Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਖੇਡ ਜਗਤ

ਨਸ਼ਾ ਮੁਕਤ ਪੰਜਾਬ:ਨੌਜਵਾਨਾਂ ਨੂੰ ਉਸਾਰੂ ਸੋਚ ਨਾਲ ਜੋੜਨਾ ਹੈ ਸਮੇਂ ਦੀ ਮੁੱਖ ਲੋੜ : ਐਸ.ਪੀ.ਐਸ. ਪਰਮਾਰ

19 Views

ਖੇਡਾਂ ਦਾ ਸਾਡੇ ਜੀਵਨ ਚ ਹੈ ਅਹਿਮ ਰੋਲ : ਸ਼ੌਕਤ ਅਹਿਮਦ ਪਰੇ
ਕਬੱਡੀ ਲੜਕੇ ਤੇ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਚ ਮੀਰੀ ਪੀਰੀ ਕਲੱਬ ਜੰਡਾਵਾਲਾ ਨੇ ਮਾਰੀ ਬਾਜ਼ੀ
ਬਠਿੰਡਾ, 24 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਮੁਹਿੰਮ ਤਹਿਤ ਅੱਜ ਜ਼ਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਬੱਡੀ (ਸਰਕਲ ਸਟਾਇਲ) ਅਤੇ ਕੁਸ਼ਤੀ ਦੇ ਗਹਿਗੱਚ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਏ.ਡੀ.ਜੀ.ਪੀ ਬਠਿੰਡਾ ਰੇਂਜ ਐਸ.ਪੀ.ਐਸ. ਪਰਮਾਰ ਤੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਤੇ ਜ਼ਿਲ੍ਹਾ ਯੋਜ਼ਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਲਾਲ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਸਮੂਹ ਹਾਜ਼ਰੀਨ ਵੱਲੋਂ ਨਸ਼ਿਆਂ ਖਿਲਾਫ਼ ਸਹੁੰ ਵੀ ਚੁੱਕੀ ਗਈ।

ਦੇਸ਼ ਵਿੱਚ ਸਭ ਤੋਂ ਵੱਧ ਗੰਨੇ ਦਾ ਭਾਅ ਪੰਜਾਬ ’ਚ ਹੋਵੇਗਾ, ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਐਲਾਨ

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਏ.ਡੀ.ਜੀ.ਪੀ ਸ਼੍ਰੀ ਪਰਮਾਰ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਸੱਦਾ ਦਿੱਤਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਜਾਗਰੂਕਤਾ ਮੁਹਿੰਮ ਵਿੱਚ ਵੀ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਣ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਨਿਗਰਾਨੀ ਰੱਖਦਿਆਂ ਉਨ੍ਹਾਂ ਦੇ ਵਿਵਹਾਰ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ।ਕਬੱਡੀ ਟੂਰਨਾਮੈਂਟ ਦੌਰਾਨ ਲੜਕਿਆਂ ਦੇ 3 ਮੈਚ ਕਰਵਾਏ ਗਏ।

CM ਮਾਨ vs ਰਾਜਪਾਲ: CM ਮਾਨ ਨੇ ਰਾਜਪਾਲ ਨੂੰ ਮੂੜ ਚਿੱਠੀ ਲਿਖ ਮੰਗਿਆ ਜਵਾਬ

ਕਬੱਡੀ ਫਾਈਨਲ ਮੁਕਾਬਲੇ ਚ ਮੀਰੀ ਪੀਰੀ ਕਲੱਬ ਜੰਡਾਵਾਲਾ ਦੀ ਟੀਮ, ਡੀ.ਏ.ਵੀ ਮਾਲਵਾ ਕਾਲਜ ਬਠਿੰਡਾ ਦੀ ਟੀਮ ਨੂੰ ਹਰਾ ਜੇਤੂ ਰਹੀ। ਇਸੇ ਤਰ੍ਹਾਂ ਲੜਕੀਆਂ ਦੇ ਹੋਏ ਦਿਲਚਸਪ ਕਬੱਡੀ ਮੁਕਾਬਲੇ ਵਿੱਚ ਵੀ ਮੀਰੀ ਪੀਰੀ ਕਲੱਬ ਜੰਡਾਵਾਲਾ ਦੀਆਂ ਖਿਡਾਰਨਾਂ ਨੇ ਬਾਬਾ ਕਾਲੂ ਨਾਥ ਕਲੱਬ ਨਥਾਣਾ ਦੀ ਟੀਮ ਨੂੰ ਹਰਾ ਕੇ ਮੈਚ ਜਿੱਤਿਆ।ਇਸ ਦੌਰਾਨ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ, ਜਿੰਨ੍ਹਾਂ ਚ ਪਹਿਲਵਾਨ ਨਾਜਵੀਰ ਸਿੰਘ ਫ਼ਰੀਦਕੋਟ ਨੇ ਰਮਨ ਅਬੋਹਰ, ਅਕਾਸ਼ ਅਬੋਹਰ ਨੇ ਮਨਜੀਤ ਫ਼ਰੀਦਕੋਟ, ਅਰਪਨ ਸ਼੍ਰੀ ਮੁਕਤਸਰ ਸਾਹਿਬ ਨੇ ਸਾਹਿਲ ਅਬੋਹਰ, ਮਨਜੀਤ ਫ਼ਰੀਦਕੋਟ ਨੇ ਗੁਰਪਾਲ ਤਰਨਤਾਰਨ ਅਤੇ ਸ਼ਕੀਨ ਭਗਤਾ ਨੇ ਅਕਾਸ਼ਦੀਪ ਘੁੱਦਾ ਨੂੰ ਹਰਾਇਆ। ਮੈਚਾਂ ਦੀ ਕੁਮੈਂਟਰੀ ਨਵਦੀਪ ਦਬੜੀਖਾਨਾ ਅਤੇ ਦੀਪੂ ਅਮਰਗੜ੍ਹ ਵੱਲੋਂ ਕੀਤੀ ਗਈ।

ਨਵੇਂ ਸਾਹਿਬ ਦੇ ਹੁਕਮਾਂ ਤੋਂ ਬਾਅਦ ਪੀਓ ਤੇ ਸਪੈਸ਼ਲ ਸਟਾਫ਼ ਤੋਂ ਇਲਾਵਾ ਐਂਟੀ ਨਾਰਕੋਟੈਕ ਸੈੱਲ ਭੰਗ, ਮੁਲਾਜਮਾਂ ਨੂੰ ਥਾਣਿਆਂ ’ਚ ਭੇਜਿਆ

ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ, ਜੇਤੂ ਖਿਡਾਰੀਆਂ ਤੇ ਕੋਚ ਸਹਿਬਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸਿੱਧ ਗਾਇਕ ਜਸਵੀਰ ਜੱਸੀ ਵੱਲੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜ਼ਨ ਕੀਤਾ ਗਿਆ। ਇਸ ਸਮਾਗਮ ਨੂੰ ਨੇਪਰੇ ਚੜ੍ਹਾਉਣ ਵਿੱਚ ਐਸ.ਪੀ.ਐਚ ਗੁਰਬਿੰਦਰ ਸਿੰਘ ਸੰਘਾ ਦਾ ਵਿਸ਼ੇਸ਼ ਯੋਗਦਾਨ ਤੇ ਮੀਰੀ ਪੀਰੀ ਕਲੱਬ ਜੰਡਾਵਾਲਾ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਜਗਸੀਰ ਸੀਰਾ, ਕਬੱਡੀ ਕੋਚ ਮਦਨ ਲਾਲ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਏ.ਆਈ.ਜੀ ਇਟੈਲੀਜੈਂਸ ਸੁਰਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਪੂਨਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਪੰਕਜ ਬਾਂਸਲ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆਦਿ ਹਾਜ਼ਰ ਸਨ।

Related posts

ਪੰਜਾਬ ਫੁੱਟਬਾਲ ਲੀਗ ਟੂਰਨਾਮੈਂਟ: ਬਠਿੰਡਾ ਟੀਮ ਨੇ ਸਕਿਲਰ ਫੁੱਟਬਾਲ ਅਕੈਡਮੀ ਜਲੰਧਰ ਨੂੰ 6-0 ਨਾਲ ਹਰਾਇਆ

punjabusernewssite

ਨਸ਼ਿਆਂ ਦਾ ਖਾਤਮਾ ਕਰਨ ਲਈ ਖੇਡ ਮੈਦਾਨ ਨਾਲ ਜੁੜਣਾ ਜ਼ਰੂਰੀ-ਐਸ ਐਸ ਪੀ

punjabusernewssite

ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੀ ਜਸ਼ਨਦੀਪ ਕੌਰ ਨੇ ਜਿੱਤੇ ਸੋਨ ਤਮਗੇ

punjabusernewssite