Faridkot News: ਸਕੂਲ ਅੱਗੇ ਨੌਜਵਾਨਾਂ ਦੀ ਗੁੰਡਾਗਰਦੀ; ਪੁਲਿਸ ਦਾ ਮੋਟਰਸਾਈਕਲ ਵੀ ਦਰੜਿਆ, ਦੇਖੋ ਵੀਡੀਓ

0
14
168 Views

ਫ਼ਰੀਦਕੋਟ, 24 ਨਵੰਬਰ: Faridkot News:ਸਥਾਨਕ ਸ਼ਹਿਰ ਦੇ ਇੱਕ ਨਾਮੀ ਸਰਕਾਰੀ ਸਕੂਲ ਦੇ ਅੱਗੇ ਦੋ ਗੱਡੀਆਂ ਵਿਚ ਆਏ ਦਰਜ਼ਨਾਂ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੱਥਾਂ ਵਿਚ ਤੇਜਧਾਰ ਹਥਿਆਰ ਚੁੱਕੀ ਇਹਨਾਂ ਨੌਜਵਾਨਾਂ ਵੱਲੋਂ ਸਕੂਲ ਦੇ ਕੁੱਝ ਵਿਦਿਆਰਥੀਆਂ ’ਤੇ ਹਮਲੇ ਦੀ ਕੋਸ਼ਿਸ ਕੀਤੀ ਗਈ ਪ੍ਰੰਤੂ ਇਸ ਦੌਰਾਨ ਪੁਲਿਸ ਦੀ ਮੋਟਰਸਾਈਕਲ ਪੈਟਰੋÇਲੰਗ ਪਾਰਟੀ ਮੌਕੇ ’ਤੇ ਪੁੱਜ ਗਈ। ਹਾਲਾਕਿ ਪੁਲਿਸ ਦਾ ਸਾਈਰਨ ਵੱਜਦੇ ਹੀ ਇਹ ਬਦਮਾਸ਼ ਕਿਸਮ ਦੇ ਨੌਜਵਾਨ ਗੱਡੀਆਂ ਵਿਚ ਬੈਠ ਕੇ ਭੱਜਣ ਵਿਚ ਸਫ਼ਲ ਰਹੇ

ਇਹ ਵੀ ਪੜ੍ਹੋ ਅੰਮ੍ਰਿਤਸਰ ਦੇ ਇੱਕ ਥਾਣੇ ਅੱਗੇ ਮਿਲੀ ਬੰਬਨੁਮਾ ਵਸਤੂ, ਪੁਲਿਸ ਨੇ ਕੀਤੀ ਘੇਰਾਬੰਦੀ

ਪ੍ਰੰਤੂ ਜਾਂਦੇ ਸਮੇਂ ਰੋਕਣ ਦੀ ਕੋਸ਼ਿਸ ਕਰਦੀ ਪੁਲਿਸ ਦਾ ਮੋਟਰਸਾਈਕਲ ਵੀ ਦਰੜ੍ਹ ਗਏ। ਫ਼ਿਲਹਾਲ ਇਹ ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਪੁਲਿਸ ਮੁਲਾਜਮਾਂ ਮੁਤਾਬਕ ਕਾਰ ’ਚ ਸਵਾਰ ਹੋ ਕੇ ਇੰਨ੍ਹਾਂ ਨੌਜਵਾਨਾਂ ਵਿਚ ਕੁੱਝ ਸਕੂਲ ਵਰਦੀ ਵਾਲੇ ਮੁੰਡੇ ਵੀ ਸਨ, ਜਿੰਨ੍ਹਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਧਰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਸਬੰਧ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

 

 

LEAVE A REPLY

Please enter your comment!
Please enter your name here