29 Views
ਸਚਿਨ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੁਛਗਿੱਛ ਲਈ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਭੇਜਿਆ ਵਰੰਟ
ਸੁਖਜਿੰਦਰ ਮਾਨ
ਬਠਿੰਡਾ, 4 ਅਗੱਸਤ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਮੁੱਖ ਮਾਸਟਰਮਾਇੰਡ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੁੜ ਤਬੀਅਤ ਵਿਗੜ ਗਈ ਹੈ। ਗੈਂਗਸਟਾਰ ਬਿਸ਼ਨੋਈ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਵਲੋਂ ਉਸਨੂੰ ਮੁੜ ਦਿੱਲੀ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅੱਜ ਦਿੱਲੀ ਪੁਲਿਸ ਨੇ ਬਠਿੰਡਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਭੇਜਣ ਲਈ ਉਸਦੇ ਵਰੰਟ ਭੇਜੇ ਸਨ ਪਰੰਤੂ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦੇ ਕੇ ਬਠਿੰਡਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਮੁੜ ਕਿਸੇ ਹੋਰ ਦਿਨ ਲਈ ਭੇਜਣ ਲਈ ਵਰੰਟ ਮੰਗਿਆ ਹੈ।
ਗੌਰਤਲਬ ਹੈ ਕਿ ਦੋ ਦਿਨ ਪਹਿਲਾ ਦਿੱਲੀ ਪੁਲਿਸ ਦੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਰ ਨੂੰ ਅਜਬਾਈਜਾਨ ਦੇਸ਼ ਤੋਂ ਵਾਪਿਸ ਲੈ ਕੇ ਦਿੱਲੀ ਮੁੜੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਚਿਨ ਥਾਪਾ ਨੇ ਪੁਲਿਸ ਕੋਲ ਦਾਅਵਾ ਕੀਤਾ ਸੀ ਕਿ ਉਸਦੀ ਵਿਦੇਸ਼ ਜਾਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨਾਲ ਕਈ ਵਾਰ ਫੋਨ ਤੇ ਗੱਲਬਾਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਈ ਹੋਰ ਖੁਲਾਸੇ ਕੀਤੇ ਸਨ। ਜਿਸਦੇ ਚੱਲਦੇ ਹੁਣ ਦਿੱਲੀ ਪੁਲੀਸ ਸਚਿਨ ਥਾਪਾ ਤੇ ਲਾਰਿਸ ਬਿਸ਼ਨੋਈ ਨੂੰ ਆਹਮੋ ਸਾਹਮਣੇ ਬਿਠਾ ਕੇ ਪੁਛਗਿੱਛ ਕਰਨੀ ਚਾਹੁੰਦੀ ਹੈ। ਜਿਸ ਦੇ ਚਲਦੇ ਅੱਜ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਲਿਜਾਣ ਲਈ ਆਈ ਹੋਈ ਸੀ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਮੁਲਾਜ਼ਮਾਂ ਦੀ ਕਮੀ ਦਾ ਹਵਾਲਾ ਦੇ ਕੇ ਇਸ ਟੀਮ ਨੂੰ ਵਾਪਸ ਮੋੜ ਦਿੱਤਾ ਅਤੇ ਅਗਲੀ ਵਾਰ ਆਉਣ ਲਈ ਕਿਹਾ ਹੈ। ਇਸ ਦੌਰਾਨ ਹੀ ਅਚਾਨਕ ਲਾਰੈਂਸ ਦੀਆਂ ਸਿਹਤ ਵਿਗੜ ਗਈ ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਲੰਘੀ ਗਿਆਰਾਂ ਜੁਲਾਈ ਦੀ ਰਾਤ ਨੂੰ ਲੋਰਸ ਬਿਸ਼ਨੋਈ ਦੀ ਸਿਹਤ ਵਿਗਨ ਕਾਰਨ ਉਸਨੂੰ ਫਰੀਦ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਕਈ ਦਿਨ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਉਸਦਾ ਇਲਾਜ ਹੋਇਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਵਾਪਸ ਬਠਿੰਡਾ ਜੇਲ ਵਿੱਚ ਲਿਆਂਦਾ ਗਿਆ ਸੀ।
Share the post "ਗੈਂਗਸਟਾਰ ਲਾਰੈਂਸ ਬਿਸ਼ਨੋਈ ਦੀ ਮੁੜ ਤਬੀਅਤ ਵਿਗੜੀ, ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਭੇਜਿਆ"