ਬਠਿੰਡਾ ਛਾਉਣੀ ਵਿਚ ਅੱਜ ਤੋਂ ਦੋ ਰੋਜ਼ਾ ਬਹਾਦਰੀ ਅਵਾਰਡ ਵੰਡ ਸਮਾਰੋਹ ਸ਼ੁਰੂ

0
11

ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ : ਉੱਤਰੀ ਭਾਰਤ ਦੀ ਸਭ ਤੋਂ ਵੱਡੀ ਬਠਿੰਡਾ ਛਾਉਣੀ ਵਿਚ ਅੱਜ ਤੋਂ ਦੋ ਰੋਜ਼ਾ ਬਹਾਦਰੀ ਅਵਾਰਡ ਵੰਡ ਸਮਾਰੋਹ ਸ਼ੁਰੂ ਹੋ ਗਿਆ ਹੈ। ਇਸ ਸਮਾਰੋਹ ਦੇ ਪਹਿਲੇ ਦਿਨ ਭਾਰਤੀ ਫੌਜ ਦੇ ਜਵਾਨਾਂ ਨੇ ਕੀਤੇ ਹੈਰਤਅੰਗੇਜ਼ ਪ੍ਰਦਰਸ਼ਨ ਕੀਤਾ। ਇਸ ਸਮਾਗਮ ਦੀ ਪ੍ਰਧਾਨ ਦੱਖਣ-ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਏ ਪੀ ਐਸ ਭਿੰਡਰ ਨੇ ਕੀਤੀ ਜਦੋਂਕਿ ਚੇਤਕ ਕੋਰ ਦੇ ਕਮਾਂਡਰ ਲੈਫ਼ਟੀਨੇਟ ਜਨਰਲ ਸੰਜੀਵ ਰਾਓ ਵੀ ਵਿਸੇਸ ਤੌਰ ’ਤੇ ਹਾਜ਼ਰ ਰਹੇ। ਜਨਰਲ ਭਿੰਡਰ ਭਲਕੇ ਬਹਾਦਰ ਸੈਨਿਕਾਂ ਨੂੰ ਇਹ ਅਵਾਰਡ ਦੇਣਗੇ। ਬਠਿੰਡਾ ਛਾਉਣੀ ਵਿਚ ਪਹਿਲੀਂ ਵਾਰ ਹੋ ਰਹੇ ਇਸ ਅਵਾਰਡ ਵੰਡ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਡਾਗ ਸੋਅ ਵਿਚ ਭਾਰਤੀ ਫ਼ੌਜ ਦੇ ਸਿੱਖਿਅਤ ਡਾਗਜ਼ ਨੇ ਜੰਗ ਦੌਰਾਨ ਹੋਣ ਵਾਲੇ ਕਰਤੱਵ ਦਿਖਾਏ। ਇਸਤੋਂ ਇਲਾਵਾ ਸਿਗਨਲ ਹੋਰ ਦੇ ਡੇਅਰ ਐਡ ਡੇਵਲ ਦੇ ਕੈਪਟਨ ਅਮੀਸ ਰਾਣਾ ਦੀ ਅਗਵਾਈ ਹੇਠ ਮੋਟਰਸਾਈਕਲ ਸਵਾਰਾਂ ਨੇ ਹੈਰਤਅੰਗੇਜ਼ ਕਾਰਨਾਮੇ ਦਿਖਾਏ, ਜਿਸਨੂੰ ਹਰੇਕ ਨੇ ਮੂੰਹ ਵਿੱਚ ਉਂਗਲਾਂ ਪਾ ਕੇ ਦੇਖਿਆ। ਜਦੋਂਕਿ ਗੋਰਖਾ ਰਾਇਫਲ ਦੇ ਜਵਾਨਾਂ ਨੇ ਖੁਖਰੀ ਡਾਂਸ ਦੇ ਨਾਲ ਸਮਾਂ ਬੰਨਿਆ। ਇਸਤੋਂ ਇਲਾਵਾ ਮਦਰਾਸ ਰੈਜੀਮੈਂਟ ਦੇ ਜਵਾਨਾਂ ਨੇ ਵੀ ਯੁੱਧ ਕਲਾ ਦਾ ਇਜ਼ਹਾਰ ਕੀਤਾ। ਇਸੇ ਤਰ੍ਹਾਂ ਮਰਾਠਾ ਜਵਾਨਾਂ ਵਲੋਂ ਜਿਮਨਾਸਟਿਕਸ ਅਤੇ ਚੜ੍ਹਾਈ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੱਲਬਾਤ ਕਰਦਿਆਂ ਦੱਖਣੀ ਪੱਛਮੀ ਕਮਾਂਡ ਦੇ ਪੀਆਰਓ ਕਰਨ ਅਮਿਤਾਭ ਸ਼ਰਮਾ ਅਤੇ ਬਠਿੰਡਾ ਛਾਉਣੀ ਦੇ ਪੀਆਰੳ ਕਰਨਲ ਬਲਵਾਨ ਨੇ ਦਸਿਆ ਕਿ ਭਲਕੇ 15 ਸੈਨਾ ਮੈਡਲਾਂ ਸਹਿਤ 17 ਮੈਡਲ ਦਿੱਤੇ ਜਾ ਰਹੇ ਹਨ। ਇਸਤੋਂ ਇਲਾਵਾ ਚੀਫ ਆਫ ਆਰਮੀ ਸਟਾਫ ਵਲੋਂ ਪੰਜ ਐਪਰੀਸੇਸਨ ਲੈਟਰ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਰਸਕਾਰ ਸਮਾਰੋਹ ਦੌਰਾਨ 61 ਰਾਸ਼ਟਰੀ ਰਾਈਫਲਸ ਦੇ ਸਿਪਾਹੀ ਲਕਸ਼ਮਣ ਕੇ ਦੇ ਪ੍ਰਵਾਰ ਨੂੰ ਸ਼ਹੀਦੀ ਉਪਰੰਤ ਵੀਰਤਾ ਪੁਰਸਕਾਰ ਵੀ ਪ੍ਰਦਾਨ ਕੀਤਾ ਜਾਵੇਗਾ। ਪੰਜ ਯੂਨਿਟਾਂ ਨੂੰ ਥਲ ਸੈਨਾ ਮੁਖੀ ਦੁਆਰਾ ਪ੍ਰਸ਼ੰਸਾ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਅਤੇ 15 ਯੂਨਿਟਾਂ ਨੂੰ ਜੀਓਸੀ-ਇਨ-ਸੀ ਯੂਨਿਟ ਪ੍ਰਸ਼ੰਸਾ ਸਰਟੀਫਿਕੇਟ ਮਿਲੇਗਾ।

LEAVE A REPLY

Please enter your comment!
Please enter your name here