ਦਰਜ਼ਨਾਂ ਆਟੋਜ਼ ਦੀ ਤਲਾਸ਼ੀ ਦੌਰਾਨ ਕਈ ਮਾਰੂ ਹਥਿਆਰ ਹੋਏ ਬਰਾਮਦ
55 ਦੇ ਕੱਟੇ ਚਲਾਨ ਤੇ 10 ਆਟੋ ਕੀਤੇ ਥਾਣਿਆਂ ਬੰਦ
ਬਠਿੰਡਾ, 21 ਅਗਸਤ: ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿਚ ਕੁੱਝ ਆਟੋ ਚਾਲਕਾਂ ਦੁਆਰਾ ਤੇਜਧਾਰ ਹਥਿਆਰਾਂ ਨਾਲ ਸਵਾਰੀਆਂ ਤੇ ਰਾਹਗੀਰਾਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਜਖਮੀ ਕਰਨ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਟਰੈਫ਼ਿਕ ਪੁਲਿਸ ਵਲੋਂ ਕੀਤੀ ਸਖ਼ਤੀ ਦੇ ਚੱਲਦਿਆਂ ਸ਼ਹਿਰ ਵਿਚ ਚੱਲਦੇ ਗੈਰ-ਕਾਨੂੰਨੀ ਆਟੋ ‘ਗਧੇ’ ਦੇ ਸਿੰਗ ਵਾਂਗ ਗਾਇਬ ਹੋ ਗਏ ਹਨ। ਹਾਲਾਂਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੂੰ ਕਾਫ਼ੀ ਸਾਰੇ ਆਟੋਜ਼ ਵਿਚੋਂ ਕਈ ਮਾਰੂ ਹਥਿਆਰ ਵੀ ਬਰਾਮਦ ਹੋਏ। ਜਿਸਤੋਂ ਬਾਅਦ ਹੁਣ ਤੱਕ 55 ਆਟੋ ਦੇ ਚਲਾਨ ਕੱਟਣ ਤੋਂ ਇਲਾਵਾ 10 ਆਟੋਜ਼ ਨੂੰ ਥਾਣਿਆਂ ਵਿਚ ਬੰਦ ਕਰ ਦਿੱਤਾ।
ਇਸ ਸਬੰਧ ਵਿਚ ਡੀਐਸਪੀ ਟਰੈਫ਼ਿਕ ਸੰਜੀਵ ਮਿੱਤਲ ਦੀ ਅਗਵਾਈ ਹੇਠ ਸ਼ਹਿਰ ਦੇ ਟਰੈਫ਼ਿਕ ਇੰਚਾਰਜ਼ ਅਮਰੀਕ ਸਿੰਘ ਦੀ ਟੀਮ ਵਲੋਂ ਕਈ ਥਾਂ ਚਲਾਈ ਇਸ ਮੁਹਿੰਮ ਵਿਚ ਦਰਜ਼ਨਾਂ ਅਜਿਹੇ ਆਟੋ ਚਾਲਕ ਵੀ ਸਾਹਮਣੇ ਆਏ, ਜਿੰਨ੍ਹਾਂ ਕੋਲ ਇੰਨ੍ਹਾਂ ਆਟੋਜ਼ ਨੂੰ ਚਲਾਉਣ ਲਈ ਕਾਨੂੰਨੀ ਦਸਤਾਵੇਜ਼ ਵੀ ਮੌਜੂਦ ਨਹੀਂ ਸਨ। ਜਾਣਕਾਰੀ ਦਿੰਦਿਆਂ ਡੀਐਸਪੀ ਸੰਜੀਵ ਮਿੱਤਲ ਅਤੇ ਸਿਟੀ ਟਰੈਫ਼ਿਕ ਇੰਚਾਰਜ਼ ਅਮਰੀਕ ਸਿੰਘ ਨੇ ਦਸਿਆ ਕਿ ਕਾਨੂੰਨ ਦੇ ਹਿਸਾਬ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਹਿੱਤ ਸ਼ਹਿਰ ਵਿਚ ਚੱਲਦੇ ਸੈਕੜੇ ਆਟੋ ਚਾਲਕਾਂ ਦੀਆਂ ਯੂਨੀਅਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।
ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਲਈ ਪ੍ਰਕ੍ਰਿਆ ਸ਼ੁਰੂ, ਪਤਿਤ ਸਿੱਖ ਨਹੀਂ ਬਣ ਸਕੇਗਾ ਵੋਟਰ
ਪ੍ਰੰਤੂ ਇਸਦੇ ਬਾਵਜੂਦ ਕਾਫ਼ੀ ਸਾਰੇ ਆਟੋ ਚਾਲਕ ਟਰੈਫ਼ਿਕ ਨਿਯਮਾਂ ਦੀ ਪ੍ਰਵਾਹ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਸਹਿਯੋਗ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਵਾਪਰੇ ਇੱਕ ਹਾਦਸੇ ਵਿਚ ਛੋਟੀ ਜਿਹੀ ਤਕਰਾਰ ਤੋਂ ਬਾਅਦ ਇੱਕ ਆਟੋ ਚਾਲਕ ਨੇ ਆਟੋ ਵਿਚ ਰੱਖੀ ਕੁਹਾੜੀ ਨੇ ਨਾਲ ਰਾਹਗੀਰ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਸੀ। ਜਿਸਤੋਂ ਬਾਅਦ ਟਰੈਫ਼ਿਕ ਪੁਲਿਸ ਵਲੌਂ ਸਖ਼ਤੀ ਦਿਖ਼ਾਈ ਜਾ ਰਹੀ ਹੈ।
Share the post "ਪੁਲਿਸ ਵਲੋਂ ਵਿੱਢੀ ਤਲਾਸ਼ੀ ਮੁਹਿੰਮ ਤੋਂ ਬਾਅਦ ਬਠਿੰਡਾ ਸ਼ਹਿਰ ’ਚ ਗੈਰ-ਕਾਨੂੰਨੀ ਚੱਲਦੇ ਆਟੋ ‘ਗਧੇ’ ਦੇ ਸਿੰਗ ਵਾਂਗ ਹੋਏ ਗਾਇਬ"