣੀਆਂ ਸਰਗਮੀਆਂ ਤੇਜ ਕਰ ਦਿੱਤੀਆਂ ਹਨ। ਪਾਰਟੀ ਆਗੂਆਂ ਵਲੋਂ ਮੰਡਲ ਅਤੇ ਵਾਰਡ ਪੱਧਰ ‘ਤੇ ਮੀਟਿੰਗਾਂ ਕਰਕੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਅੱਜ ਬਠਿੰਡਾ ਵਿਧਾਨ ਸਭਾ ਦੇ ਇੰਚਾਰਜ ਰਾਕੇਸ ਜੈਨ ਨੇ ਵਰਕਰਾਂ ਨਾਲ ਗੱਲਬਾਤ ਕਰਕੇ ਵਾਰਡ ਅਤੇ ਬੂਥ ਪੱਧਰ ‘ਤੇ ਯੋਜਨਾਵਾਂ ਉਲੀਕੀਆਂ। ਜਿਲ੍ਹਾ ਜਨਰਲ ਸਕੱਤਰ ਉਮੇਸ ਸਰਮਾ ਨੇ ਦੱਸਿਆ ਕਿ ਸੂਬਾ ਹਾਈ ਕਮਾਂਡ ਦੀਆਂ ਹਦਾਇਤਾਂ ‘ਤੇ ਬੀ.ਜੇ.ਪੀ. ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦੀ ਅਗਵਾਈ ਵਿੱਚ ਵਰਕਰਾਂ ਦੀ ਬਦੌਲਤ ਚੋਣ ਵਿੱਚ ਅਹਿਮ ਭੂਮਿਕਾ ਨਿਭਾਏਗੀ।ਵਿਧਾਨ ਸਭਾ ਇੰਚਾਰਜ ਰਾਕੇਸ ਜੈਨ ਨੇ ਕਿਹਾ ਕਿ ਬਠਿੰਡਾ ਵਿਧਾਨ ਸਭਾ ਤੋਂ ਭਾਜਪਾ ਜਿਸ ਨੂੰ ਵੀ ਉਮੀਦਵਾਰ ਐਲਾਨੇਗੀ ਪਾਰਟੀ ਹਾਈਕਮਾਂਡ ਉਸ ਦੀ ਜਿੱਤ ਯਕੀਨੀ ਬਣਾਏਗੀ। ਉਮੇਸ ਸਰਮਾ ਨੇ ਦੱਸਿਆ ਕਿ ਹਰ 5 ਬੂਥਾਂ ‘ਤੇ ਮੰਡਲਾਂ ਦੇ ਬੂਥ ਇੰਚਾਰਜ ਅਤੇ ਇੱਕ ਸਕਤੀ ਕੇਂਦਰ ਮੁਖੀ ਦੀ ਨਿਯੁਕਤੀ ਕੀਤੀ ਗਈ ਹੈ। ਇਸ ਮੌਕੇ ਰਾਜੇਸ ਨੋਨੀ, ਕੰਚਨ ਜਿੰਦਲ, ਰਾਕੇਸ ਮੁਰਾਰੀ, ਜਤਿੰਦਰ ਅਰੋੜਾ, ਰਾਜੀਵ ਰੰਜੂ, ਰਾਜੇਸ ਬਾਂਸਲ, ਮੰਜੂ ਰਾਣੀ, ਮਨੋਜ ਜੈਨ, ਰਾਜੀਵ ਸਰਮਾ, ਸੁਖਬੀਰ ਚੌਧਰੀ, ਪਰਵੀਨ ਸਰਮਾ, ਮੋਹਨ ਵਰਮਾ, ਦੀਪਕ ਕਲੋਈ ਆਦਿ ਹਾਜਰ ਸਨ।