ਏਸ਼ੀਆ ਕੱਪ ਤੀਰਅੰਦਾਜ਼ੀ ਵਿੱਚ ਰਚਿਆ ਇਤਿਹਾਸ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਚਾਇਨਾ ਤੈਪਈ ਵਿੱਚ ਸਮਾਪਤ ਹੋਈ ਏਸ਼ੀਆ ਕੱਪ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਾਹੁਲ ਨੇ ਦੋ ਸੋਨ ਤਗਮਿਆਂ ਤੇ ਨਿਸ਼ਾਨਾ ਲਾ ਕੇ ਇਤਿਹਾਸ ਰਚਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਦੀ ਇਸ ਵੱਡੀ ਪ੍ਰਾਪਤੀ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਰਾਹੁਲ ਦੇ ਭਾਰਤ ਪਰਤਣ ਤੇ ਉਸਨੂੰ ਵਰਸਿਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਦੋਹਰਾਇਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਕਿਹਾ ਕਿ ਇਹ ਸਭ ਵਰਸਿਟੀ ਦੇ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਹੁਲ ਨੇ ਰਿਜ਼ਰਵ ਟੀਮ ਇਵੈਂਟ ਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ ਹਨ। ਟੀਮ ਇਵੈਂਟ ਵਿੱਚ ਉਸਦੇ ਨਾਲ ਪਾਰਥ ਤੇ ਰਾਜਪਾਲ ਸਨ। ਰਾਹੁਲ ਨੇ ਚੈਂਪੀਅਨਸ਼ਿਪ ਵਿੱਚ ਸਾਉਦੀ ਅਰਬ, ਬਾਂਗਲਾਦੇਸ਼, ਕਜਾਕਿਸਤਾਨ ਤੇ ਆਸਟ੍ਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਦੇ ਖਿਡਾਰੀਆਂ ਨੂੰ ਸ਼ਿਕਸਤ ਦੇ ਕੇ ਇਹ ਪ੍ਰਾਪਤੀ ਕੀਤੀ ਹੈ। ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਦੁਨੀਆਂ ਦੇ 15 ਦੇਸ਼ਾਂ ਦੇ 150 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਦੇ ਫਾਇਨਲ ਮੁਕਾਬਲੇ ਵਿੱਚ ਰਾਹੁਲ ਨੇ ਵਿਅਕਤੀਗਤ ਮੁਕਾਬਲੇ ਵਿੱਚ ਸਾਉਦੀ ਅਰਬ ਦੇ ਖਿਡਾਰੀ ਨੂੰ 6-2 ਦੇ ਫਰਕ ਨਾਲ ਅਤੇ ਟੀਮ ਈਵੈਂਟ ਵਿੱਚ ਸਉਦੀ ਅਰਬ ਦੀ ਟੀਮ ਨੂੰ 5-3 ਦੇ ਫਰਕ ਨਾਲ ਹਰਾਇਆ।
Share the post "ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਰਾਹੁਲ ਨੇ ਤੈਪਈ ਏਸ਼ੀਆ ਕੱਪ ’ਚ ਫੁੰਡੇ ਦੋ ਸੋਨ ਤਗਮੇ"