ਸੁਖਜਿੰਦਰ ਮਾਨ
ਬਠਿੰਡਾ,9 ਮਈ : ਬਾਕਸਿੰਗ ਖਿਡਾਰਨ ਜੋਤੀ ਕੌਰ ਨੇ ਸਰਕਾਰੀ ਹਾਈ ਸਕੂਲ ਭਾਈ ਬਖਤੌਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਪਿਛਲੇ ਦਿਨੀਂ 5 ਮਈ ਤੋਂ 7 ਮਈ ਤੱਕ ਚੌਥੀ ਸਬ ਜੂਨੀਅਰ ਲੜਕੀਆਂ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ 2023 ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੱਲੂ ਵਿਖੇ ਹੋਈ।ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਸਕੂਲ ਦੀਆਂ ਛੇ ਖਿਡਾਰਨਾ ਜੋਤੀ, ਸਿਮਰਨਜੀਤ, ਅਮਨਦੀਪ, ਜਸਪ੍ਰੀਤ, ਰਿੰਪੀ, ਸੰਦੀਪ ਕੌਰ ਨੇ ਭਾਗ ਲਿਆ ਅਤੇ ਜੋਤੀ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਮੁੱਖ ਅਧਿਆਪਕ ਹਰਮਿੰਦਰ ਸਿੰਘ ਨੇ ਜੇਤੂ ਖਿਡਾਰਨ ਦਾ ਸਕੂਲ ਪਹੁੰਚਣ ਤੇ ਸਨਮਾਨ ਕੀਤਾ ਅਤੇ ਕਿਹਾ ਕਿ ਸਿਮਰਨਜੀਤ ਅਤੇ ਜੋਤੀ ਕੌਰ ਨੇ ਖੇਡਾਂ ਦੇ ਨਾਲ 8ਵੀ ਜਮਾਤ ਵਿੱਚੋਂ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਮੁੱਖ ਅਧਿਆਪਕ ਨੇ ਇਨ੍ਹਾਂ ਖਿਡਾਰਨਾ ਨੂੰ ਇਸ ਪੱਧਰ ਤੇ ਲੈ ਜਾਣ ਲਈ ਬਾਕਸਿੰਗ ਕੋਚ ਹਰਦੀਪ ਸਿੰਘ ਅਤੇ ਸਕੂਲ ਦੇ ਪੀ.ਟੀ.ਆਈ. ਕੁਲਦੀਪ ਕੁਮਾਰ ਨੂੰ ਮੁਬਾਰਕਬਾਦ ਦਿੱਤੀ।ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਜੋਤੀ ਕੌਰ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਸਟਾਫ਼ ਮੈਂਬਰ ਲਾਭ ਸਿੰਘ, ਗੁਰਦੀਪ ਸਿੰਘ,ਪੂਨਮ ਭਨੋਟ, ਜਸਵਿੰਦਰ ਕੌਰ, ਰੇਣੁ ਬਾਲਾ, ਡਿੰਪਲ ਰਾਣੀ,ਜੈਮੀਨਲਜੀਤ ਕੌਰ, ਚਰਨਪ੍ਰੀਤ ਕੌਰ,ਰੀਨਾ ਰਾਣੀ ਹਾਜ਼ਰ ਸਨ।
Share the post "ਪੰਜਾਬ ਪੱਧਰੀ ਬਾਕਸਿੰਗ ਵਿੱਚ ਜੋਤੀ ਕੌਰ ਨੇ ਚਮਕਾਇਆ ਸਰਕਾਰੀ ਹਾਈ ਸਕੂਲ ਭਾਈ ਬਖਤੌਰ ਦਾ ਨਾਮ"