ਸਿਵਲ ਸਰਜਨ ਵੱਲੋਂ ਆਈਐਮਏ ਅਤੇ ਫਿਜ਼ੀਸ਼ੀਅਨਾਂ ਨਾਲ ਡੇਂਗੂ ਸਬੰਧੀ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 31 ਜੁਲਾਈ : ਜਿਲ੍ਹੇ ਅੰਦਰ ਡੇਂਗੂ ਦੇ ਕੇਸ ਲਗਾਤਾਰ ਵਧਣ ਲੱਗੇ ਹਨ। ਜ਼ਿਲ੍ਹੇ ਵਿਚ ਇੱਕ ਦਰਜ਼ਨ ਹੋਰ ਨਵੇਂ ਕੇਸ ਆਉਣ ਨਾਲ ਹੁਣ ਕੁੱਲ ਪਾਜੀਟਿਵ ਕੇਸਾਂ ਦੀ ਗਿਣਤੀ ਵਧ ਕੇ 91 ਤੱਕ ਪੁੱਜ ਗਈ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ ਊਸਾ ਗੋਇਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਦੂਜੇ ਪਾਸੇ ਡੇਂਗੂ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵੱਲੋਂ ਆਈਐਮਏ, ਫਿਜ਼ੀਸ਼ੀਅਨਾਂ ਫੋਰਮ (ਮੈਡੀਸਨ) ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਡਾ ਮਯੰਕਜੋਤ ਸਿੰਘ, ਡਾ ਰੂਪਾਲੀ ਜਿਲ੍ਹਾ ਐਪੀਡਮੈਲੋਜਿਸਟ ਅਤੇ ਬਠਿੰਡਾ ਤੋਂ ਮਾਈਕ੍ਰੋਬਾਇਲੋਜਿਸਟ ਅਤੇ ਪੈਥੋਲੋਜਿਸਟਾਂ ਐਸ਼ੋਸ਼ੀਏਸ਼ਨ ਦੇ ਮੈਂਬਰਾਂ ਨੇ ਵੀ ਭਾਗ ਲਿਆ। ਉਹਨਾਂ ਕਿਹਾ ਕਿ ਡੇਂਗੂ ਦੇ ਸ਼ੱਕੀ ਮਰੀਜ਼ਾਂ ਦਾ ਅਲੀਜਾ ਟੈਸਟ ਕਰਵਾਉਣ ਤੇ ਪਾਜ਼ੇਟਿਵ ਆਉਣ ਤੇ ਹੀ ਡੇਂਗੂ ਪਾਜ਼ੇਟਿਵ ਘੋਸ਼ਿਤ ਕੀਤਾ ਜਾਵੇ ਅਤੇ ਡੇਂਗੂ ਦੇ ਪਾਜ਼ੇਟਿਵ ਅਤੇ ਨੈਗੇਟਿਵ ਮਰੀਜਾਂ ਦੀਆਂ ਰਿਪੋਰਟ ਹਰ ਰੋਜ਼ ਦਫ਼ਤਰ ਸਿਵਲ ਸਰਜਨ ਨੂੰ ਭੇਜੀਆਂ ਜਾਣ।
ਬਠਿੰਡਾ ’ਚ ਡੇਂਗੂ ਦਾ ਪ੍ਰਕੋਪ ਵਧਿਆ, ਕੁੱਲ 91 ਕੇਸ ਹੋਏ
17 Views