ਅੰਮ੍ਰਿਤਸਰ, 24 ਨਵੰਬਰ: ਅੰਮ੍ਰਿਤਸਰ ਦਿਹਾਤੀ ਇਲਾਕੇ ’ਚ ਪੈਂਦੇ ਜ਼ਿਲ੍ਹੇ ਦੇ ਥਾਣਾ ਅਜਨਾਲਾ ਦੀ ਕੰਧ ਨਾਲ ਐਤਵਾਰ ਸਵੇਰੇ ਇੱਕ ਬੰਬਨੁਮਾ ਚੀਜ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਪੁਲਿਸ ਨੂੰ ਇਸ ਵਸਤੂ ਬਾਰੇ ਸਵੇਰੇ ਕਰੀਬ ਅੱਠ ਵਜੇਂ ਪਤਾ ਲੱਗਿਆ, ਜਿਸਤੋਂ ਬਾਅਦ ਤੁਰੰਤ ਇਸਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲਿਸ ਨੇ ਇਸ ਪੂਰੇ ਖੇਤਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵਸਤੂ ਥਾਣੇ ਦੀ ਬਿਲਕੁੱਲ ਕੰਧ ਦੇ ਨਾਲ ਮਿਲੀ ਹੈ।
Consumer Commission ਦਾ ਵੱਡਾ ਫੈਸਲਾ; ਨਾਮੀ ਹੋਟਲ ਤੇ ਹੋਟਲ ਬੁਕਿੰਗ ਵਾਲੀ ‘ਐਪ’ ਨੂੰ ਕੀਤਾ ਹਰਜ਼ਾਨਾ
ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਵਿਭਾਗ ਦਾ ਬੰਬ ਸੁਕਾਅਡ ਦਸਤਾ ਵੀ ਮੌਕੇ ’ਤੇ ਪੁੱਜ ਗਿਆ ਹੈ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵਸਤੂ ਕੋਈ ਸ਼ੱਕੀ ਹੈ ਜਾਂ ਨਹੀਂ। ਪੁਲਿਸ ਅਧਿਕਾਰੀ ਵੀ ਕੁੱਝ ਦਸਣ ਤੋਂ ਬਚ ਰਹੇ ਹਨ। ਜਿਕਰਯੋਗ ਹੈ ਕਿ ਇਹ ਥਾਣਾ ਅਜਨਾਲਾ ਉਹੀ ਥਾਣਾ ਹੈ, ਜਿੱਥੇ ਆਪਣੇ ਕੁੱਝ ਸਾਥੀਆਂ ਨੂੰ ਛੁਡਾਉਣ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਨੇ ਧਾਵਾ ਬੋਲਿਆ ਸੀ ਤੇ ਬਾਅਦ ਵਿਚ ਪੁਲਿਸ ਨੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਸਨ।