ਤਿਆਰੀਆਂ ਸਬੰਧੀ ਟੀਚਰਜ਼ ਹੋਮ ’ਚ ਹੋਈ ਮੀਟਿੰਗ
ਬਠਿੰਡਾ, 24 ਸਤੰਬਰ: ਵਿਸ਼ਵ ਪੰਜਾਬੀ ਸਭਾ (ਰਜਿ.) ਕੈਨੇਡਾ ਵੱਲੋਂ ਸਮੂਹ ਪੰਜਾਬੀਆਂ ਅਤੇ ਪੰਜਾਬ ਸਰਕਾਰ ਦਾ ਮਾਂ ਬੋਲੀ ਦੇ ਵਿਕਾਸ ਸਬੰਧੀ ਧਿਆਨ ਦੁਵਾਉਣ ਦੇ ਉਦੇਸ਼ ਨਾਲ ਪੰਜਾਬ ਪੱਧਰ ’ਤੇ ਕੱਢੇ ਜਾ ਰਹੇ ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਦਾ ਠੀਕ ਬਾਰਾਂ ਵਜੇ ਬਠਿੰਡਾ ਵਿਖੇ ਪਹੁੰਚਣ ਮੌਕੇ ਇੱਥੋਂ ਦੇ ਟੀਚਰਜ਼ ਹੋਮ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿੱਘਾ ਸਵਾਗਤ ਕੀਤਾ ਜਾਵੇਗਾ।
ਦੋ ਲੜਕੀਆਂ ਦੇ ਆਪਸੀ ਵਿਆਹ ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਫੈਸਲਾ
ਸਾਹਿਤ ਸਿਰਜਣਾ ਮੰਚ ਬਠਿੰਡਾ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਰੋਹ ਬਠਿੰਡਾ ਸ਼ਹਿਰ ਵਿੱਚ ਕਾਰਜਸ਼ੀਲ ਸਾਹਿਤ ਸਭਾਵਾਂ ਕ੍ਰਮਵਾਰ ਸਾਹਿਤ ਸਿਰਜਣਾ ਮੰਚ, ਪੰਜਾਬੀ ਸਾਹਿਤ ਸਭਾ, ਟੀਚਰਜ਼ ਹੋਮ, ਸਾਹਿਤ ਜਾਗ੍ਰਿਤੀ ਸਭਾ, ਸਾਹਿਤ ਸੱਭਿਆਚਾਰ ਮੰਚ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋੰ ਕੰਮ ਦਿਹਾੜੀ 08 ਘੰਟੇ ਤੋਂ ਵਧਾਕੇ 12 ਘੰਟੇ ਕਰਨ ਦੀ ਨਿਖੇਧੀ
ਇਸ ਮੌਕੇ ਇਹਨਾਂ ਸਭਾਵਾਂ ਦੇ ਆਗੂਆਂ, ਜਿਨ੍ਹਾਂ ਵਿੱਚ ਜਸਪਾਲ ਮਾਨਖੇੜਾ, ਸੁਰਿੰਦਰ ਪ੍ਰੀਤ ਘਣੀਆਂ, ਪ੍ਰੋ. ਤਰਸੇਮ ਨਰੂਲਾ, ਲਛਮਣ ਮਲੂਕਾ, ਅਮਰਜੀਤ ਜੀਤ, ਦਵੀ ਸਿੱਧੂ, ਰਣਜੀਤ ਗੌਰਵ, ਕੁਲਦੀਪ ਬੰਗੀ, ਰਮੇਸ਼ ਕੁਮਾਰ ਗਰਗ, ਸਿਮਰਪਾਲ ਕੌਰ ਬਠਿੰਡਾ, ਲੀਲਾ ਸਿੰਘ ਰਾਏ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਜਦੋਂ ਸਰਕਾਰਾਂ ਵੱਲੋਂ ਲਗਾਤਾਰ ਖੇਤਰੀ ਭਾਸ਼ਾਵਾਂ ’ਤੇ ਕਈ ਪੱਖਾਂ ਤੋਂ ਮਾਰੂ ਹਮਲੇ ਹੋ ਰਹੇ ਹਨ ਤਾਂ ਇਹਨਾਂ ਹਮਲਿਆਂ ਨੂੰ ਰੋਕਣ ਲਈ ਆਮ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਪ੍ਰਮੁੱਖ ਲੋੜ ਹੈ।
Breaking News ਗ੍ਰਿਫਤਾਰੀ ਦਾ ਡਰ: ਮਨਪ੍ਰੀਤ ਬਾਦਲ ਨੇ ਮੰਗੀ ਅਗਾਓ ਜਮਾਨਤ
ਆਗੂਆਂ ਅਨੁਸਾਰ ਉਹ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਪ੍ਰਧਾਨ ਡਾ. ਬਲਬੀਰ ਕੌਰ ਰਾਏਕੋਟੀ ਦੀ ਇਸ ਸੋਚ ਅਤੇ ਉਪਰਾਲੇ ਦੀ ਸ਼ਲਾਘਾ ਕਰਦੇ ਹਨ ਅਤੇ ਸਮੂਹ ਲੇਖਕਾਂ, ਪਾਠਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਅੱਜ ਦੁਪਹਿਰ ਗਿਆਰਾਂ ਵਜੇ ਟੀਚਰਜ਼ ਹੋਮ ਵਿਖੇ ਪਹੁੰਚਣ ਦੀ ਸਨਿਮਰ ਅਪੀਲ ਕਰਦੇ ਹਨ।
Share the post "ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਦਾ ਬਠਿੰਡਾ ਪਹੁੰਚਣ ’ਤੇ ਖੁੱਲੀਆਂ ਬਾਹਾਂ ਨਾਲ ਸਹਿਤਕਾਰ ਕਰਨਗੇ ਸਵਾਗਤ"