spot_img
spot_img

ਦੋ ਦਰਜ਼ਨ ਪਰਵਾਰਾਂ ਨੇ ਫੜਿਆ ਭਾਜਪਾ ਦਾ ਦਾਮਨ: ਵੀਨੂੰ ਗੋਇਲ

Date:

spot_img

ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਸਮਾਜ ਸੇਵਿਕਾ ਅਤੇ ਭਾਜਪਾ ਨੇਤਰੀ ਵੀਨੂੰ ਗੋਇਲ ਵੱਲੋਂ ਜਿੱਥੇ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ, ਉਥੇ ਹੀ ਉਨ੍ਹਾਂ ਵੱਲੋਂ ਡੋਰ ਟੂ ਡੋਰ ਪ੍ਰਚਾਰ ਵੀ ਉਤਸ਼ਾਹ ਦੇ ਨਾਲ ਕੀਤਾ ਜਾ ਰਿਹਾ ਹੈ। ਅੱਜ ਭਾਗੂ ਰੋਡ ਤੇ ਸਥਿਤ ਦਫ਼ਤਰ ਵਿੱਚ ਬੈਠਕ ਦੌਰਾਨ ਕਰੀਬ ਦੋ ਦਰਜ਼ਨ ਪਰਵਾਰਾਂ ਨੇ ਸਮਾਜ ਸੇਵਿਕਾ ਵੀਨੂੰ ਗੋਇਲ ਦੀ ਅਗੁਵਾਈ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਾਮਨ ਫੜਿਆ। ਧਿਆਨ ਯੋਗ ਹੈ ਕਿ ਵੀਨੂੰ ਗੋਇਲ ਭਾਜਪਾ ਵਿਧਾਨਸਭਾ ਟਿਕਟ ਦੀ ਦਾਵੇਦਾਰ ਹਨ ਅਤੇ ਸਾਲ 2013 ਤੋਂ ਹੀ ਉਨ੍ਹਾਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਅੱਜ ਨਾਰਥ ਸਟੇਟ ਵਿੱਚ ਵੀ ਬੈਠਕ ਨੂੰ ਸੰਬੋਧਨ ਕੀਤਾ ਗਿਆ, ਜਿੱਥੇ ਵੀਨੂੰ ਗੋਇਲ ਨੇ ਕਿਹਾ ਕਿ ਨਸ਼ਾ, ਬੇਰੋਜ਼ਗਾਰੀ ਅਤੇ ਕ੍ਰਾਈਮ ਰੇਟ ਵਿੱਚ ਦਿਨ ਨਿੱਤ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਵਲ ਭਾਜਪਾ ਦੁਆਰਾ ਹੀ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ ਅਤੇ ਪੰਜਾਬ ਨਿਵਾਸੀਆਂ ਨੂੰ ਵੀ ਭਾਜਪਾ ਵਿੱਚ ਉਂਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖੁਸ਼ਹਾਲ ਪੰਜਾਬ ਲਈ ਜਿੱਥੇ ਭਾਜਪਾ ਵੱਲੋਂ ਉਦਯੋਗਾਂ ਨੂੰ ਬੜ੍ਹਾਵਾ ਦਿੱਤਾ ਜਾਵੇਗਾ, ਉਥੇ ਹੀ ਅਮਨ ਸ਼ਾਂਤੀ ਅਤੇ ਸਦਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਭਾਜਪਾ ਨਾਲ ਦੇ ਤਹਿਤ ਸੂਰਜ ਦਾ ਉਦੈ ਹੋਵੇਗਾ। ਇਸ ਦੌਰਾਨ ਭਾਜਪਾ ਦੇ ਸੰਤੋਸ਼ ਸ਼ਰਮਾ, ਪਿੰਕੀ ਬਰਾਡ਼, ਰੀਨਾ ਤਿਵਾੜੀ, ਪਰਮਿੰਦਰ ਕੌਰ, ਅਨੂੰ ਗਰਗ, ਕਿਰਨ ਗਰਗ ਅਤੇ ਇਲਾਕਾ ਨਿਵਾਸੀ ਮੌਜੂਦ ਸਨ ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ‘ਚ ਲੱਗੀ ਭਿ*ਆ*ਨਕ ਅੱ*ਗ

Jalandhar News: ਮੰਗਲਵਾਰ ਤੜਕਸਾਰ ਜਲੰਧਰ ਦੇ ਸਿਵਲ ਹਸਪਤਾਲ ਦੇ...