10 Views
ਦਿੱਲੀ ਵਿੱਚ ਹੋਏ ਅੱਖੀਂ ਦੇਖੀ ਵਿਕਾਸ ਤੋਂ ਪ੍ਰਭਾਵਤ ਹੋ ਆਪ ਦਾ ਫੜਿਆ ਪੱਲਾ- ਬਲਦੀਪ ਬੱਲੀ
ਸੁਖਜਿੰਦਰ ਮਾਨ
ਬਠਿੰਡਾ, 5 ਫਰਵਰ : ਬਾਬਾ ਫਰੀਦ ਨਗਰ ਵਾਰਡ ਨੰਬਰ 5 ਵਿਖੇ ਰੱਖੇ ਪਰਿਵਾਰਿਕ ਮਿਲਣੀ ਸਮਾਰੋਹ ਦੌਰਾਨ ਬਲਦੀਪ ਸਿੰਘ ਬੱਲੀ ਵੱਲੋ ਅਪਣੇ 20 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ I ਇਸ ਮੌਕੇ ਬੋਲਦਿਆਂ ਬਲਦੀਪ ਸਿੰਘ ਬੱਲੀ ਨੇ ਕਿਹਾ ਕਿ ਜੋ ਕੰਮ ਪੰਜਾਬ ਦੀ ਰਿਵਾਇਤੀ ਪਾਰਟੀਆਂ ਪਿਛਲੇ 70 ਸਾਲਾਂ ਤੋਂ ਨਾ ਕਰ ਸਕੀ, ਉਹ ਕੰਮ 7 ਸਾਲਾਂ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਨੇ ਕਰ ਦਿਖਾਯਾ I ਬੱਲੀ ਨੇ ਕਿਹਾ ਕਿ ਉਹਨਾਂ ਨੇ ਖੁਦ ਦਿੱਲੀ ਦੇ ਕੰਮ ਕਾਰਜਾਂ ਨੂੰ ਅੱਖੀਂ ਵੇਖ ਕੇ, ਵਿਕਾਸ ਕਾਰਜ ਤੋਂ ਪ੍ਰਭਾਵਤ ਹੁੰਦੀਆਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ I ਇਸ ਮੌਕੇ ਉਹਨਾਂ ਦੇ ਨਾਲ ਹੋਰ 20 ਪਰਿਵਾਰਾਂ ਨੇ ਰਿਵਾਇਤੀ ਪਾਰਟੀਆਂ ਨੂੰ ਛੱਡਦੇ ਹੋਏ ਜਗਰੂਪ ਸਿੰਘ ਗਿੱਲ ਦੀ ਰਹਿਨੁਮਾਈ ਹੇਂਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਪਾਰਟੀ ਨੂੰ ਸਮਰਥਨ ਦਿੱਤਾ I ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦਾ ਵਿਕਾਸ ਦਿੱਲੀ ਹੋਏ ਵਿਕਾਸ ਕਾਰਜਾਂ ਵਾਂਗ ਕੀਤਾ ਜਾਵੇਗਾ I ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਿਆਸੀ ਪਾਰਟੀਆਂ ਨੇ ਹੁਣ ਤੱਕ ਪੰਜਾਬ ਵਾਸੀਆਂ ਦਾ ਘਾਣ ਹੀ ਕੀਤਾ ਹੈ, ਪਰ ਕੇਜਰੀਵਾਲ ਸਰਕਾਰ ਵਲੋਂ ਇਹਨਾਂ ਪਾਰਟੀਆਂ ਦੀ 70 ਸਾਲਾਂ ਤੋਂ ਚਲਦੀ ਆ ਰਹੀ ਧੋਖਾ-ਧੜੀ ਨੂੰ ਉਜਾਗਰ ਕਰਦਿਆਂ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ I ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸੋਚ ਤੇ ਹਮੇਸ਼ਾ ਖ਼ਰੇ ਉਤਰਨਗੇ ਅਤੇ ਇਲਾਕੇ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ । ਉਨ੍ਹਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਰ ਵਰਗ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਮਿਲੇਗਾ ਤੇ ਚਹੁੰ ਮੁਖੀ ਵਿਕਾਸ ਕਰਵਾਇਆ ਜਾਵੇਗਾ । ਬਲਦੀਪ ਸਿੰਘ ਬੱਲੀ ਦੀ ਅਗੁਵਾਈ ਹੇਂਠ ਅਮਰ ਸਿੰਘ, ਕੁਲਦੀਪ ਸਿੰਘ, ਪਾਲ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ ਹੈਪੀ, ਦੀਦਾਰ ਸਿੰਘ, ਲਖਵੀਰ ਸਿੰਘ, ਪ੍ਰਕਾਸ਼ ਸਿੰਘ, ਕੁਲਵਿੰਦਰ ਸਿੰਘ, ਅਮਿਤ ਜਿੰਦਲ ਸਮੇਤ ਪਰਿਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੰਦਿਆਂ ਪਾਰਟੀ ਵਿੱਚ ਸ਼ਾਮਲ ਹੋ ਗਏ I
ਬਾਕਸ
ਇਸ ਵਾਰ ਬਠਿੰਡਾ ਵਾਸੀ ਵਿਧਾਨ ਸਭਾ ਚੌਣਾ ਚ ਕਟਂਗੇ ਰਿਵਾਇਤੀ ਪਾਰਟੀਆਂ ਦੀ ਪਤੰਗ – ਜਗਰੂਪ ਸਿੰਘ ਗਿੱਲ
ਬਠਿੰਡਾ, 05 ਫਰਵਰੀ : ਬਸੰਤ ਪੰਚਮੀ ਤਿਓਹਾਰ ਮੌਕੇ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਬਠਿੰਡਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਕਿ ਇਸ ਬਾਰ ਪੰਜਾਬ ਦੀ ਤਰੱਕੀ ਦੀ ਪਤੰਗ ਆਮ ਆਦਮੀ ਪਾਰਟੀ ਵਲੋਂ ਅਸਮਾਨ ਤੇ ਚੜ੍ਹਾਈ ਜਾਵੇਗੀ, ਅਤੇ ਇਸ ਵਿਧਾਨ ਸਭਾ ਚੌਣਾ ਵਿੱਚ ਪੰਜਾਬ ਦੀ ਅਵਾਮ ਸਾਰੀਆਂ ਰਿਵਾਇਤੀ ਪਾਰਟੀਆਂ ਦੀ ਪਤੰਗ ਕਟ ਤੇ ਆਮ ਆਦਮੀ ਪਾਰਟੀ ਦੀ ਗੁੱਡੀ ਅਸਮਾਨੀ ਚੜ੍ਹਾਉਂਗੇ I ਇਸ ਮੌਕੇ ਸਰਬਤ ਦੇ ਭਲੇ ਦੀ ਅਰਦਾਸ ਮੰਗਦੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦਾ ਪੱਧਰ ਉੱਚਾ ਚੁੱਕਣ ਲਈ ਆਮ ਆਦਮੀ ਪਾਰਟੀ ਸਰਕਾਰ ਬਣਾਉਣੀ ਜਰੂਰੀ ਹੋ ਗਈ ਹੈ I ਉਹਨਾਂ ਪੰਜਾਬ ਵਾਸੀਆਂ ਨੂੰ ਕਿਹਾ ਕਿ ਤੁਸੀਂ ਹਰ ਪਾਰਟੀ ਨੂੰ ਇਕ ਇਕ ਮੌਕਾ ਦਿੱਤਾ ਹੈ, ਤਾਂ ਇਸ ਬਾਰ ਆਮ ਆਦਮੀ ਪਾਰਟੀ ਨੂੰ ਵੀ ਇਕ ਮੌਕਾ ਦਿਉ।
Share the post "ਪੰਜਾਬ ਦੀ ਰਿਵਾਇਤੀ ਪਾਰਟੀਆਂ ਤੋਂ ਪਰੇਸ਼ਾਨ ਹੋ ਚੁਕੇ ਲੋਕ, ਹੁਣ ਆਪ ਤੇ ਭਰੋਸਾ: ਜਗਰੂਪ ਸਿੰਘ ਗਿੱਲ"