WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਕਤਸਰ

ਦੀਵਾਲੀ ਬੰਪਰ ਨੇ ਕੋਟਭਾਈ ਦੇ ਰਾਜਿੰਦਰ ਸਿੰਘ ਨੂੰ ਬਣਾਇਆ ਕਰੋੜਪਤੀ

ਸੁਖਜਿੰਦਰ ਮਾਨ
ਚੰਡੀਗੜ੍ਹ, 12 ਨਵੰਬਰ: ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦਾ ਇੱਕ ਕਰੋੜ ਰੁਪਏ ਦਾ ਦੂਸਰਾ ਇਨਾਮ ਜਿੱਤ ਕੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਕੋਟਭਾਈ ਦਾ ਕਿਸਾਨ ਰਾਜਿੰਦਰ ਸਿੰਘ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ।
ਰਾਜਿੰਦਰ ਸਿੰਘ ਨੂੰ ਇਹ ਇਨਾਮ ਲਾਟਰੀ ਟਿਕਟ ਨੰਬਰ ਏ- 875367 ਲਈ ਮਿਲਿਆ ਹੈ। ਜੇਤੂ ਵੱਲੋਂ ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਲਈ ਅੱਜ ਸਟੇਟ ਲਾਟਰੀ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਲਾਟਰੀ ਟਿਕਟ ਅਤੇ ਲੋੜੀਂਦੇ ਦਸਤਾਵੇਜ ਜਮ੍ਹਾਂ ਕਰਵਾਏ ਗਏ।ਰਾਤੋ-ਰਾਤ ਕਰੋੜਪਤੀ ਬਣੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਧੀਆਂ ਤੇ ਇਕ ਬੇਟਾ ਹੈ। ਉਸ ਨੇ ਕਿਹਾ ਕਿ ਉਹ ਇਸ ਇਨਾਮੀ ਰਾਸੀ ਦੀ ਵਰਤੋਂ ਧੀਆਂ ਦੇ ਵਿਆਹ, ਮਕਾਨ ਬਣਾਉਣ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰੇਗਾ।ਲਾਟਰੀਜ ਵਿਭਾਗ ਦੇ ਅਧਿਕਾਰੀਆਂ ਨੇ ਇਸ ਖੁਸਨਸੀਬ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸੀ ਜਲਦੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ।

Related posts

ਵੇਰਕਾ ਮਿਲਕ ਪਲਾਂਟ ਆਊਟਸੋਰਸ ਯੂਨੀਅਨ ਪੰਜਾਬ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਖੁਡੀਆ ਦੇ ਨਾਂ ਸੌਪਿਆ ਮੰਗ ਪੱਤਰ

punjabusernewssite

ਪਿੰਡ ਬਾਮ ‘ਚ ਹੋਏ ਦੂਹਰੇ ਕਤਲ ਕਾਂਡ ਦਾ ਮੁਲਜ਼ਮ ਅਸਲੇ ਸਮੇਤ ਕਾਬੂ

punjabusernewssite

ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਠਵੇਂ ਦਿਨ ਵੀ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਜਾਰੀ

punjabusernewssite