ਸੁਖਜਿੰਦਰ ਮਾਨ
ਬਠਿੰਡਾ, 28 ਜੂਨ: ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੁਬਾ ਆਗੂ ਗੁਰਪ੍ਰੀਤ ਸਿੰਘ ਢਿਲੋਂ ਨੇ ਇੱਥੇ ਜਾਰੀ ਇੱਕ ਬਿਆਨ ਵਿਚ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਪਨਬਸ ਅਤੇ ਪੀ ਆਰ ਟੀ ਸੀ ਚ ਕੰਮ ਕਰਦੇ ਆਊਟ ਸੋਰਸ ਅਤੇ ਕੰਟਰਕਟ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਪੇਸ਼ ਕੀਤੇ ਪਹਿਲੇ ਬੱਜਟ ਵਿੱਚ ਸਰਕਾਰੀ ਬੱਸਾਂ ਚ ਮੁਫ਼ਤ ਸਫ਼ਰ ਸਹੂਲਤਾਂ ਲਈ ਕੋਈ ਵੀ ਬੱਜਟ ਨਹੀਂ ਰੱਖਿਆ ਗਿਆ ਹੈ ਅਤੇ ਨਾ ਹੀਂ ਪੰਜਾਬ ਰੋਡਵੇਜ਼ (ਪਨਬਸ ) ਅਤੇ ਪੀ ਆਰ ਟੀ ਸੀ ਵਿੱਚ ਬਹੁੱਤ ਹੀਂ ਘੱਟ ਤਨਖਾਹ ਤੇ ਆਊਟ ਸੋਰਸ ਅਤੇ ਕੰਟਰੈਕਟ ਦੇ ਲੱਗਭਗ ਅੱਠ ਹਜ਼ਾਰ ਡਰਾਈਵਰ, ਕੈਂਡਕਟਰ ਅਤੇ ਵਰਕਸ਼ਾਪ ਕਾਮਿਆਂ ਨੂੰ ਪੱਕਾ ਕਰਨ ਲਈ ਕੋਈ ਬੱਜਟ ਵਿੱਚ ਤਜਵੀਜ ਰੱਖੀ ਹੈ। ਗੁਰਪ੍ਰੀਤ ਸਿੰਘ ਵਲੋਂ ਦਸਿਆ ਗਿਆ ਕਿ ਇਹ ਵਰਕਰ ਬਹੁੱਤ ਹੀਂ ਘੱਟ ਤਨਖਾਹ ਤੇ ਤਪਦੀ ਗ਼ਰਮੀ ਵਿੱਚ ਨਿਰਵਿਘਨ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਗਾ ਤੇ ਗੋਰ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਜਾਂ ਆਪ ਦੇ ਸੁਪਰੀਮੋ ਦੇ ਘਰ ਅੱਗੇ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਪਨਬਸ ਅਤੇ ਪੀ ਆਰ ਟੀ ਸੀ ਵਿੱਚ 842 ਨਵੀਆਂ ਸਧਾਰਨ ਬੱਸਾਂ ਪਾਇਆ ਹਨ ਓਹਨਾਂ ਦੀ ਬਾਡੀ ਦਾ ਬਹੁੱਤ ਮਾੜਾ ਸਮਾਨ ਲੱਗਿਆ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਦੀ ਜਾਂਚ ਕਿਸੇ ਹਾਈ ਕੋਰਟ ਜੱਜ ਤੋਂ ਕਰਵਾਈ ਜਾਵੇ। ਓਹਨਾਂ ਇਹ ਵੀ ਮੰਗ ਕੀਤੀ ਕਿ ਹੋਰ ਜਿਲਿਆਂ ਦੀ ਤਰਜ ’ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਸਰਕਾਰੀ ਬੱਸ ਦਿੱਲੀ ਏਅਰਪੋਰਟ ਨੂੰ ਚਲਾਈ ਜਾਵੇ।
ਪਨਬਸ ਅਤੇ ਪੀ ਆਰ ਟੀ ਸੀ ਚ ਕੰਮ ਕਰਦੇ ਆਊਟ ਸੋਰਸ ਅਤੇ ਕੰਟਰਕਟ ਕਾਮਿਆਂ ਨੂੰ ਪੰਜਾਬ ਸਰਕਾਰ ਪੱਕਾ ਕਰੇ : ਗੁਰਪ੍ਰੀਤ ਸਿੰਘ
31 Views